ਪ੍ਰਧਾਨ ਮੰਤਰੀ ਨੇ ਰਵਾਇਤੀ ਹੁਨਰ ਨਾਲ ਕੀਤੇ ਜਾ ਰਹੇ ਨਵੇਂ ਤਜਰਬਿਆਂ ਦੀ ਕਵਾਇਦ ਹੇਠ ਖੇਤੀ ਵਿਰਾਸਤ ਮਿਸ਼ਨ ਸੰਕਲਪ ਵਲੋਂ ਆਰਗੈਨਿਕ ਖੇਤੀ ਅਤੇ ਰਵਾਇਤੀ ਖੇਤੀ ਦੇ ਤੌਰ-ਤਰੀਕਿਆਂ ਨੂੰ ਨਵਾਂ ਜੀਵਨ ਦੇਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਨਵ-ਤ੍ਰਿੰਝਣ ਨਾਂਅ ਦੀ ਪਹਿਲ ਹੇਠ ਟੀਮ ਦੇ ਲੋਕ ਪੰਜਾਬ ਦੇ ਮਾਲਵਾ ’ਚ ਕਪਾਹ ਦੀ ਕੁਦਰਤੀ ਖੇਤੀ ਨੂੰ ਹੁਲਾਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲ ਤਹਿਤ ਬਿਨਾਂ ਕੈਮੀਕਲ ਦੀ ਵਰਤੋਂ ਦੇ ਆਰਗੈਨਿਕ ਕਪਾਹ ਉਗਾਈ ਜਾਂਦੀ ਹੈ ਜਿਸ ਤੋਂ ਤਿਆਰ ਧਾਗੇ ਅਤੇ ਕੱਪੜੇ ਨੂੰ ਰੰਗਨ ਲਈ ਵੱਖਰੇ ਤੌਰ ’ਤੇ ਕੈਮੀਕਲ ਦੀ ਵਰਤੋਂ ਦੀ ਲੋੜ ਨਹੀਂ ਪੈਂਦੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵ-ਤ੍ਰਿੰਝਣ ਨੇ ਇਕ ਸਕੂਲ ਵੀ ਸ਼ੁਰੂ ਕੀਤਾ ਜਿਸ ਰਾਹੀਂ ਬੁਨਕਰੀ ਦੇ ਹੁਨਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇਗਾ।
ਪੰਜਾਬ ਦੀ ‘ਨਵ-ਤ੍ਰਿੰਝਣ’ ਪਹਿਲ ਦਾ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨੇ ਰਵਾਇਤੀ ਹੁਨਰ ਨਾਲ ਕੀਤੇ ਜਾ ਰਹੇ ਨਵੇਂ ਤਜਰਬਿਆਂ ਦੀ ਕਵਾਇਦ ਹੇਠ ਖੇਤੀ ਵਿਰਾਸਤ ਮਿਸ਼ਨ ਸੰਕਲਪ ਵਲੋਂ ਆਰਗੈਨਿਕ ਖੇਤੀ ਅਤੇ ਰਵਾਇਤੀ ਖੇਤੀ ਦੇ ਤੌਰ-ਤਰੀਕਿਆਂ ਨੂੰ ਨਵਾਂ ਜੀਵਨ ਦੇਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਨਵ-ਤ੍ਰਿੰਝਣ ਨਾਂਅ ਦੀ ...
ਅਜੀਤ ਡੈਸਕ
26-10-2026