04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਟਰੰਪ ਦੀ ਜਨਮ ਅਧਿਕਾਰ ਨਾਗਰਿਕਤਾ ਰੋਕਣ ਦੀ ਦੂਸਰੀ ਕੋਸ਼ਿਸ਼ ਨਾਕਾਮ ਅਦਾਲਤ ਨੇ ਹੁਣ ‘ਬਰਥ ਟੂਰਿਜ਼ਮ’ ’ਤੇ ਪਾਬੰਦੀ ਲਾਉਣ ਵਾਲਾ ਹੁਕਮ ਰੋਕਿਆ

ਨਿਊਯਾਰਕ, 3 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਜਨਮੇ ਬੱਚਿਆਂ ਦੀ ਨਾਗਰਿਕਤਾ ਸੀਮਤ ਕਰਨ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਹੋਰ ਕੋਸ਼ਿਸ਼ ਨੂੰ ਸੰਘੀ ਅਦਾਲਤ ਨੇ ਰੋਕ ਦਿੱਤਾ ਹੈ। ਮੈਰੀਲੈਂਡ ਦੀ ਸੰਘੀ ਜੱਜ ...

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

ਨਿਊਯਾਰਕ, 3 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਜਨਮੇ ਬੱਚਿਆਂ ਦੀ ਨਾਗਰਿਕਤਾ ਸੀਮਤ ਕਰਨ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਕ ਹੋਰ ਕੋਸ਼ਿਸ਼ ਨੂੰ ਸੰਘੀ ਅਦਾਲਤ ਨੇ ਰੋਕ ਦਿੱਤਾ ਹੈ। ਮੈਰੀਲੈਂਡ ਦੀ ਸੰਘੀ ਜੱਜ ਡੈਬੋਰਾ ਬੋਰਡਮੈਨ ਨੇ ਮੁੱਢਲੀ ਰੋਕ ਜਾਰੀ ਕਰਦਿਆਂ ਕਿਹਾ ਕਿ ਟਰੰਪ ਦਾ ਨਵਾਂ ਕਾਰਜਕਾਰੀ ਹੁਕਮ ਪ੍ਰਭਾਵਿਤ ਬੱਚਿਆਂ ’ਤੇ ਲਾਗੂ ਹੋਣ ਦੀ ਸਥਿਤੀ ਵਿਚ ਲਗਭਗ ਯਕੀਨੀ ਤੌਰ ’ਤੇ ਗੈਰ-ਸੰਵਿਧਾਨਕ ਹੋਵੇਗਾ।ਇਹ ਮਾਮਲਾ ਉਨ੍ਹਾਂ ਬੱਚਿਆਂ ਨਾਲ ਸੰਬੰਧਿਤ ਹੈ, ਜਿਨ੍ਹਾਂ ਦੇ ਮਾਪੇ ਅਮਰੀਕੀ ਨਾਗਰਿਕ ਜਾਂ ਪੱਕੇ ਨਿਵਾਸੀ ਨਹੀਂ ਹਨ।

ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਦਿਨ ਜਾਰੀ ਹੁਕਮ ਰਾਹੀਂ ਅਜਿਹੇ ਬੱਚਿਆਂ ਦੀ ਜਨਮ ਅਧਿਕਾਰ ਨਾਗਰਿਕਤਾ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੁਪਰੀਮ ਕੋਰਟ ਨੇ ਜੂਨ ਵਿਚ 6-3 ਦੇ ਫ਼ੈਸਲੇ ਨਾਲ ਇਸ ਹੁਕਮ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਅਮਰੀਕਾ ਵਿਚ ਗ਼ੈਰ-ਕਾਨੂੰਨੀ ਜਾਂ ਅਸਥਾਈ ਦਰਜੇ ’ਤੇ ਰਹਿੰਦੇ ਮਾਪਿਆਂ ਦੇ ਬੱਚੇ ਵੀ ਜਨਮ ਤੋਂ ਅਮਰੀਕੀ ਨਾਗਰਿਕ ਹਨ।ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਟਰੰਪ ਨੇ 6 ਅਗਸਤ ਨੂੰ ਇਕ ਹੋਰ ਸੀਮਤ ਹੁਕਮ ਜਾਰੀ ਕੀਤਾ।

ਇਸ ਵਿਚ ਕਥਿਤ ‘ਬਰਥ ਟੂਰਿਜ਼ਮ’ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ‘ਬਰਥ ਟੂਰਿਜ਼ਮ’ ਦਾ ਅਰਥ ਉਨ੍ਹਾਂ ਵਿਦੇਸ਼ੀ ਔਰਤਾਂ ਨਾਲ ਹੈ, ਜੋ ਆਪਣੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਲਈ ਇਥੇ ਆ ਕੇ ਜਨਮ ਦਿੰਦੀਆਂ ਹਨ। ਨਵੇਂ ਹੁਕਮ ਵਿਚ ਉਨ੍ਹਾਂ ਬੱਚਿਆਂ ਦੀ ਨਾਗਰਿਕਤਾ ਵੀ ਰੋਕਣ ਦੀ ਵਿਵਸਥਾ ਕੀਤੀ ਗਈ ਸੀ, ਜਿਨ੍ਹਾਂ ਦੇ ਮਾਪਿਆਂ ਵਿਚੋਂ ਕੋਈ ਵਿਦੇਸ਼ੀ ਸਰਕਾਰ ਲਈ ਕੰਮ ਕਰਦਾ ਹੋਵੇ, ਨਾਗਰਿਕਤਾ ਹਾਸਲ ਕਰਨ ਲਈ ਕਥਿਤ ਧੋਖਾਧੜੀ ਜਾਂ ਵਪਾਰਕ ਲੈਣ-ਦੇਣ ਵਿਚ ਸ਼ਾਮਿਲ ਹੋਵੇ ਜਾਂ ਉਸ ਨੂੰ ਅਮਰੀਕਾ ਦਾ ‘ਦੁਸ਼ਮਣ ਵਿਦੇਸ਼ੀ’ ਮੰਨਿਆ ਗਿਆ ਹੋਵੇ।

 

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਬੈਲਜੀਅਮ ਅਗਲੇ 5 ਸਾਲਾਂ ’ਚ ਦੁੱਗਣਾ ਕਰਨਗੇ ਦੁਵੱਲਾ ਵਪਾਰ ਅਗਲੀ ਖ਼ਬਰ ਪੰਜਾਬ ਸਰਕਾਰ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਤਨਖ਼ਾਹ ਅਤੇ ਡੀ.ਏ. ਦੇਣ ਲਈ ਕਿਸੇ ਵੀ ਸਮੇਂ ਤਿਆਰ-ਹਰਪਾਲ ਸਿੰਘ ਚੀਮਾ ਕਿਹਾ,...
Ad Position 24