14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

‘ਆਪ’ ਤੇ ਜੀ.ਐਫ.ਪੀ. ਵਲੋਂ ਗੋਆ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਦਾ ਐਲਾਨ

ਨਵੀਂ ਦਿੱਲੀ/ਗੋਆ, 13 ਸਤੰਬਰ (ਅਜੀਤ ਬਿਊਰੋ)-ਕਾਂਗਰਸ ਤੇ ਭਾਜਪਾ ਤੋਂ ਵਾਰ-ਵਾਰ ਧੋਖਾ ਖਾ ਰਹੀ ਗੋਆ ਦੀ ਜਨਤਾ ਨੂੰ ਇਕ ਤੀਜਾ ਮਜ਼ਬੂਤ ਬਦਲ ‘ਗੋਆ ਫਰਸਟ’ ਅਲਾਇੰਸ ਦੇ ਰੂਪ ’ਚ ਮਿਲ ਗਿਆ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਨਵੀਂ ਦਿੱਲੀ/ਗੋਆ, 13 ਸਤੰਬਰ (ਅਜੀਤ ਬਿਊਰੋ)-ਕਾਂਗਰਸ ਤੇ ਭਾਜਪਾ ਤੋਂ ਵਾਰ-ਵਾਰ ਧੋਖਾ ਖਾ ਰਹੀ ਗੋਆ ਦੀ ਜਨਤਾ ਨੂੰ ਇਕ ਤੀਜਾ ਮਜ਼ਬੂਤ ਬਦਲ ‘ਗੋਆ ਫਰਸਟ’ ਅਲਾਇੰਸ ਦੇ ਰੂਪ ’ਚ ਮਿਲ ਗਿਆ। ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੋਆ ਫਾਰਵਰਡ ਪਾਰਟੀ (ਜੀ.ਐੱਫ.ਪੀ.) ਦੇ ਮੁਖੀ ਵਿਜੇ ਸਰਦੇਸਾਈ ਦੀ ਮੌਜੂਦਗੀ ’ਚ ਗੋਆ  ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਦਾ ਵੱਡਾ ਐਲਾਨ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਤੇ ਜੀ.ਐੱਫ.ਪੀ. ਦਾ ‘ਗੋਆ ਫਰਸਟ’ ਅਲਾਇੰਸ ਗੋਆ ’ਚ ਭਾਜਪਾ ਤੇ ਕਾਂਗਰਸ ਦਾ ਮਜ਼ਬੂਤ ਬਦਲ ਬਣੇਗਾ। ਗਣੇਸ਼ ਚਤੁਰਥੀ ’ਤੇ ਅਸੀਂ ਗੋਆ ਦੀ ਰਾਜਨੀਤੀ ’ਚ ਇਹ ਨਵੀਂ ਸ਼ੁਰੂਆਤ ਕਰ ਰਹੇ ਹਾਂ।

ਗੋਆ ’ਚ ਅਗਲੀ ਸਰਕਾਰ ‘ਗੋਆ ਫਰਸਟ’ ਅਲਾਇੰਸ ਦੀ ਬਣੇਗੀ। ਤੀਜਾ ਵਿਕਲਪ ਨਾ ਹੋਣ ਕਰਕੇ ਭਾਜਪਾ ਤੇ ਕਾਂਗਰਸ ਨੇ ਮਿਲ ਕੇ ਗੋਆ ਨੂੰ ਬਰਬਾਦ ਕਰ ਦਿੱਤਾ। ਇਸ ਮੌਕੇ ਗੋਆ ਦੇ ਅਬੋਲਿਮ ਹਾਲ ’ਚ ਗੋਆ ਫਾਰਵਰਡ ਪਾਰਟੀ ਦੇ ਵਿਜੇ ਸਰਦੇਸਾਈ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਭਾਜਪਾ ਦੀ ਸਰਕਾਰ ਹੈ, ਪਰ ਉਸ ’ਚ ਅੱਧੇ ਤੋਂ ਵੱਧ ਕਾਂਗਰਸੀ ਹਨ। ਇਹ ਦੋਵੇਂ ਪਾਰਟੀਆਂ ਇਕ ਤਰ੍ਹਾਂ ਨਾਲ ਮਿਲ ਕੇ ਧੋਖਾ ਦੇ ਰਹੀਆਂ ਹਨ। ਇਹ ਕੇਵਲ ਪੈਸੇ ਦੀ ਸਰਕਾਰ ਹੈ ਤੇ ਮਾਫੀਆ ਰਾਜ ਹੈ। ਇਹਨਾਂ ਲਈ ਕੇਵਲ ਪਾਕਿਟ ਫਰਸਟ ਹੈ, ਜਦਕਿ ਸਾਡਾ ਅਲਾਇੰਸ ‘ਗੋਆ ਫਰਸਟ’ ਹੈ। ਇਸ ਮੌਕੇ ਕੇਜਰੀਵਾਲ ਨੇ ਤੰਨਜ਼ ਕੱਸਦਿਆਂ ਕਿਹਾ ਕਿ ਰਾਜ ਸਭਾ ਦੇ ਸੰਸਦ ਮੈਂਬਰਾਂ ਵਲੋਂ ਪਾਰਟੀ ਛੱਡਣਾ ਅਫ਼ਸੋਸਨਾਕ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਭਾਜਪਾ ’ਚ ਸ਼ਾਮਿਲ ਹੋ ਕੇ ‘ਆਪ’ ਨੂੰ ਧੋਖਾ ਦਿੱਤਾ ਹੈ।

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਮਘੇ ਹੁਣ ਨਹੀਂ ਲੱਗੇਗਾ ਬਿਜਲੀ ਕੱਟ, ਕੋਲੇ ਦੀ ਸਪਲਾਈ ਵੀ ਹ... ਅਗਲੀ ਖ਼ਬਰ ਜ਼ਮਾਨਤ ਮਿਲਣ ਤੋਂ ਬਾਅਦ ‘ਜੇਤੂ ਜਲੂਸ’ ਕੱਢਣ ’ਤੇ ਸੁਪਰੀਮ ਕੋਰਟ ਸਖ਼ਤ ਕਿਹਾ, ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਅਦਾਲ...
Ad Position 24