08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਜ਼ਮੀਨੀ ਵਿਵਾਦ ਨੂੰ ਲੈ ਕੇ ਚਾਚੀ ਤੇ ਚਚੇਰੇ ਭਰਾ ਸਮੇਤ 3 ਦੀ ਗੋਲੀਆਂ ਮਾਰ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 24-06-2026


ਨੌਸ਼ਹਿਰਾ ਮੱਝਾ ਸਿੰਘ/ਡੇਹਰੀਵਾਲ ਦਰੋਗਾ (ਬਟਾਲਾ), 23 ਜੂਨ (ਰਵੀ ਭਗਤ, ਹਰਦੀਪ ਸਿੰਘ ਸੰਧੂ)-ਪੁਲਿਸ ਜ਼ਿਲਾ ਬਟਾਲਾ ਦੇ ਥਾਣਾ ਸੇਖਵਾਂ ਅਧੀਨ ਆਉਂਦੇ ਪਿੰਡ ਮੁੰਡੀ ਕੁਰਾਲ ਵਿਖੇ ਜ਼ਮੀਨੀ ਵਿਵਾਦ ਦੇ ਚਲਦਿਆਂ ਇਕ ਨੌਜਵਾਨ ਵਲੋਂ ਆਪਣੀ ਚਾਚੀ ਤੇ ਚਚੇਰੇ ਭਾਰਾ ਸਮੇਤ 3 ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਉਪਰੰਤ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਪਿੰਡ ਮੁੰਡੀ ਕੁਰਾਲ ਦੀ ਵਾਸੀ ਹਰਜੀਤ ਕੌਰ ਦੇ ਜੇਠ ਦੇ ਲੜਕੇ ਮਨਜੋਤ ਸਿੰਘ ਪੁੱਤਰ ਸਤਨਾਮ ਸਿੰਘ ਨੇ ਹਰਜੀਤ ਕੌਰ (35) ਅਤੇ ਉਸ ਦੇ ਪੁੱਤਰ ਹਰਅੰਮ੍ਰਿਤ ਸਿੰਘ (13) ਨੂੰ ਉਨ੍ਹਾਂ ਦੇ ਘਰ ਜਾ ਕੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਪਰੰਤ ਹਰਜੀਤ ਕੌਰ ਦੇ ਘਰੋਂ ਬਾਹਰ ਨਿਕਲਣ ਮੌਕੇ ਫ਼ੌਜੀ ਨਾਂਅ ਦੇ ਵਿਅਕਤੀ ਨੇ ਉਸ ਨੂੰ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਮਨਜੋਤ ਸਿੰਘ ਨੇ ਉਸ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਸ ਦੀ ਪਛਾਣ ਪ੍ਰਗਟ ਸਿੰਘ ਵਾਸੀ ਖ਼ਾਨ ਪਿਆਰਾ ਵਜੋਂ ਹੋਈ ਹੈ, ਜਦੋਂਕਿ ਬਾਅਦ ’ਚ ਆਪਣੇ ਘਰ ਜਾ ਕੇ ਮਨਜੋਤ ਨੇ ਖ਼ਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਟੈਲੀਗ੍ਰਾਮ ਐਪ ’ਤੇ ਲੱਗੀ ਪਾਬੰਦੀ ਹਟੀ ਅਗਲੀ ਖ਼ਬਰ ਉੱਤਰਾਖੰਡ ’ਚ ਨਗਰਾਸੂ ਗੁਰਦੁਆਰਾ ਵਿਵਾਦ ਖ਼ਤਮ 3 ਦਿਨਾਂ ਬਾਅਦ ਇਮਾਰਤ ਦੀ ਛੱਤ ਤੋਂ ਉਤਰੇ ਨਿਹੰਗ ਸਿੰਘ
Ad Position 24