08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਲਹਿੰਦੇ ਪੰਜਾਬ ਨੂੰ ਭਾਰਤ ਨਾਲੋਂ ਆਪਣੇ ਗੁਆਂਢੀ ਸੂਬਿਆਂ ਤੋਂ ਵੱਧ ਖ਼ਤਰਾ-ਮਰੀਅਮ ਨਵਾਜ਼ ਪਾਕਿ ’ਚ ਸਿਆਸੀ ਤੂਫ਼ਾਨ, ਵਿਰੋਧੀ ਧਿਰਾਂ ਵਲੋਂ ਤਿੱਖਾ ਵਿਰੋਧ

ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਕ ਬਿਆਨ ਨੇ ਪਾਕਿਸਤਾਨ ਦੇ ਸਿਆਸੀ ਗਲਿਆਰਿਆਂ ’ਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਲਾਹੌਰ ’ਚ ਪ੍ਰੋਵਿੰਸ਼ੀਅਲ ਇੰਟੈਲੀਜੈਂਸ ਫਿਊਜ਼ਨ ਐਂਡ ਥ੍ਰੈਟ ਅਸੈਸਮੈਂਟ ਸੈਂਟਰ ਦੇ ...

Ad Position 21
No active advertisement
ਅਜੀਤ ਡੈਸਕ 07-09-2026

ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਕ ਬਿਆਨ ਨੇ ਪਾਕਿਸਤਾਨ ਦੇ ਸਿਆਸੀ ਗਲਿਆਰਿਆਂ ’ਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਲਾਹੌਰ ’ਚ ਪ੍ਰੋਵਿੰਸ਼ੀਅਲ ਇੰਟੈਲੀਜੈਂਸ ਫਿਊਜ਼ਨ ਐਂਡ ਥ੍ਰੈਟ ਅਸੈਸਮੈਂਟ ਸੈਂਟਰ ਦੇ ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਪਾਕਿ ਦੇ ਪੰਜਾਬ ਸੂਬੇ ਨੂੰ ਗੁਆਂਢੀ ਦੇਸ਼ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੇ ਹੀ ਆਪਣੇ ਗੁਆਂਢੀ ਸੂਬਿਆਂ ਤੋਂ ਜ਼ਿਆਦਾ ਖ਼ਤਰਾ ਹੈ।

ਮਰੀਅਮ ਨਵਾਜ਼ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਲਹਿੰਦੇ ਪੰਜਾਬ ’ਚ ਅੱਤਵਾਦ ਪਾਕਿ ਵਿਚਲੇ ਹੀ ਇਸ ਦੇ ਆਪਣੇ ਗੁਆਂਢੀ ਸੂਬਿਆਂ ਤੋਂ ਆਉਂਦਾ ਹੈ। ਜ਼ਿਕਰਯੋਗ ਹੈ ਕਿ ਲਹਿੰਦੇ ਪੰਜਾਬ ਦੀ ਪੂਰਬੀ ਸਰਹੱਦ ਭਾਰਤ ਨਾਲ ਲੱਗਦੀ ਹੈ, ਜਦਕਿ ਦੂਜੀਆਂ ਹੱਦਾਂ ਸਿੰਧ, ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਸੂਬਿਆਂ ਨਾਲ ਜੁੜਦੀਆਂ ਹਨ।

ਇਸ ਦੌਰਾਨ ਖ਼ੈਬਰ ਪਖਤੂਨਖਵਾ ਸੂਬੇ ਦੇ ਮੁੱਖ ਮੰਤਰੀ ਸੁਹੇਲ ਅਫ਼ਰੀਦੀ ਨੇ ਦੋਸ਼ ਲਗਾਇਆ ਹੈ ਕਿ ਮਰੀਅਮ ਨਵਾਜ਼ ਦੇ ਇਸ ਬਿਆਨ ਨੇ ਕੌਮਾਂਤਰੀ ਪੱਧਰ ’ਤੇ ਅੱਤਵਾਦ ਵਿਰੁੱਧ ਪਾਕਿ ਦੇ ਪੱਖ ਨੂੰ ਕਮਜ਼ੋਰ ਕੀਤਾ ਹੈ। ਨੈਸ਼ਨਲ ਅਸੈਂਬਲੀ ਦੇ ਸਾਬਕਾ ਸਪੀਕਰ ਅਸਦ ਕੈਸਰ ਨੇ ਕਿਹਾ ਕਿ ਖ਼ੈਬਰ ਪਖਤੂਨਖਵਾ ਦੇ ਲੋਕਾਂ ਤੇ ਪੁਲਿਸ ਨੇ ਦਹਾਕਿਆਂ ਤੋਂ ਅੱਤਵਾਦ ਖ਼ਿਲਾਫ਼ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਸਾਬਕਾ ਸੰਸਦ ਮੈਂਬਰ ਮੋਹਸਿਨ ਡਾਵਰ ਨੇ ਇਲਜ਼ਾਮ ਲਗਾਇਆ ਕਿ ਅੱਤਵਾਦ ਪੰਜਾਬੀ ਉੱਚ-ਵਰਗ ਦੀਆਂ ਨੀਤੀਆਂ ਦੀ ਹੀ ਪੈਦਾਇਸ਼ ਹੈ। ਬਲੋਚਿਸਤਾਨ ਤੋਂ ਪੀ. ਪੀ. ਪੀ. (ਪਾਕਿਸਤਾਨ ਪੀਪਲਜ਼ ਪਾਰਟੀ) ਦੇ ਸੰਸਦੀ ਮੈਂਬਰ ਨਵਾਬਜ਼ਾਦਾ ਜਮਾਲ ਖ਼ਾਨ ਰਈਸਾਨੀ ਨੇ ਕਿਹਾ ਕਿ ਲਹਿੰਦੇ ਪੰਜਾਬ ਨੂੰ ਗੁਆਂਢੀ ਸੂਬਿਆਂ ਜਾਂ ਉੱਥੋਂ ਦੇ ਲੋਕਾਂ ਤੋਂ ਖ਼ਤਰਾ ਨਹੀਂ, ਸਗੋਂ ਮਰੀਅਮ ਨਵਾਜ਼ ਦੀ ਸੋਚ ਤੋਂ ਖ਼ਤਰਾ ਹੈ।

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ-ਰਾਹੁਲ ਅਗਲੀ ਖ਼ਬਰ ਅੱਜ ਭਾਰਤ ’ਚ ਵਿਰੋਧੀ ਧਿਰ ‘ਨਾਰਾਜ਼ ਫੁੱਫੜ’ ਵਾਂਗ ਹੈ-ਨਿਤਿਨ ਨਬੀਨ
Ad Position 24