30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਦੇ ਚੰਗੇ ਨਿੱਜੀ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ- ਕੇਜਰੀਵਾਲ

ਨਵੀਂ ਦਿੱਲੀ, 29 ਅਗਸਤ (ਅਜੀਤ ਬਿਊੁਰੋ)-ਪੰਜਾਬ ਵਿਚ ਕਦੇ ਸਰਕਾਰੀ ਸਕੂਲਾਂ ਦੀ ਪਛਾਣ ਖਸਤਾਹਾਲ ਇਮਾਰਤਾਂ, ਟੁੱਟੇ ਫਰਨੀਚਰ ਅਤੇ ਸੀਮਤ ਸਹੂਲਤਾਂ ਨਾਲ ਹੁੰਦੀ ਸੀ, ਉੱਥੇ ਅੱਜ ਸਰਕਾਰੀ ਸਕੂਲਾਂ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸ਼ਾਨਦਾਰ ...

Ad Position 21
No active advertisement
ਅਜੀਤ ਡੈਸਕ 30-08-2026

ਨਵੀਂ ਦਿੱਲੀ, 29 ਅਗਸਤ (ਅਜੀਤ ਬਿਊੁਰੋ)-ਪੰਜਾਬ ਵਿਚ ਕਦੇ ਸਰਕਾਰੀ ਸਕੂਲਾਂ ਦੀ ਪਛਾਣ ਖਸਤਾਹਾਲ ਇਮਾਰਤਾਂ, ਟੁੱਟੇ ਫਰਨੀਚਰ ਅਤੇ ਸੀਮਤ ਸਹੂਲਤਾਂ ਨਾਲ ਹੁੰਦੀ ਸੀ, ਉੱਥੇ ਅੱਜ ਸਰਕਾਰੀ ਸਕੂਲਾਂ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸ਼ਾਨਦਾਰ ਇੰਫਰਾਸਟ੍ਰਕਚਰ, ਅਤਿ-ਆਧੁਨਿਕ ਲੈਬਾਂ, ਸਮਾਰਟ ਬੋਰਡ, ਸਵੀਮਿੰਗ ਪੂਲ ਅਤੇ ਬਿਹਤਰੀਨ ਪਲੇਅ ਗਰਾਊਂਡਾਂ ਨਾਲ ਸਜੇ ਇਹ ਸਰਕਾਰੀ ਸਕੂਲ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ । ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਮਾਡਲ ਦੀ ਇਹ ਤਸਵੀਰ ਪੰਜਾਬ ਵਿਚ ਬਦਲਦੀ ਸਿੱਖਿਆ ਦੀ ਤਸਵੀਰ ਦਿਖਾਉਂਦੀ ਹੈ । ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ, ਸੰਗਰੂਰ ਤੇ ਨਵਾਂਸ਼ਹਿਰ ਦੇ ਤਿੰਨ ਸ਼ਾਨਦਾਰ ਸਰਕਾਰੀ ਸਕੂਲਾਂ ਦੀ ਵੀਡੀਓ ‘ਐਕਸ’ ’ਤੇ ਸਾਂਝੀ ਕਰਕੇ ਆਪਣੀ ਪਾਰਟੀ ਦੀ ਸਰਕਾਰ ਦੇ ਸ਼ਾਨਦਾਰ ਕੰਮ ’ਤੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟਾਈ । ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਸਾਹਮਣੇ ਪ੍ਰਾਈਵੇਟ ਸਕੂਲ ਵੀ ਫੇਲ੍ਹ ਹਨ । ਇਹ ਸਰਕਾਰੀ ਸਕੂਲ ਪੰਜਾਬ ਵਿਚ ਸਿੱਖਿਆ ਦੀ ਤਸਵੀਰ ਬਦਲ ਰਹੇ ਹਨ । ਦੇਸ਼ ਦੇ ਚੰਗੇ ਤੋਂ ਚੰਗੇ ਪ੍ਰਾਈਵੇਟ ਸਕੂਲਾਂ ਨੂੰ  ਸਰਕਾਰੀ ਸਕੂਲ ਮਾਤ ਦੇ ਰਹੇ ਹਨ । ਗਰੀਬਾਂ ਦੇ ਬੱਚਿਆਂ ਨੂੰ ਚੰਗੀ ਤੋਂ ਚੰਗੀ ਸਿੱਖਿਆ ਮਿਲਣ ਲੱਗੀ ਹੈ। ਮਜ਼ਦੂਰਾਂ, ਰਿਕਸ਼ੇ ਵਾਲਿਆਂ, ਪਲੰਬਰ, ਇਲੈਕਟ੍ਰੀਸ਼ਨ, ਲੋਅਰ ਮਿਡਲ ਕਲਾਸ ਅਤੇ ਗਰੀਬਾਂ ਦੇ ਬੱਚੇ ਹੁਣ ਡਾਕਟਰ ਅਤੇ ਇੰਜੀਨੀਅਰ ਬਣ ਰਹੇ ਹਨ ।­

Ad Position 22
No active advertisement
ਪਿਛਲੀ ਖ਼ਬਰ ’84 ਪੀੜਤਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ ਭਾਜਪਾ, ਦੋਸ਼ੀਆਂ ਲਈ ਕੋਈ ਥਾਂ ਨਹੀਂ -ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਸੋਨੀਆ ਗਾਂਧੀ ਦੀ ਕਿਤਾਬ ਪ੍ਰਕਾਸ਼ਨ ਤੋਂ ਪਹਿਲਾਂ ਹੀ ਵਿਵਾਦ ’ਚ ਘਿਰੀ
Ad Position 24