ਅੰਮ੍ਰਿਤਸਰ, 13 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਦੇ ਕਾਫ਼ਲੇ ’ਤੇ ਇਕ ਵੱਡਾ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਐਨ-25 ਕੌਮੀ ਸ਼ਾਹਰਾਹ ’ਤੇ ਫ਼ੌਜ ਦੇ ਕਾਫ਼ਲੇ ’ਤੇ ਕੀਤੇ ਗਏ ਧਮਾਕੇ ’ਚ 23 ਤੋਂ ਵੱਧ ਸੈਨਿਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ, ਜਦਕਿ ਕਈ ਹੋਰ ਸੈਨਿਕ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਘਟਨਾ ਲਾਸਬੇਲਾ ਦੇ ਕਸ਼ਾਰੀ ਇਲਾਕੇ ਵਿਚ ਵਾਪਰੀ, ਜਿਥੋਂ ਫਰੰਟੀਅਰ ਫੋਰਸ ਦੇ ਲਗਭਗ 15 ਵਾਹਨਾਂ ਦਾ ਕਾਫ਼ਲਾ ਲੰਘ ਰਿਹਾ ਸੀ। ਧਮਾਕੇ ਮਗਰੋਂ ਇਕ ਸੁਰੱਖਿਆ ਵਾਹਨ ਨੂੰ ਅੱਗ ਲੱਗ ਗਈ। ਜ਼ਖ਼ਮੀ ਸੈਨਿਕਾਂ ਨੂੰ ਤੁਰੰਤ ਬੇਲਾ ਕੈਂਪ ਪਹੁੰਚਾਇਆ ਗਿਆ ਹੈ। ਫਿਲਹਾਲ ਸ਼ਾਹਰਾਹ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਹਮਲੇ ਦਾ ਸ਼ੱਕ ਬਲੋਚ ਲਿਬਰੇਸ਼ਨ ਆਰਮੀ ’ਤੇ ਜਤਾਇਆ ਜਾ ਰਿਹਾ ਹੈ। ਇਹ ਸੰਗਠਨ ਪਿਛਲੇ ਕੁਝ ਮਹੀਨਿਆਂ ਤੋਂ ਬਲੋਚਿਸਤਾਨ ਵਿਚ ਸੁਰੱਖਿਆ ਬਲਾਂ, ਸਰਕਾਰੀ ਇਮਾਰਤਾਂ ਅਤੇ ਮੁੱਖ ਮਾਰਗਾਂ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਹਾਲਾਂਕਿ, ਪਾਕਿਸਤਾਨੀ ਫ਼ੌਜ ਵਲੋਂ ਅਜੇ ਤੱਕ ਮੌਤਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਪਾਕਿਸਤਾਨ ’ਚ ਫ਼ੌਜ ਦੇ ਕਾਫ਼ਲੇ ’ਤੇ ਹਮਲਾ 23 ਤੋਂ ਵੱਧ ਜਵਾਨਾਂ ਦੀ ਮੌਤ ਦਾ ਖ਼ਦਸ਼ਾ ਬਲੋਚ ਲਿਬਰੇਸ਼ਨ ਆਰਮੀ ’ਤੇ ਹਮਲੇ ਦਾ ਸ਼ੱਕ
ਅੰਮ੍ਰਿਤਸਰ, 13 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ਦੇ ਲਾਸਬੇਲਾ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਦੇ ਕਾਫ਼ਲੇ ’ਤੇ ਇਕ ਵੱਡਾ ਹਮਲਾ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਐਨ-25 ਕੌਮੀ ਸ਼ਾਹਰਾਹ ’ਤੇ ਫ਼ੌਜ ਦੇ ਕਾਫ਼ਲੇ ’ਤੇ ਕੀਤੇ ...
ਅਜੀਤ ਡੈਸਕ
14-09-2026