19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

20 ਜੁਲਾਈ ਦੇ ਪ੍ਰਦਰਸ਼ਨ ’ਚ ਸ਼ਾਮਿਲ ਸਨ ਸ਼ਰਾਰਤੀ ਤੱਤ-ਦਿੱਲੀ ਪੁਲਿਸ

ਨਵੀਂ ਦਿੱਲੀ, 18 ਅਗਸਤ (ਜਗਤਾਰ ਸਿੰਘ)-ਜੰਤਰ ਮੰਤਰ ਵਿਖੇ ਇੱਕ ਮਹੀਨਾ ਤੱਕ ਚੱਲੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਅੰਦੋਲਨ ਦੌਰਾਨ 20 ਜੁਲਾਈ ਨੂੰ ‘ਸੰਸਦ ਮਾਰਚ’ ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਬਹੁਤ ....

Ad Position 21
No active advertisement
ਅਜੀਤ ਡੈਸਕ 19-08-2026

ਨਵੀਂ ਦਿੱਲੀ, 18 ਅਗਸਤ (ਜਗਤਾਰ ਸਿੰਘ)-ਜੰਤਰ ਮੰਤਰ ਵਿਖੇ ਇੱਕ ਮਹੀਨਾ ਤੱਕ ਚੱਲੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਅੰਦੋਲਨ ਦੌਰਾਨ 20 ਜੁਲਾਈ ਨੂੰ ‘ਸੰਸਦ ਮਾਰਚ’ ਦੌਰਾਨ ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਨੂੰ ਲੈ ਕੇ ਦਿੱਲੀ ਪੁਲਿਸ ਨੇ ਹਲਫ਼ਨਾਮਾ ਦਾਇਰ ਕਰਦਿਆਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਹਲਫ਼ਨਾਮੇ ਵਿਚ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨ ਸ਼ੁਰੂ ਵਿਚ ਸ਼ਾਂਤੀਪੂਰਨ ਸੀ, ਪਰ ਭੀੜ ਦੇ ਇੱਕ ਹਿੱਸੇ ਵਲੋਂ ਬੈਰੀਕੇਡਾਂ ਦੀਆਂ ਕਈ ਪਰਤਾਂ ਤੋੜ ਕੇ ਸੰਸਦ ਵੱਲ ਵਧਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਸਥਿਤੀ ਕਾਬੂ ਤੋਂ ਬਾਹਰ ਹੋ ਗਈ । ਇਸ ਤੋਂ ਬਾਅਦ ਪੁਲਿਸ ਨੂੰ ਪੜਾਅਵਾਰ ਤਰੀਕੇ ਨਾਲ ਤਾਕਤ ਦੀ ਵਰਤੋਂ ਕਰਨੀ ਪਈ । ਡੀ.ਸੀ.ਪੀ. ਸਚਿਨ ਸ਼ਰਮਾ ਦੁਆਰਾ ਦਾਇਰ ਕੀਤੇ ਗਏ ਜਵਾਬੀ ਹਲਫ਼ਨਾਮੇ ਵਿਚ ਕਿਹਾ ਗਿਆ ਹੈ ਕਿ ਇਹ ਹਲਫ਼ਨਾਮਾ ਪੁਲਿਸ ਕਾਰਵਾਈ ਦੀ ਅਦਾਲਤ-ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੇ ਜਵਾਬ ਵਿਚ ਦਾਇਰ ਕੀਤਾ ਗਿਆ ਹੈ । ਇਸ ਹਲਫ਼ਨਾਮੇ ਨੂੰ ਚਾਰ ਸੰਬੰਧਿਤ ਪਟੀਸ਼ਨਾਂ ਦੇ ਸਾਂਝੇ ਜਵਾਬ ਵਜੋਂ ਵੀ ਪੇਸ਼ ਕੀਤਾ ਗਿਆ ਹੈ । ਹਲਫ਼ਨਾਮੇ ਵਿਚ ਕਿਹਾ ਗਿਆ ਹੈ ਕਿ ਸੰਸਦ ਮਾਰਚ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਸੀ । ਇਸ ਲਈ ਪੁਲਿਸ ਨੇ ਪ੍ਰਦਰਸ਼ਨਕਾਰੀ ਭੀੜ ਨੂੰ ਇੱਕ ਗੈਰ-ਕਾਨੂੰਨੀ ਇਕੱਠ ਅਤੇ ਸੰਸਦ ਵੱਲ ਵਧਣ ਦੀ ਕੋਸ਼ਿਸ਼ ਨੂੰ ਇੱਕ ਗੈਰ-ਕਾਨੂੰਨੀ ਕਾਰਵਾਈ ਮੰਨਿਆ । ਦਿੱਲੀ ਪੁਲਿਸ ਨੇ ਪਟੀਸ਼ਨਾਂ ਵਿਚ ਪੇਸ਼ ਕੀਤੀਆਂ ਗਈਆਂ ਫ਼ੋਟੋਆਂ, ਅਧੂਰੀਆਂ ਵੀਡੀਓਜ਼ ਤੇ ਮੀਡੀਆ ਤੇ ਸੋਸ਼ਲ ਮੀਡੀਆ ਰਿਪੋਰਟਾਂ ’ਤੇ ਵੀ ਸਵਾਲ ਉਠਾਏ । ਉਨ੍ਹਾਂ ਕਿਹਾ ਕਿ ਇਨ੍ਹਾਂ ਸਮੱਗਰੀਆਂ ਦੀ ਸੁਤੰਤਰ ਤੌਰ ’ਤੇ ਤਸਦੀਕ ਨਹੀਂ ਹੋਈ ਹੈ ਤੇ ਇਨ੍ਹਾਂ ਦੇ ਆਧਾਰ ’ਤੇ ਪੁਲਿਸ ਕਾਰਵਾਈ ਦੀ ਇੱਕ-ਪਾਸੜ ਤਸਵੀਰ ਪੇਸ਼ ਕੀਤੀ ਗਈ ਹੈ । ਸਾਦੇ ਕੱਪੜਿਆਂ ਵਿਚ ਲਾਠੀ ਲੈ ਕੇ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਸੰਬੰਧ ਵਿਚ ਪੁਲਿਸ ਨੇ ਕਿਹਾ ਕਿ ਇਹ ‘ਸਪਾਟਰ’ ਸੀ । ਸਪੈਸ਼ਲ ਬ੍ਰਾਂਚ, ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਅਤੇ ਸਥਾਨਕ ਪੁਲਿਸ ਦੇ ਅਧਿਕਾਰੀ ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਭੀੜ ਵਿਚ ਸ਼ਾਮਿਲ ਹੋਏ ਸਨ। ਪੁਲਿਸ ਮੁਤਾਬਿਕ ਜਨਤਕ ਸਮਾਗਮਾਂ ਵਿਚ ਅਜਿਹੀ ਰਣਨੀਤੀ ਅਸਾਧਾਰਨ ਜਾਂ ਗੈਰ-ਕਾਨੂੰਨੀ ਨਹੀਂ ਹੈ । ਦਿੱਲੀ ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨ ਵਾਲੀ ਥਾਂ ’ਤੇ ਲਗਭਗ 30 ਹਜ਼ਾਰ ਲੋਕ ਮੌਜੂਦ ਸਨ ਤੇ ਭੀੜ ਲਗਭਗ ਤਿੰਨ ਕਿੱਲੋਮੀਟਰ ਦੇ ਖੇਤਰ ਵਿਚ ਫੈਲੀ ਹੋਈ ਸੀ । ਵਿਰੋਧ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਲਈ ਲਗਭਗ 5 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ । ਪੁਲਿਸ ਮੁਤਾਬਿਕ ਜਦੋਂ ਭੀੜ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਈ ਤਾਂ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਝੜਪਾਂ ਹੋਈਆਂ, ਜਿਸ ਦੇ ਨਤੀਜੇ ਵਜੋਂ ਦੋਵੇਂ ਧਿਰਾਂ ਦੇ ਲੋਕ ਜ਼ਖ਼ਮੀ ਹੋ ਗਏ । ਹਲਫ਼ਨਾਮੇ ਮੁਤਾਬਿਕ 240 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਵਰਦੀਧਾਰੀ ਅਧਿਕਾਰੀ ਅਤੇ ਕਰੀਬ 200 ਪ੍ਰਦਰਸ਼ਨਕਾਰੀਆਂ ਜਾਂ ਆਮ ਲੋਕ ਜ਼ਖ਼ਮੀ ਹੋਏ ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਧੀਕੀਆਂ ਬਾਰੇ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ ‘ਹਾਈ ਪਾਵਰ ਕਮੇਟੀ’ ਅਗਲੀ ਖ਼ਬਰ ਭਾਜਪਾ ਨੇ ਸਤੀਸ਼ ਪੂਨੀਆ ਨੂੰ ਬਣਾਇਆ ਪੰਜਾਬ ਦਾ ਇੰਚਾਰਜ
Ad Position 24