ਨਵੀਂ ਦਿੱਲੀ,14 ਅਗਸਤ (ਜਗਤਾਰ ਸਿੰਘ)- ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਤੇ ਵੱਡੀ ਕਾਰਵਾਈ ਕਰਦਿਆਂ ਯੂ.ਏ.ਈ. ਤੋਂ ਭਗੌੜੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਮੁੱਖ ਸਾਜਿਸ਼ਕਾਰ ਵੀਰੇਂਦਰ ਸਿੰਘ ਬਸੋਆ ਨੂੰ ਭਾਰਤ ਵਾਪਸ ਲਿਆਂਦਾ ਹੈ। ਅੱਜ 14 ਅਗਸਤ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਦੇ ਹੀ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਵੀਰੇਂਦਰ ਬਸੋਆ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੁਆਰਾ ਫੜੇ ਗਏ ਕਰੀਬ 13 ਹਜ਼ਾਰ ਕਰੋੜ ਰੁਪਏ ਦੇ ਨਸ਼ਾ ਤਸਕਰੀ ਮਾਮਲੇ ਵਿਚ ਲੋੜੀਂਦਾ ਹੈ। ਬਸੋਆ ਵਿਦੇਸ਼ੀ ਧਰਤੀ ਤੋਂ ਭਾਰਤ ਵਿਚ ਇਕ ਵਿਸ਼ਾਲ ਡਰੱਗ ਸਿੰਡੀਕੇਟ ਚਲਾ ਰਿਹਾ ਸੀ।
ਭਗੌੜੇ ਵੀਰੇਂਦਰ ਬਸੋਆ ਨੂੰ ਯੂ.ਏ.ਈ. ਤੋਂ ਲਿਆਂਦਾ ਵਾਪਸ
ਨਵੀਂ ਦਿੱਲੀ,14 ਅਗਸਤ (ਜਗਤਾਰ ਸਿੰਘ)- ਭਾਰਤ ਦੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਤੇ ਵੱਡੀ ਕਾਰਵਾਈ ਕਰਦਿਆਂ ਯੂ.ਏ.ਈ. ਤੋਂ ਭਗੌੜੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਮੁੱਖ ...
ਅਜੀਤ ਡੈਸਕ
15-08-2026