28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਨਿਪਾਲ ਤ੍ਰਾਸਦੀ ’ਤੇ ਭਾਰਤ ਨੇ ਵਧਾਇਆ ਮਦਦ ਦਾ ਹੱਥ

ਨਵੀਂ ਦਿੱਲੀ, 27 ਅਗਸਤ (ਉਪਮਾ ਡਾਗਾ ਪਾਰਥ)- ਨਿਪਾਲ ’ਚ ਆਏ ਕੁਦਰਤੀ ਕਹਿਰ ਵੇਲੇ ਭਾਰਤ ਨੇ ਮਦਦ ਦਾ ਹੱਥ ਵਧਾਉਂਦੇ ਹੋਏ ਰਾਹਤ ਸਮੱਗਰੀ ਭੇਜਣ ਦੀ ਮੁਹਿੰਮ ਚਲਾਈ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਨਿਪਾਲ ’ਚ ਰਾਹਤ ਅਤੇ ਬਚਾਅ ਕਾਰਜਾਂ ’ਚ .....

Ad Position 21
No active advertisement
ਅਜੀਤ ਡੈਸਕ 28-08-2026

ਨਵੀਂ ਦਿੱਲੀ, 27 ਅਗਸਤ (ਉਪਮਾ ਡਾਗਾ ਪਾਰਥ)- ਨਿਪਾਲ ’ਚ ਆਏ ਕੁਦਰਤੀ ਕਹਿਰ ਵੇਲੇ ਭਾਰਤ ਨੇ ਮਦਦ ਦਾ ਹੱਥ ਵਧਾਉਂਦੇ ਹੋਏ ਰਾਹਤ ਸਮੱਗਰੀ ਭੇਜਣ ਦੀ ਮੁਹਿੰਮ ਚਲਾਈ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਨਿਪਾਲ ’ਚ ਰਾਹਤ ਅਤੇ ਬਚਾਅ ਕਾਰਜਾਂ ’ਚ ਮਦਦ ਲਈ ਬੁੱਧਵਾਰ ਨੂੰ 10 ਟਨ ਮਨੁੱਖੀ ਮਦਦ ਦੀ ਪਹਿਲੀ ਖੇਪ ਭੇਜਣ ਤੋਂ ਬਾਅਦ ਵੀਰਵਾਰ ਨੂੰ ਦੂਜੀ 37.5 ਟਨ ਦੀ ਖੇਪ ਭੇਜੀ ਗਈ ਹੈ। ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਸੰਦੇਸ਼ ਰਾਹੀਂ ਉਕਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵੀਰਵਾਰ ਸਵੇਰੇ ਦੂਜੀ ਉਡਾਣ ’ਚ 37.5 ਟਨ ਮਨੁੱਖੀ ਮਦਦ ਅਤੇ ਰਾਹਤ ਸਮੱਗਰੀ, ਦਵਾਈਆਂ ਅਤੇ ਖਾਣੇ ਦੇ ਪੈਕੇਟ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਲਗਾਤਾਰ ਨਿਪਾਲ ਦੇ ਅਧਿਕਾਰੀਆਂ ਨਾਲ ਸੰਪਰਕ ’ਚ ਹੈ। ਰਾਹਤ ਅਤੇ ਬਚਾਅ ਕਾਰਜਾਂ ’ਚ ਹਰ ਸੰਭਵ ਸਹਿਯੋਗ ਜਾਰੀ ਰੱਖਿਆ ਜਾਵੇਗਾ।  ਇਹ ਸਮੱਗਰੀ ਸੀ-17 ਗਲੋਬਮਾਸਟਰ ਹਵਾਈ ਜਹਾਜ਼ ਰਾਹੀਂ ਭੇਜੀ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ ਕਾਨਪੁਰ ’ਚ ਸਿਖਲਾਈ ਜਹਾਜ਼ ਹਾਦਸਾਗ੍ਰਸਤ ਪਾਇਲਟ ਅਤੇ ਇੰਸਟਰਕਟਰ ਦੀ ਮੌਤ ਅਗਲੀ ਖ਼ਬਰ ਜੇ ਯਾਦ ਸ਼ਕਤੀ ਕਮਜ਼ੋਰ ਹੋਵੇ ਤਾਂ?
Ad Position 24