ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.) -ਬਹੁਤ ਹੀ ਲਾਗਤ-ਮੁਕਾਬਲੇਯੋਗ ਯਾਤਰਾ ਵਾਤਾਵਰਣ ਅਤੇ ਅਮੀਰ ਸੱਭਿਆਚਾਰਕ ਸਰੋਤਾਂ ਦੀ ਮਦਦ ਨਾਲ, ਭਾਰਤ ਗਲੋਬਲ ਯਾਤਰਾ ਅਤੇ ਸੈਰ-ਸਪਾਟਾ ਵਿਕਾਸ ਸੂਚਕਾਂਕ ਵਿੱਚ ਨੌਂ ਸਥਾਨ ਉੱਪਰ ਚੜ੍ਹ ਕੇ 31ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜਿਸ ਵਿਚ ਜਾਪਾਨ ਸਿਖਰ ‘ਤੇ ਹੈ। ਜਾਪਾਨ ਤੋਂ ਬਾਅਦ ਸਿਖਰਲੇ ਪੰਜ ਸਥਾਨਾਂ ਵਿਚ ਅਮਰੀਕਾ, ਸਪੇਨ, ਆਸਟ੍ਰੇਲੀਆ ਅਤੇ ਫਰਾਂਸ ਹਨ, ਇਹ ਸੂਚਕਾਂਕ ਵਰਲਡ ਇਕਨਾਮਿਕ ਫੋਰਮ ਨੇ ਜ਼ਿਊਰਿਖ ਇੰਸ਼ੋਰੈਂਸ ਗਰੁੱਪ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਡਬਲਯੂ.ਈ.ਐਫ. ਨੇ ਕਿਹਾ ਕਿ ਜਿੱਥੇ ਉੱਨਤ ਅਰਥਵਿਵਸਥਾਵਾਂ ਸੂਚਕਾਂਕ ਦੇ ਸਿਖਰ ‘ਤੇ ਹਾਵੀ ਰਹੀਆਂ, ਉੱਥੇ ਕੁਝ ਸਭ ਤੋਂ ਮਜ਼ਬੂਤ ਗਤੀ ਹੋਰ ਥਾਵਾਂ ‘ਤੇ ਹੋ ਰਹੀ ਹੈ, ਜਿਸ ਵਿਚ ਚੀਨ, ਭਾਰਤ, ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ, ਵੀਅਤਨਾਮ, ਫਿਲੀਪੀਨਜ਼, ਤੁਰਕੀਏ, ਮੈਕਸੀਕੋ ਅਤੇ ਬ੍ਰਾਜ਼ੀਲ ਸ਼ਾਮਲ ਹਨ। ਚੀਨ, ਭਾਰਤ ਅਤੇ ਮੈਕਸੀਕੋ ਵਿਸ਼ਵ ਵਿਰਾਸਤ ਸੱਭਿਆਚਾਰਕ ਸਥਲਾਂ ਦੀ ਗਿਣਤੀ ਦੇ ਮਾਮਲੇ ਵਿਚ ਵੀ ਸਿਖਰਲੇ 10 ਵਿੱਚ ਸ਼ਾਮਲ ਰਹੇ।
ਭਾਰਤ ਡਬਲਯੂ.ਈ.ਐਫ. ਦੇ ਯਾਤਰਾ ਅਤੇ ਸੈਰ-ਸਪਾਟਾ ਸੂਚਕਾਂਕ ’ਚ 31ਵੇਂ ਸਥਾਨ ’ਤੇ ਪਹੁੰਚਿਆ ਜਾਪਾਨ ਸਿਖਰ ’ਤੇ
ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.) -ਬਹੁਤ ਹੀ ਲਾਗਤ-ਮੁਕਾਬਲੇਯੋਗ ਯਾਤਰਾ ਵਾਤਾਵਰਣ ਅਤੇ ਅਮੀਰ ਸੱਭਿਆਚਾਰਕ ਸਰੋਤਾਂ ਦੀ ਮਦਦ ਨਾਲ, ਭਾਰਤ ਗਲੋਬਲ ਯਾਤਰਾ ਅਤੇ ਸੈਰ-ਸਪਾਟਾ ਵਿਕਾਸ ਸੂਚਕਾਂਕ ਵਿੱਚ ਨੌਂ ਸਥਾਨ ਉੱਪਰ ਚੜ੍ਹ ਕੇ 31ਵੇਂ ਸਥਾਨ ‘ਤੇ ...
ਅਜੀਤ ਡੈਸਕ
26-09-2026