26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪ੍ਰਧਾਨ ਮੰਤਰੀ ਨੇ ਵਾਰਾਣਸੀ ’ਚ ਵੇਖਿਆ ਹਵਾਈ ਫ਼ੌਜ ਦਾ ਏਅਰਸ਼ੋਅ

ਹਵਾਈ ਫ਼ੌਜ ਦੀ 94ਵੀਂ ਵਰ੍ਹੇਗੰਢ ਦੇ ਸਮਾਗਮ ’ਚ ਕੀਤੀ ਸ਼ਿਰਕਤ ਵਾਰਾਣਸੀ (ਉੱਤਰ ਪ੍ਰਦੇਸ਼), 25 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਾਰਾਣਸੀ ਦੇ ਨਮੋ ਘਾਟ ਵਿਖੇ ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਦੇ ਹਵਾਈ ਸ਼ੋਅ ‘ਵਿੰਗਜ਼ ਓਵਰ ਗੰਗਾ’ ਵਿਚ ਸ਼ਿਰਕਤ ਕੀਤੀ ਅਤੇ ਹਵਾਈ ਫੌਜ ਦੀਆਂ ਉੱਚ ...

Ad Position 21
No active advertisement
ਅਜੀਤ ਡੈਸਕ 26-10-2026

ਵਾਰਾਣਸੀ (ਉੱਤਰ ਪ੍ਰਦੇਸ਼), 25 ਅਕਤੂਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵਾਰਾਣਸੀ ਦੇ ਨਮੋ ਘਾਟ ਵਿਖੇ ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਦੇ ਹਵਾਈ ਸ਼ੋਅ ‘ਵਿੰਗਜ਼ ਓਵਰ ਗੰਗਾ’ ਵਿਚ ਸ਼ਿਰਕਤ ਕੀਤੀ ਅਤੇ ਹਵਾਈ ਫੌਜ ਦੀਆਂ ਉੱਚ ਟੀਮਾਂ ਵਲੋਂ ਕੀਤੇ ਗਏ ਹਵਾਈ ਕਰਤੱਬ ਦੇਖੇ। ਭਾਰਤੀ ਹਵਾਈ ਫ਼ੌਜ ਦੀ 94ਵੀਂ ਵਰ੍ਹੇਗੰਢ ਮਨਾਉਣ ਲਈ ਕਰਵਾਏ ਤਿੰਨ ਦਿਨਾਂ ਹਵਾਈ ਸ਼ੋਅ ਦੇ ਆਖਰੀ ਦਿਨ, ਪ੍ਰਧਾਨ ਮੰਤਰੀ ਮੋਦੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ, ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸਨ। ਹਵਾਈ ਫੌਜ ਦੇ ਅਧਿਕਾਰੀਆਂ ਦੇ ਅਨੁਸਾਰ, ਸ਼ੋਅ ਵਿਚ ਸੁਖੋਈ-30 ਐਮ.ਕੇ.ਆਈ. ਸਵਦੇਸ਼ੀ ਤੇਜਸ ਅਤੇ ਐਲ.ਸੀ.ਐਚ. ਪ੍ਰਚੰਡ ਵਰਗੇ ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਹੈਲੀਕਾਪਟਰ ਵੀ ਸ਼ਾਮਲ ਸਨ। ਤਿੰਨ ਕਿਰਨ ਜਹਾਜ਼ਾਂ ਨੇ ‘ਵੀ’ ਫਾਰਮੇਸ਼ਨ ਵਿਚ ਉਡਾਣ ਭਰੀ, ਜਿਸ ਨਾਲ ਰਾਸ਼ਟਰੀ ਝੰਡੇ ਦੇ ਰੰਗਾਂ ਦਾ ਸ਼ਾਨਦਾਰ ਪ੍ਰਦਰਸ਼ਨ ਹੋਇਆ। ਇਸ ਦੌਰਾਨ, ਤਿਰੰਗੇ ਨੂੰ ਲੈ ਕੇ ਐਮ.ਆਈ.-17 ਹੈਲੀਕਾਪਟਰਾਂ ਨੇ ‘ਓਮਕਾਰ’ ਫਾਰਮੇਸ਼ਨ ਵਿਚ ਹਿੱਸਾ ਲਿਆ। ਸੂਰਿਆ ਕਿਰਨ ਐਰੋਬੈਟਿਕ ਟੀਮ ਨੇ ਸਟੀਕ ਉਡਾਣ ਅਤੇ ਨਿਪੁੰਨਤਾ ਨਾਲ ਤਾਲਮੇਲ ਵਾਲੇ ਅਭਿਆਸ ਦਿਖਾਏ, ਜਦੋਂ ਕਿ ਸਾਰੰਗ ਹੈਲੀਕਾਪਟਰ ਡਿਸਪਲੇਅ ਟੀਮ ਨੇ ਆਪਣੇ ਹਵਾਈ ਕਰਤੱਬਾਂ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਨੇ ਸਥਾਨਕ ਲੋਕਾਂ ਵਿਚ ਕਾਫ਼ੀ ਉਤਸ਼ਾਹ ਪੈਦਾ ਕੀਤਾ। ਇਸ ਤੋਂ ਪਹਿਲਾਂ ਦਿਨ ਵਿਚ, ਮੋਦੀ ਨੇ ਵਾਰਾਣਸੀ ਦੇ ਮਿਰਜ਼ਾਮੁਰਾਦ ਖੇਤਰ ਵਿਚ ਅਰਵਿੰਦ ਲਿਮਟਿਡ ਦੀ ਇੱਕ ਨਵੀਂ ਕੱਪੜਾ ਨਿਰਮਾਣ ਇਕਾਈ ਦਾ ਉਦਘਾਟਨ ਕੀਤਾ।

Ad Position 22
No active advertisement
ਪਿਛਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ’ਚ 15 ਪੰਜਾਬੀ ਬਣੇ ਵਿਧਾਇਕ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਪੱਸ਼ਟ ਬਹੁਮਤ ਅਗਲੀ ਖ਼ਬਰ ਪੰਜਾਬ ਦੌਰੇ ’ਤੇ ਪਹੁੰਚੇ ਕੇ. ਸੀ. ਵੇਣੂਗੋਪਾਲ
Ad Position 24