26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

2022 ਤੋਂ ਬਾਅਦ 111 ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਬਦਲੀਆਂ ਪਾਰਟੀਆਂ-ਏ.ਡੀ.ਆਰ.

ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਤੇ ਨੈਸ਼ਨਲ ਇਲੈਕਸ਼ਨ ਵਾਚ ਦੇ ਵਿਸ਼ਲੇਸ਼ਣ ਮੁਤਾਬਕ 2022 ਤੋਂ 2026 ਦਰਮਿਆਨ ਚੋਣਾਂ ਜਿੱਤਣ ਤੋਂ ਬਾਅਦ 111 ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਪਾਰਟੀਆਂ ...

Ad Position 21
No active advertisement
ਅਜੀਤ ਡੈਸਕ 26-09-2026

ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਤੇ ਨੈਸ਼ਨਲ ਇਲੈਕਸ਼ਨ ਵਾਚ ਦੇ ਵਿਸ਼ਲੇਸ਼ਣ ਮੁਤਾਬਕ 2022 ਤੋਂ 2026 ਦਰਮਿਆਨ ਚੋਣਾਂ ਜਿੱਤਣ ਤੋਂ ਬਾਅਦ 111 ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਪਾਰਟੀਆਂ ਬਦਲੀਆਂ। ਇਨ੍ਹਾਂ ’ਚ 26 ਲੋਕ ਸਭਾ ਮੈਂਬਰ, 7 ਰਾਜ ਸਭਾ ਮੈਂਬਰ ਤੇ 78 ਵਿਧਾਇਕ ਸ਼ਾਮਿਲ ਹਨ। ਨਾਗਾਲੈਂਡ ’ਚ ਸਭ ਤੋਂ ਵੱਧ 32 ਮਾਮਲੇ ਸਾਹਮਣੇ ਆਏ ਜਦਕਿ ਪੱਛਮੀ ਬੰਗਾਲ ’ਚ 20 ਤੇ ਤੇਲੰਗਾਨਾ ’ਚ 9 ਮਾਮਲੇ ਦਰਜ ਹੋਏ। ਗੋਆ ਤੇ ਪੰਜਾਬ ’ਚ 8-8, ਮਹਾਰਾਸ਼ਟਰ ਤੇ ਮੇਘਾਲਿਆ ’ਚ 6-6 ਤੇ ਮਣੀਪੁਰ ’ਚ 5 ਮਾਮਲੇ ਸਾਹਮਣੇ ਆਏ। ਏ.ਡੀ.ਆਰ. ਅਨੁਸਾਰ ਐੱਨ.ਡੀ.ਪੀ.ਪੀ. ’ਚੋਂ 25, ਏ.ਆਈ.ਟੀ.ਸੀ. ’ਚੋਂ 20 ਤੇ ਕਾਂਗਰਸ ’ਚੋਂ 19 ਮੈਂਬਰਾਂ ਨੇ ਪਾਰਟੀ ਬਦਲੀ। ਪਾਰਟੀ ਬਦਲਣ ਵਾਲਿਆਂ ਨੂੰ ਆਪਣੇ ਨਾਲ ਜੋੜਨ ’ਚ ਐੱਨ.ਪੀ.ਐੱਫ. 32 ਮੈਂਬਰਾਂ ਨਾਲ ਸਭ ਤੋਂ ਵੱਧ ਰਹੀ। ਇਸ ਤੋਂ ਬਾਅਦ ਭਾਜਪਾ ਨੇ 29 ਤੇ ਐੱਨ.ਸੀ.ਪੀ.ਆਈ. ਨੇ 20 ਮੈਂਬਰਾਂ ਨੂੰ ਆਪਣੇ ਨਾਲ ਜੋੜਿਆ। ਏ.ਡੀ.ਆਰ. ਨੇ ਕਿਹਾ ਕਿ ਕੁਝ ਦਲ-ਬਦਲ ਸੂਬਾਈ ਸਰਕਾਰਾਂ ਦੇ ਡਿੱਗਣ ਨਾਲ ਵੀ ਜੁੜੇ ਰਹੇ ਹਨ। ਸੰਸਥਾ ਨੇ ਦਲ-ਬਦਲ ਵਿਰੋਧੀ ਕਾਨੂੰਨ ’ਚ ਸੁਧਾਰ ਕਰਦਿਆਂ ਅਯੋਗਤਾ ਸਬੰਧੀ ਪਟੀਸ਼ਨਾਂ ’ਤੇ ਫ਼ੈਸਲਾ ਕਰਨ ਲਈ ਸਮਾਂ-ਸੀਮਾ ਤੈਅ ਕਰਨ ਤੇ ਦਲ-ਬਦਲ ਕਰਨ ਵਾਲਿਆਂ ਨੂੰ ਮੁੜ ਚੁਣੇ ਜਾਣ ਤੱਕ ਸਰਕਾਰੀ ਅਹੁਦਾ ਸੰਭਾਲਣ ਤੋਂ ਰੋਕਣ ਦੀ ਸਿਫ਼ਾਰਸ਼ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਮਨਦੀਪ ਕੇ. ਭੰਡਾਰੀ ਸੀ.ਬੀ.ਐਸ.ਈ. ਦੇ ਨਵੇਂ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਭਾਜਪਾ ਦਫ਼ਤਰ ’ਤੇ ਗ੍ਰਨੇਡ ਹਮਲਾ ਮਾਮਲਾ ਐਨ.ਆਈ.ਏ. ਦੇ ਹਵਾਲੇ * ਗ੍ਰਹਿ ਮੰਤਰਾਲੇ ਦੇ ਹੁਕਮਾਂ ਤੋਂ ਬਾਅਦ ਜਾਂਚ ਸੰਭਾਲੀ *...
Ad Position 24