07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਬੰਗਲਾਦੇਸ਼ ਦੀ ਅਦਾਲਤ ਵਲੋਂ ਹਿੰਦੂ ਨੇਤਾ ਨੂੰ ਜ਼ਮਾਨਤ

ਢਾਕਾ, 6 ਸਤੰਬਰ (ਏਜੰਸੀ)-ਬੰਗਲਾਦੇਸ਼ ਦੀ ਹਾਈ ਕੋਰਟ ਨੇ ਦੋ ਹੋਰ ਮਾਮਲਿਆਂ ’ਚ ਜੇਲ੍ਹ ਵਿਚ ਬੰਦ ਹਿੰਦੂ ਅਧਿਕਾਰ ਨੇਤਾ ਚਿਨਮਯ ਕ੍ਰਿਸ਼ਨਾ ਦਾਸ ਨੂੰ ਜ਼ਮਾਨਤ ਦੇ ਦਿੱਤੀ ਹੈ, ਪਰ ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਉਸ ਦੀ ਰਿਹਾਈ ਦੀ ਸੰਭਾਵਨਾ ਘੱਟ ਹੈ ਕਿਉਂਕਿ ਉਸ ...

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਢਾਕਾ, 6 ਸਤੰਬਰ (ਏਜੰਸੀ)-ਬੰਗਲਾਦੇਸ਼ ਦੀ ਹਾਈ ਕੋਰਟ ਨੇ ਦੋ ਹੋਰ ਮਾਮਲਿਆਂ ’ਚ ਜੇਲ੍ਹ ਵਿਚ ਬੰਦ ਹਿੰਦੂ ਅਧਿਕਾਰ ਨੇਤਾ ਚਿਨਮਯ ਕ੍ਰਿਸ਼ਨਾ ਦਾਸ ਨੂੰ ਜ਼ਮਾਨਤ ਦੇ ਦਿੱਤੀ ਹੈ, ਪਰ ਸਥਾਨਕ ਮੀਡੀਆ ਨੇ ਰਿਪੋਰਟ ਦਿੱਤੀ ਕਿ ਉਸ ਦੀ ਰਿਹਾਈ ਦੀ ਸੰਭਾਵਨਾ ਘੱਟ ਹੈ ਕਿਉਂਕਿ ਉਸ ਨੂੰ ਹੋਰ ਮਾਮਲਿਆਂ ਵਿਚ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਾਸ ਨੂੰ ਪਿਛਲੇ ਮਹੀਨੇ ਭੰਨਤੋੜ, ਹਮਲਾ ਅਤੇ ਸਰਕਾਰੀ ਡਿਊਟੀ ਵਿਚ ਰੁਕਾਵਟ ਪਾਉਣ ਵਾਲੇ ਦੋ ਮਾਮਲਿਆਂ ’ਚ ਵੀ ਜ਼ਮਾਨਤ ਦਿੱਤੀ ਗਈ ਸੀ। ਇਸ ਹਿੰਦੂ ਸਾਧੂ ਨੂੰ ਨਵੰਬਰ 2024 ਵਿਚ ਰਾਸ਼ਟਰੀ ਝੰਡੇ ਦੀ ਬੇਅਦਬੀ ਦੇ ਦੋਸ਼ ਵਿਚ ਦੇਸ਼ਧ੍ਰੋਹ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨਾਲ ਵਿਰੋਧ ਪ੍ਰਦਰਸ਼ਨ ਅਤੇ ਫਿਰਕੂ ਤਣਾਅ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਉਸ ’ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਭੰਨਤੋੜ ਦੇ ਦੋਸ਼ਾਂ ਸਮੇਤ ਕਈ ਹੋਰ ਮਾਮਲਿਆਂ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਜਸਟਿਸ ਕੇ.ਐਮ. ਜ਼ਾਹਿਦ ਸਰਵਰ ਅਤੇ ਜਸਟਿਸ ਸ਼ੇਖ ਅਬੂ ਤਾਹਿਰ ਦੇ ਬੈਂਚ ਨੇ ਦਾਸ ਨੂੰ ਭੰਨਤੋੜ ਅਤੇ ਪੁਲਿਸ ਕਾਰਵਾਈ ਵਿਚ ਰੁਕਾਵਟ ਪਾਉਣ ਦੇ ਦੋ ਮਾਮਲਿਆਂ ਵਿਚ ਜ਼ਮਾਨਤ ਦੇ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਲੰਡਨ ਜਾ ਰਹੇ ਜਹਾਜ਼ ਨੂੰ ਤਕਨੀਕੀ ਖਰਾਬੀ ਤੋਂ ਬਾਅਦ ਬੈਂਗਲੁਰੂ ਹਵਾਈ ਅੱਡੇ ’ਤੇ ਉਤਾਰਿਆ ਅਗਲੀ ਖ਼ਬਰ ਰੂਸ ਅਤੇ ਅਮਰੀਕਾ ਤੋਂ ਸਪਲਾਈ ਘਟਣ ਕਾਰਨ ਭਾਰਤ ਯੂਰਪ ਨੂੰ ਡੀਜ਼ਲ ਦਾ ਮੁੱਖ ਸਪਲਾਇਰ ਬਣਿਆ
Ad Position 24