07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਭ ਠੀਕ ਹੈ, ਅਸੀਂ ਇਕਜੁੱਟ ਹਾਂ-ਥਰੂਰ

Ad Position 21
No active advertisement
ਅਜੀਤ ਡੈਸਕ 30-01-2026
ਖੜਗੇ ਤੇ ਰਾਹੁਲ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 29 ਜਨਵਰੀ (ਪੀ.ਟੀ.ਆਈ.)-ਕਾਂਗਰਸ ਪਾਰਟੀ ਅੰਦਰ ਉੱਭਰੇ ਮਤਭੇਦਾਂ ਵਿਚਾਲੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਾਰਟੀ ਪ੍ਰਧਾਨ ਮਲਿਕਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ¢ ਇਸ ਮÏਕੇ ਥਰੂਰ ਨੇ ਕਿਹਾ ਕਿ ਸਭ ਠੀਕ ਹੈ ਅਤੇ ਉਹ ਪਾਰਟੀ ਲੀਡਰਸ਼ਿਪ ਨਾਲ ਇਕਜੁੱਟ ਹਨ¢ ਇਹ ਮੀਟਿੰਗ ਖੜਗੇ ਦੇ ਚੈਂਬਰ ਵਿੱਚ ਇਕ ਘੰਟੇ ਤੋਂ ਵੱਧ ਚੱਲੀ¢ ਸੂਤਰਾਂ ਮੁਤਾਬਕ, ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ ਵੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ¢ ਮੀਟਿੰਗ ਬਾਅਦ ਥਰੂਰ ਨੇ ਕਿਹਾ, 'ਸਭ ਠੀਕ ਹੈ¢ ਅਸੀਂ ਪਾਰਟੀ ਲੀਡਰਸ਼ਿਪ ਨਾਲ ਇਕਜੁੱਟ ਹਾਂ¢ ਮੀਟਿੰਗ 'ਚ ਰਚਨਾਤਮਿਕ ਅਤੇ ਸਿਕਾਰਾਤਮਿਕ ਗੱਲਬਾਤ ਹੋਈ¢' ਉਨ੍ਹਾਂ ਨੇ ਕਿਹਾ, 'ਮੈਂ ਕਿਸੇ ਚੀਜ਼ ਲਈ ਉਮੀਦਵਾਰ ਬਣਨ ਵਿੱਚ ਦਿਲਚਸਪੀ ਨਹੀਂ ਰੱਖਦਾ¢ ਮੈਂ ਪਹਿਲਾਂ ਹੀ ਸੰਸਦ ਮੈਂਬਰ ਹਾਂ ਅਤੇ ਮੇਰੇ ਵੋਟਰਾਂ ਦਾ ਭਰੋਸਾ ਮੇਰੇ ਉੱਤੇ ਹੈ¢ ਸੰਸਦ ਵਿੱਚ ਉਨ੍ਹਾਂ ਦੇ ਹਿੱਤਾਂ ਦੀ ਸੰਭਾਲ ਕਰਨਾ ਮੇਰਾ ਕੰਮ ਹੈ¢' ਪਿਛਲੇ ਹਫ਼ਤੇ ਥਰੂਰ ਨੇ ਕੇਰਲ ਚੋਣਾਂ ਲਈ ਪਾਰਟੀ ਦੀ ਮੁੱਖ ਸਿਆਸੀ ਬੈਠਕ ਛੱਡੀ ਸੀ¢ ਸੂਤਰਾਂ ਮੁਤਾਬਕ ਇਹ ਨਾਰਾਜ਼ਗੀ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੀ ਮÏਜੂਦਗੀ ਨੂੰ ਸਵੀਕਾਰ ਨਾ ਕਰਨ ਅਤੇ ਸੂਬਾਈ ਆਗੂਆਂ ਵੱਲੋਂ ਉਨ੍ਹਾਂ ਨੂੰ 'ਸਾਈਡਲਾਈਨ' ਕਰਨ ਦੀਆਂ ਕੋਸ਼ਿਸ਼ਾਂ ਕਾਰਨ ਹੋਈ¢ ਥਰੂਰ ਦੇ ਕਰੀਬੀਆਂ ਮੁਤਾਬਕ, 19 ਜਨਵਰੀ ਨੂੰ ਕੋਚੀ ਵਿੱਚ ਸਮਾਗਮ ਦÏਰਾਨ ਰਾਹੁਲ ਗਾਂਧੀ ਨੇ ਮੰਚ 'ਤੇ ਮÏਜੂਦ ਕਈ ਸੀਨੀਅਰ ਆਗੂਆਂ ਦੇ ਨਾਂਅ ਲਏ, ਪਰ ਸ਼ਸ਼ੀ ਥਰੂਰ ਨੂੰ ਨਜ਼ਰਅੰਦਾਜ਼ ਕਰ ਦਿੱਤਾ¢ ਇਸ ਤੋਂ ਪਹਿਲਾਂ ਵੀ ਸੂਬਾਈ ਆਗੂਆਂ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਉਹ ਅਸਹਿਜ ਮਹਿਸੂਸ ਕਰ ਰਹੇ ਸਨ¢

Ad Position 22
No active advertisement
ਪਿਛਲੀ ਖ਼ਬਰ ਮੇਧਾ ਪਾਟਕਰ ਵਲੋਂ ਦਾਇਰ ਮਾਣਹਾਨੀ ਮਾਮਲੇ 'ਚ ਉਪ ਰਾਜਪਾਲ ਸਕਸੈਨਾ ਬਰੀ ਅਗਲੀ ਖ਼ਬਰ ਸੁਪਰੀਮ ਕੋਰਟ ਵਲੋਂ ਸੋਨਮ ਵਾਂਗਚੁਕ ਦੀ ਮਾਹਿਰ ਡਾਕਟਰ ਤੋਂ ਜਾਂਚ ਕਰਵਾਉਣ ਦੇ ਨਿਰਦੇਸ਼
Ad Position 24