04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਹਾਈ ਸਕੂਲ ਹਮੀਰਾ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਸੈਮੀਨਾਰ ਤੇ ਜਾਗਰੂਕਤਾ ਰੈਲੀ ਕੱਢੀ <br/>

Ad Position 21
No active advertisement
ਅਜੀਤ ਡੈਸਕ 18-10-2025
ਸੁਭਾਨਪੁਰ, 17 ਅਕਤੂਬਰ (ਸਤਨਾਮ ਸਿੰਘ)-ਸਰਕਾਰੀ ਹਾਈ ਸਕੂਲ ਹਮੀਰਾ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਕੁਮਾਰ ਦੀ ਯੋਗ ਅਗਵਾਈ ਹੇਠ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ 'ਯੁੱਧ ਨਸ਼ਿਆਂ ਵਿਰੁੱਧ' ਵਿਸ਼ੇ 'ਤੇ ਸੈਮੀਨਾਰ ਤੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸਥਾਨਕ ਨਾਗਰਿਕਾਂ 'ਚ ਨਸ਼ਿਆਂ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਸਿਹਤਮੰਦ ਸਮਾਜ ਦੀ ਸਥਾਪਨਾ ਵੱਲ ਕਦਮ ਚੁੱਕਣਾ ਸੀ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਨੋਡਲ ਇੰਚਾਰਜ ਅੰਕੁਸ਼ ਅੰਗਰੇਜ਼ੀ ਮਾਸਟਰ ਵਲੋਂ 'ਨਸ਼ਾ ਮੁਕਤ ਪੰਜਾਬ' ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਨਸ਼ਿਆਂ ਦੇ ਭੈੜੇ ਪ੍ਰਭਾਵ 'ਤੇ ਚਾਨਣ ਪਾਇਆ | ਇਸ ਮੌਕੇ ਅਧਿਆਪਕ ਸ਼ਮਸ਼ੇਰ ਸਿੰਘ, ਅਸ਼ੀਸ਼ ਅਰੋੜਾ, ਗੁਰਭਜਨ ਸਿੰਘ, ਰੁਪਿੰਦਰਜੀਤ ਕੌਰ, ਜਸਵੀਰ ਪਾਲ, ਸੰਨੀ ਲਾਂਬਾ, ਦਵਨੀਤ ਕੌਰ, ਮਨਪ੍ਰੀਤ ਕੌਰ, ਕੋਮਲ, ਹਰਪ੍ਰੀਤ ਕੌਰ, ਗੁਰਦਿਆਲ ਕੌਰ, ਦਲਜੀਤ ਕੌਰ, ਮਨਜੀਤ ਕੌਰ, ਰਾਜਵੰਤ ਕੌਰ, ਜੋਤੀ, ਗੁਰਪ੍ਰੀਤ ਕੌਰ, ਬੀਬੀ ਮਹਿੰਦਰ ਕੌਰ, ਗਗਨਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਲਾਨ ਕੀਤੇ ਜਾਣ ਦੇ ਬਾਵਜੂਦ ਵੀ ਜ਼ਮੀਨੀ ਪੱਧਰ 'ਤੇ ਅਜੇ ਤੱਕ ਕੋਈ ਵੀ ਸਹਾਇਤਾ ਰਾਸ਼ੀ ਲੋਕਾਂ ਨੂੰ ਨਹੀਂ ਮਿਲੀ-ਕਿਸਾਨ ਆ... ਅਗਲੀ ਖ਼ਬਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ 29ਵੇਂ ਸਥਾਪਨਾ ਦਿਵਸ 'ਤੇ ਲਗਾਇਆ ਖ਼ੂਨਦਾਨ ਕੈਂਪ <br/>
Ad Position 24