ਨਵੀਂ ਦਿੱਲੀ, 22 ਅਗਸਤ (ਇੰਟ:)-ਦਿੱਲੀ ਦੇ ਜੰਤਰ-ਮੰਤਰ ’ਤੇ ਬੀਤੇ ਦਿਨ ਹਜ਼ਾਰਾਂ ਜਨਰਲ ਵਰਗ ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਯੂ.ਜੀ.ਸੀ. ਦੇ ਸਮਾਨਤਾ ਨਿਯਮਾਂ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਜਾਤੀ-ਅਧਾਰਿਤ ਰਾਖਵੇਂਕਰਨ ਵਿਚ ਸੁਧਾਰਾਂ ਦੀ ਮੰਗ ਕੀਤੀ। ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਵਿਅਕਤੀਆਂ ਨੇ ਐਸ.ਸੀ./ ਐਸ.ਟੀ. ਐਕਟ ਦਾ ਵੀ ਵਿਰੋਧ ਕੀਤਾ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ‘ਕਾਕਰੋਚ ਜਨਤਾ ਪਾਰਟੀ’ ਦੇ 45 ਦਿਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜੰਤਰ-ਮੰਤਰ ’ਤੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਤਾਕਤ ਦਾ ਪ੍ਰਦਰਸ਼ਨ ਹੋਇਆ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਰਾਖਵੇਂਕਰਨ ਨੀਤੀਆਂ ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਸਮਾਨਤਾ ਨਿਯਮਾਂ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਬੈਨਰ, ਪੋਸਟਰ ਅਤੇ ਭਗਵੇਂ ਝੰਡੇ ਲੈ ਕੇ ਪਹੁੰਚੇ ਅਤੇ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ।
ਜੰਤਰ-ਮੰਤਰ ਪੁੱਜੇ ਜਨਰਲ ਕੋਟੇ ਦੇ ਹਜ਼ਾਰਾਂ ਲੋਕ
ਨਵੀਂ ਦਿੱਲੀ, 22 ਅਗਸਤ (ਇੰਟ:)-ਦਿੱਲੀ ਦੇ ਜੰਤਰ-ਮੰਤਰ ’ਤੇ ਬੀਤੇ ਦਿਨ ਹਜ਼ਾਰਾਂ ਜਨਰਲ ਵਰਗ ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਯੂ.ਜੀ.ਸੀ. ਦੇ ਸਮਾਨਤਾ ਨਿਯਮਾਂ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਜਾਤੀ-ਅਧਾਰਿਤ ਰਾਖਵੇਂਕਰਨ ਵਿਚ ਸੁਧਾਰਾਂ ਦੀ ਮੰਗ ਕੀਤੀ। ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਵਿਅਕਤੀਆਂ ਨੇ ....
ਅਜੀਤ ਡੈਸਕ
23-08-2026