13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸ਼ੀ ਜ਼ਿਨਪਿੰਗ ਬ੍ਰਿਕਸ ਦੇ ਰਾਤ ਦੇ ਖਾਣੇ ’ਚੋਂ ਰਹੇ ਗੈਰ-ਹਾਜ਼ਰ

ਨਵੀਂ ਦਿੱਲੀ, 13 ਸਤੰਬਰ (ਪੀ. ਟੀ. ਆਈ.)-ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬ੍ਰਿਕਸ ਨੇਤਾਵਾਂ ਲਈ ਰੱਖੇ ਗਏ ਸ਼ਾਨਦਾਰ ਰਾਤ ਦੇ ਖਾਣੇ ’ਚ ਸ਼ਾਮਲ ਨਹੀਂ ਹੋਏ। ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਵੀ ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਨਵੀਂ ਦਿੱਲੀ, 13 ਸਤੰਬਰ (ਪੀ. ਟੀ. ਆਈ.)-ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬੀਤੀ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬ੍ਰਿਕਸ ਨੇਤਾਵਾਂ ਲਈ ਰੱਖੇ ਗਏ ਸ਼ਾਨਦਾਰ ਰਾਤ ਦੇ ਖਾਣੇ ’ਚ ਸ਼ਾਮਲ ਨਹੀਂ ਹੋਏ। ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਵੀ ਰਾਤ ਦੇ ਖਾਣੇ ’ਚ ਮੌਜੂਦ ਨਹੀਂ ਸਨ। ਜੋ ਦਿਨ ਵੇਲੇ ਬ੍ਰਿਕਸ ਸੰਮੇਲਨ ’ਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਗਏ ਸਨ। ਇਸ ਦੌਰਾਨ ਚੀਨੀ ਰਾਸ਼ਟਰਪਤੀ ਦੇ ਗੈਰ-ਹਾਜ਼ਰ ਰਹਿਣ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ, ਪਰ ਇਕ ਸੂਤਰ ਨੇ ਸੰਕੇਤ ਦਿੱਤਾ ਕਿ ਸ਼ੀ ਆਰਾਮ ਕਰਨ ਲਈ ਆਪਣੇ ਹੋਟਲ ਵਾਪਸ ਚਲੇ ਗਏ ਸਨ। ਚੀਨੀ ਰਾਸ਼ਟਰਪਤੀ ਸਨਿਚਰਵਾਰ ਦੁਪਹਿਰ ਨਵੀਂ ਦਿੱਲੀ ਪਹੁੰਚੇ ਤੇ ਬ੍ਰਿਕਸ ਸੰਮੇਲਨ ਵਿਚ ਹਿੱਸਾ ਲਿਆ, ਇਸ ਤੋਂ ਇਲਾਵਾ ਉਨ੍ਹਾਂ ਨੇ ਮੋਦੀ ਨਾਲ ਦੁਵੱਲੀ ਮੀਟਿੰਗ ਵੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ਮਨੀਪੁਰ ਦੇ ਪਿੰਡਾਂ ’ਚ ਹੋਏ ਅੱਤਵਾਦੀ ਹਮਲੇ-4 ਮੌਤਾਂ ਅਗਲੀ ਖ਼ਬਰ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨੇ ਗਾਇਆ ਕਿਸ਼ੋਰ ਕੁਮਾਰ ਦਾ ਗੀਤ
Ad Position 24