14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੂਬੇ ਦੇ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਮਘੇ ਹੁਣ ਨਹੀਂ ਲੱਗੇਗਾ ਬਿਜਲੀ ਕੱਟ, ਕੋਲੇ ਦੀ ਸਪਲਾਈ ਵੀ ਹੋਈ ਦਰੁਸਤ-ਡਾ. ਬਸੰਤ ਗਰਗ

ਧਰਮਿੰਦਰ ਸਿੰਘ ਸਿੱਧੂ ​ਪਟਿਆਲਾ, 13 ਸਤੰਬਰ-ਸੂਬੇ ਦੇ ਘਰੇਲੂ ਅਤੇ ਉਦਯੋਗਿਕ ਬਿਜਲੀ ਖਪਤਕਾਰਾਂ ਨੂੰ ਹੁਣ ਬਿਜਲੀ ਕੱਟਾਂ ਤੋਂ ਨਿਜਾਤ ਮਿਲ ਚੁੱਕੀ ਹੈ। ਦੱਸਣਯੋਗ ਹੈ ਕਿ ਲੋਕ ਪਿਛਲੇ ਕੁੱਝ ਦਿਨਾਂ ਤੋਂ ਵੱਡੇ-ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਸਨ ਜਿਸ ਦਾ ਕਾਰਨ ਜਿੱਥੇ ਸਰਕਾਰੀ ਅਤੇ ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 13 ਸਤੰਬਰ-ਸੂਬੇ ਦੇ ਘਰੇਲੂ ਅਤੇ ਉਦਯੋਗਿਕ ਬਿਜਲੀ ਖਪਤਕਾਰਾਂ ਨੂੰ ਹੁਣ ਬਿਜਲੀ ਕੱਟਾਂ ਤੋਂ ਨਿਜਾਤ ਮਿਲ ਚੁੱਕੀ ਹੈ। ਦੱਸਣਯੋਗ ਹੈ ਕਿ ਲੋਕ ਪਿਛਲੇ ਕੁੱਝ ਦਿਨਾਂ ਤੋਂ ਵੱਡੇ-ਵੱਡੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਸਨ ਜਿਸ ਦਾ ਕਾਰਨ ਜਿੱਥੇ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟਾਂ ਦੇ ਯੂਨਿਟਾਂ ’ਚ ਆ ਰਹੀ ਖ਼ਰਾਬੀ ਸਮੇਤ ਕੋਲੇ ਦੇ ਰੈਕ ਨਾ ਪਹੁੰਚਣ ਤੋਂ ਇਲਾਵਾ ਥਰਮਲ ਪਲਾਟਾਂ ਦੇ ਬਿਜਲੀ ਮੁਲਾਜ਼ਮਾਂ ਵਲੋਂ ਕੀਤੀਆਂ ਹੜਤਾਲਾਂ ਨੂੰ ਮੰਨਿਆ ਜਾ ਰਿਹਾ ਸੀ। ਬਿਜਲੀ ਨਿਗਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ ਬਿਜਲੀ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਜਲਦ ਹੱਲ ਕਰਨ ਲਈ ਹਦਾਇਤਾਂ ਜਾਰੀ ਕਰ ਚੁੱਕੀ ਹੈ ਅਤੇ ਹੁਣ ਸੂਬੇ ’ਚ ਕਿਸੇ ਵੀ ਸ਼ੇ੍ਣੀ ਦੇ ਬਿਜਲੀ ਖਪਤਕਾਰ ਨੂੰ ਬਿਜਲੀ ਕੱਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਇਸ ਦੇ ਨਾਲ ਹੀ ਸੂਬੇ ਦੇ ਤਿੰਨੋਂ ਸਰਕਾਰੀ ਅਤੇ ਦੋਨੋਂ ਨਿੱਜੀ ਥਰਮਲ ਪਲਾਂਟ ’ਚ ਆਈਆਂ ਤਕਨੀਕੀ ਖ਼ਾਮੀਆਂ ਨੂੰ ਦੂਰ ਕਰਕੇ ਪੂਰੀ ਸਮਰੱਥਾ ’ਤੇ ਚਲਾ ਦਿੱਤੇ ਗਏ ਹਨ। ਉਕਤ ਥਰਮਲ ਪਲਾਂਟਾਂ ਦੇ ਸਾਰੇ ਯੂਨਿਟ ਚੱਲ ਰਹੇ ਹਨ ਅਤੇ ਸਰਕਾਰੀ ਥਰਮਲ ਪਲਾਂਟਾਂ ਦੇ 10 ਯੂਨਿਟਾਂ ਤੋਂ 1783 ਮੈਗਾਵਾਟ ਅਤੇ ਦੋਨੋਂ ਨਿੱਜੀ 5 ਯੂਨਿਟਾਂ ਤੋਂ 2466 ਮੈਗਾਵਾਟ ਬਿਜਲੀ ਮਿਲਣ ਨਾਲ ਪਣ ਬਿਜਲੀ ਤੋਂ 515 ਮੈਗਾਵਾਟ ਕੁੱਲ 5026 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਉੱਥੇ ਹੀ ਥਰਮਲ ਪਲਾਂਟਾਂ ’ਚ ਕੋਲੇ ਦੇ ਰੈਕ ਵੱਡੀ ਗਿਣਤੀ ’ਚ ਪਹੁੰਚਣੇ ਸ਼ੁਰੂ ਹੋ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਸ਼ੀ ਜਿਨਪਿੰਗ ਵਲੋਂ 5-ਨੁਕਾਤੀ ਯੋਜਨਾ ਪੇਸ਼ ਅਗਲੀ ਖ਼ਬਰ ‘ਆਪ’ ਤੇ ਜੀ.ਐਫ.ਪੀ. ਵਲੋਂ ਗੋਆ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਦਾ ਐਲਾਨ
Ad Position 24