07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਬਰਾਮਦ ਮੋਰਚੇ 'ਤੇ ਵਾਰ-ਵਾਰ ਨੀਤੀਆਂ 'ਚ ਬਦਲਾਅ ਨਾਲ ਸਪਲਾਈ ਵਿਵਸਥਾ ਪ੍ਰਭਾਵਿਤ ਹੁੰਦੀ ਹੈ

Ad Position 21
No active advertisement
ਅਜੀਤ ਡੈਸਕ 30-01-2026
ਨਵੀਂ ਦਿੱਲੀ, 29 ਜਨਵਰੀ (ਏਜੰਸੀ)-ਖੇਤੀ ਨਿਰਯਾਤ 'ਚ ਵਪਾਰ ਨੀਤੀ ਦੀ ਵਰਤੋਂ ਕੀਮਤਾਂ ਤੇ ਉਤਪਾਦਨ 'ਚ ਅਸਥਿਰਤਾ ਵਿਚਾਲੇ ਥੋੜ੍ਹੇ ਸਮੇਂ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ, ਪਰ ਵਾਰ-ਵਾਰ ਨੀਤੀਗਤ ਬਦਲਾਅ ਸਪਲਾਈ ਲੜੀਆਂ 'ਚ ਅੜਚਨਾਂ ਪਾਉਂਦੇ ਹਨ | ਭਾਰਤ ਨੂੰ ਇਕ ਵਧ ਰਹੀ ਅਰਥਵਿਵਸਥਾ ਦੀਆਂ ਦਰਾਮਦ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੀ ਬਰਾਮਦ ਕਮਾਈ ਨੂੰ ਵਧਾਉਣ ਲਈ ਸਾਰੇ ਮੌਕਿਆਂ ਦੀ ਪੜਚੋਲ ਕਰਨੀ ਚਾਹੀਦੀ ਹੈ |
ਆਰ.ਟੀ.ਆਈ. ਐਕਟ ਦੀ ਦੁਬਾਰਾ ਜਾਂਚ ਕਰਨ ਦੀ ਮੰਗ
ਆਰਥਿਕ ਸਰਵੇਖਣ ਨੇ ਕਰੀਬ ਦੋ ਦਹਾਕੇ ਪੁਰਾਣੇ ਆਰ.ਟੀ.ਆਈ. ਕਾਨੂੰਨ 'ਤੇ ਫਿਰ ਤੋਂ ਵਿਚਾਰ ਕਰਨ ਦੀ ਗੱਲ ਕਹੀ, ਤਾਂ ਕਿ ਗੁਪਤ ਰਿਪੋਰਟ ਤੇ ਡਰਾਫ਼ਟ ਟਿੱਪਣੀਆਂ ਨੂੰ ਖੁਲਾਸੇ ਤੋਂ ਛੋਟ ਦਿੱਤੀ ਜਾ ਸਕੇ |
ਯੂਰੀਆ ਦੀ ਪ੍ਰਚੂਨ ਕੀਮਤ 'ਚ ਮਾਮੂਲੀ ਵਾਧੇ ਦੀ ਮੰਗ
ਆਰਥਿਕ ਸਰਵੇਖਣ 'ਚ ਯੂਰੀਆ ਦੀ ਪ੍ਰਚੂਨ ਕੀਮਤ 'ਚ ਮਾਮੂਲੀ ਵਾਧਾ ਕਰਨ ਦੀ ਗੱਲ ਕਹੀ ਗਈ ਹੈ, ਮਾਰਚ 2018 ਤੋਂ 242 ਰੁਪਏ ਪ੍ਰਤੀ 45 ਕਿੱਲੋ ਬੈਗ 'ਤੇ ਕੋਈ ਬਦਲਾਅ ਨਹੀਂ ਕੀਤਾ ਗਿਆ, ਨਾਲ ਹੀ ਓਨੀ ਹੀ ਰਕਮ ਸਿੱਧੇ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਤਬਦੀਲ ਕਰਨ ਦਾ ਸੁਝਾਅ ਦਿੱਤਾ ਗਿਆ | ਇਸ ਦੇ ਨਾਲ ਹੀ ਸਰਵੇਖਣ ਨੇ ਚਰਬੀ ਭਰਪੂਰ ਅਤੇ ਸ਼ੂਗਰ (ਖੰਡ) ਵਾਲੇ ਅਲਟਰਾ ਪ੍ਰੋਸੈਸਡ ਫੂਡਜ਼ (ਜਿਸ 'ਚ ਬਰਗਰ, ਨੂਡਲਜ਼, ਪੀਜ਼ਾ, ਸਾਫ਼ਟ ਡਰਿੰਕਸ ਆਦਿ ਸ਼ਾਮਿਲ ਹਨ) ਦੀ ਵਧਦੀ ਖਪਤ 'ਤੇ ਚਿੰਤਾ ਪ੍ਰਗਟ ਕਰਦਿਆਂ ਇਨ੍ਹਾਂ ਦੇ ਇਸ਼ਤਿਹਾਰਾਂ 'ਤੇ ਸਵੇਰੇ 6 ਵਜੇ ਤੋਂ ਦੇਰ ਰਾਤ 11 ਵਜੇ ਤੱਕ ਪਾਬੰਦੀ ਲਗਾਉਣ ਦੀ ਸੰਭਾਵਨਾ ਤਲਾਸ਼ਣ ਦਾ ਸੱਦਾ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਗੁਜਰਾਤ 'ਚ ਵਿਰੋਧੀ ਧਿਰ ਗਾਇਬ, ਕਾਂਗਰਸ ਤੇ ਸੱਤਾਧਾਰੀ ਭਾਜਪਾ 'ਸਾਂਝੇ ਉੱਦਮ' ਵਾਂਗ ਕਰ ਰਹੇ ਕੰਮ-ਭਗਵੰਤ ਮਾਨ ਅਗਲੀ ਖ਼ਬਰ ਭਾਰਤ ਨੂੰ ਟੈਰਿਫਾਂ ਬਾਰੇ ਘੱਟ ਤੇ ਵਪਾਰ ਨੂੰ ਵਧਾਉਣ ਲਈ ਮੌਕਿਆਂ ਬਾਰੇ ਜ਼ਿਆਦਾ ਸੋਚਣਾ ਚਾਹੀਦਾ ਹੈ-ਅਜੈ ਬੰਗਾ
Ad Position 24