07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲੁਧਿਆਣਾ, ਆਦਮਪੁਰ ਅਤੇ ਬਠਿੰਡਾ ਦੀ ਅਣਦੇਖੀ ਦਾ ਸੰਤਾਪ

ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਨਾਲ-ਨਾਲ ਲੁਧਿਆਣਾ, ਆਦਮਪੁਰ ਅਤੇ ਬਠਿੰਡਾ ਵਰਗੇ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਲਈ ਏਅਰਲਾਈਨਾਂ ਨੂੰ ਕੋਈ ਨੀਤੀਗਤ ਉਪਾਅ ਜਾਂ ਰਿਆਇਤਾਂ ਦੇਣ ਬਾਰੇ ਸਰਕਾਰ ਵਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ...

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਨਾਲ-ਨਾਲ ਲੁਧਿਆਣਾ, ਆਦਮਪੁਰ ਅਤੇ ਬਠਿੰਡਾ ਵਰਗੇ ਹਵਾਈ ਅੱਡਿਆਂ ਤੋਂ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਲਈ ਏਅਰਲਾਈਨਾਂ ਨੂੰ ਕੋਈ ਨੀਤੀਗਤ ਉਪਾਅ ਜਾਂ ਰਿਆਇਤਾਂ ਦੇਣ ਬਾਰੇ ਸਰਕਾਰ ਵਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ। ਮੰਤਰੀ ਦੇ ਜਵਾਬ ਵਿਚ ਇਨ੍ਹਾਂ ਛੋਟੇ ਪਰ ਅਹਿਮ ਹਵਾਈ ਅੱਡਿਆਂ ਲਈ ਕਿਸੇ ਵੀ ਕਿਸਮ ਦੀ ਰਿਆਇਤ ਦਾ ਕੋਈ ਜ਼ਿਕਰ ਨਹੀਂ ਹੈ। ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਉਦਯੋਗਿਕ ਕੇਂਦਰ ਹੈ, ਆਦਮਪੁਰ ਦੁਆਬੇ ਦੇ 
ਐਨ.ਆਰ.ਆਈ. ਹੱਬ ਦਾ ਦਿਲ ਹੈ ਅਤੇ ਬਠਿੰਡਾ ਮਾਲਵੇ ਦੀ ਅਹਿਮ ਕੜੀ ਹੈ। ਇਨ੍ਹਾਂ ਖੇਤਰਾਂ ਨੂੰ ਕੌਮਾਂਤਰੀ ਹਵਾਈ ਨਕਸ਼ੇ ਤੋਂ ਲਗਭਗ ਬਾਹਰ ਰੱਖਣ ਨਾਲ ਨਾ ਸਿਰਫ਼ ਇਨ੍ਹਾਂ ਇਲਾਕਿਆਂ ਦਾ ਆਰਥਿਕ ਵਿਕਾਸ ਰੁਕ ਰਿਹਾ ਹੈ, ਸਗੋਂ ਸਥਾਨਕ ਕਾਰੋਬਾਰੀਆਂ ਨੂੰ ਵਿਦੇਸ਼ੀ ਨਿਵੇਸ਼ਕਾਂ ਨਾਲ ਜੁੜਨ ਵਿਚ ਵੀ ਭਾਰੀ ਦਿੱਕਤ ਆ ਰਹੀ ਹੈ। ਇਕ ਪਾਸੇ ਸਰਕਾਰ ਕਹਿੰਦੀ ਹੈ ਕਿ ਉਡਾਣਾਂ ਯਾਤਰੀਆਂ ਦੀ ਮੰਗ ’ਤੇ ਆਧਾਰਿਤ ਹੁੰਦੀਆਂ ਹਨ ਅਤੇ ਦੂਜੇ ਪਾਸੇ ਸਰਕਾਰ ਕੋਲ ਖੁਦ ਪੰਜਾਬ ਦੇ ਯਾਤਰੀਆਂ ਦੀ ਮੰਗ ਦੀ ਕੋਈ ਤਾਜ਼ਾ ਮੁਲਾਂਕਣ ਰਿਪੋਰਟ ਨਹੀਂ ਹੈ। 

Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ ਦਾ ਦਬਦਬਾ ਤੇ ਵਿੱਤੀ ਨੁਕਸਾਨ ਅਗਲੀ ਖ਼ਬਰ ਕੇਂਦਰ ਦੀਆਂ ਮਾਰੂ ਹਵਾਬਾਜ਼ੀ ਨੀਤੀਆਂ ਦਾ ਸ਼ਿਕਾਰ ਹੋਇਆ ਪੰਜਾਬ
Ad Position 24