ਨਵੀਂ ਦਿੱਲੀ, 25 ਸਤੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਦੀ ਸਫਲਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਬੁਨਿਆਦੀ ਢਾਂਚੇ, ਉਦਮਸ਼ੀਲਤਾ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਨਾਲ ਦੇਸ਼ ਤਰੱਕੀ ਤੇ ਖੁਸ਼ਹਾਲੀ ਵੱਲ ਵਧਦਾ ਹੈ। ‘ਮੇਕ ਇਨ ਇੰਡੀਆ’ ਪ੍ਰੋਗਰਾਮ ਦੀ ਸ਼ੁਰੂਆਤ 25 ਸਤੰਬਰ 2014 ਨੂੰ ਭਾਰਤ ਨੂੰ ਨਿਰਮਾਣ, ਡਿਜ਼ਾਈਨ ਤੇ ਨਵੀਨਤਾ ਦੇ ਖੇਤਰ ’ਚ ਦੁਨੀਆ ਦਾ ਪ੍ਰਮੁੱਖ ਕੇਂਦਰ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ‘ਭਾਰਤ ’ਚ ਹੋਰ ਵਸਤਾਂ ਦਾ ਨਿਰਮਾਣ, ਭਾਰਤ ’ਚ ਹੋਰ ਨਿਵੇਸ਼ ਤੇ ਭਾਰਤ ਤੋਂ ਹੋਰ ਨਿਰਯਾਤ।’ ਵੱਖ-ਵੱਖ ਖੇਤਰਾਂ ’ਚ ਬਦਲਾਅ ਸਪੱਸ਼ਟ ਨਜ਼ਰ ਆ ਰਿਹਾ ਹੈ।’ ‘ਮੇਕ ਇਨ ਇੰਡੀਆ’ ਦਾ ਮਕਸਦ ਅਜਿਹਾ ਬੁਨਿਆਦੀ ਢਾਂਚਾ, ਉਦਮਸ਼ੀਲਤਾ ਤੇ ਨਵੀਨਤਾ ਪੈਦਾ ਕਰਨਾ ਹੈ, ਜੋ ਭਾਰਤ ਨੂੰ ਵਿਕਾਸ ਤੇ ਖੁਸ਼ਹਾਲੀ ਵੱਲ ਲੈ ਜਾਵੇ।’’ ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਇਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿਚ ਸੈਮੀਕੰਡਕਟਰ ਉਦਯੋਗ, ਏਅਰੋਸਪੇਸ, ਰੇਲ ਇੰਜਣ ਤੇ ਕੋਚ ਨਿਰਮਾਣ, ਜਹਾਜ਼ ਨਿਰਮਾਣ, ਮੈਟਰੋ ਨੈੱਟਵਰਕ, ਆਟੋਮੋਬਾਈਲ, ਦਵਾਈਆਂ, ਸੂਰਜੀ ਊਰਜਾ ਤੇ ਮੋਬਾਈਲ ਫੋਨ ਨਿਰਮਾਣ ਸਮੇਤ ਕਈ ਖੇਤਰਾਂ ’ਚ ਭਾਰਤ ਵਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਨੂੰ ਦਰਸਾਇਆ ਗਿਆ ਹੈ। ‘ਮੇਕ ਇਨ ਇੰਡੀਆ’ ਪਹਿਲਕਦਮੀ ਦਾ ਮੁੱਖ ਉਦੇਸ਼ ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਨਵੀਨਤਾ ਨੂੰ ਪ੍ਰੋਤਸਾਹਨ ਦੇਣਾ ਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਤ ਕਰਨਾ ਹੈ। ‘ਘੱਟੋ-ਘੱਟ ਸਰਕਾਰ, ਵੱਧ ਤੋਂ ਵੱਧ ਸੁਸ਼ਾਸਨ’ ਦੇ ਸਿਧਾਂਤ ਤਹਿਤ ਇਸ ਪਹਿਲਕਦਮੀ ਰਾਹੀਂ ਪ੍ਰਕਿਰਿਆਵਾਂ ਅਤੇ ਨੀਤੀਆਂ ਨੂੰ ਆਧੁਨਿਕ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ ਸਾਲਾਂ ਦੌਰਾਨ ‘ਮੇਕ ਇਨ ਇੰਡੀਆ’ ਨੇ ਕਾਰੋਬਾਰੀਆਂ ਤੇ ਨਿਵੇਸ਼ਕਾਂ ਲਈ ਭਾਰਤ ਦੀ ਨਿਰਮਾਣ ਯਾਤਰਾ ਵਿੱਚ ਹਿੱਸਾ ਲੈਣ ਦੇ ਨਵੇਂ ਮੌਕੇ ਪੈਦਾ ਕੀਤੇ ਹਨ। ਬਾਅਦ ’ਚ ਇਸ ਪਹਿਲਕਦਮੀ ਦਾ ਵਿਸਥਾਰ ਕਰਕੇ ਇਸ ਨੂੰ ‘ਮੇਕ ਇਨ ਇੰਡੀਆ 2.0’ ਦੇ ਰੂਪ ’ਚ ਅੱਗੇ ਵਧਾਇਆ ਗਿਆ। ਮੌਜੂਦਾ ਸਮੇਂ ’ਚ ਇਹ ਪਹਿਲਕਦਮੀ 27 ਖੇਤਰਾਂ ’ਤੇ ਕੇਂਦਰਿਤ ਹੈ, ਜਿਨ੍ਹਾਂ ’ਚ 15 ਨਿਰਮਾਣ ਖੇਤਰ ਤੇ 12 ਸੇਵਾ ਖੇਤਰ ਸ਼ਾਮਿਲ ਹਨ।
ਬੁਨਿਆਦੀ ਢਾਂਚੇ ਤੇ ਨਵੀਨਤਾ ਨਾਲ ਦੇਸ਼ ਤਰੱਕੀ ਤੇ ਖੁਸ਼ਹਾਲੀ ਵੱਲ ਵਧਦਾ ਹੈ-ਮੋਦੀ
ਨਵੀਂ ਦਿੱਲੀ, 25 ਸਤੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲਕਦਮੀ ਦੀ ਸਫਲਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਬੁਨਿਆਦੀ ਢਾਂਚੇ, ਉਦਮਸ਼ੀਲਤਾ ਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਨਾਲ ਦੇਸ਼ ਤਰੱਕੀ ...
ਅਜੀਤ ਡੈਸਕ
26-09-2026