15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਆਰ.ਸੀ.ਐੱਫ. ਨੇ ਰੇਲ ਡੱਬਿਆਂ ਦੇ ਸਾਮਾਨ ਦੀ ਸਪਲਾਈ ਤੇ ਤਕਨੀਕੀ ਜ਼ਰੂਰਤਾਂ ਨੂੰ ਸਮਝਣ ਲਈ ਵਿਕਰੇਤਾ ਨੂੰ ਇਕ ਪਲੇਟਫ਼ਾਰਮ ਪ੍ਰਦਾਨ ਕੀਤਾ-ਐੱਸ.ਐੱਸ. ਮਿਸ਼ਰਾ

Ad Position 21
No active advertisement
ਅਜੀਤ ਡੈਸਕ 21-09-2025
ਕਪੂਰਥਲਾ, 20 ਸਤੰਬਰ (ਅਮਰਜੀਤ ਕੋਮਲ)-ਭਾਰਤੀ ਰੇਲਵੇ ਤੇ ਦੇਸ਼ ਦੇ ਵਿਕਾਸ ਦੇ ਖੇਤਰ ਵਿਚ ਇਕ ਮਜ਼ਬੂਤ ਵਾਤਾਵਰਨ ਬਣਾਉਣ ਲਈ ਵਿਕਰੇਤਾ ਵਿਕਾਸ ਪ੍ਰੋਗਰਾਮ ਇਕ ਵੱਡੇ ਦਿ੍ਸ਼ਟੀਕੋਣ ਦਾ ਹਿੱਸਾ ਹੈ, ਜੋ ਦੇਸ਼ ਦੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਖੇਤਰਾਂ ਵਿਚ ਸਵੈ ਨਿਰਭਰਤਾ ਪ੍ਰਾਪਤ ਕਰਨ ਦੇ ਰਾਸ਼ਟਰੀ ਟੀਚੇ ਦੇ ਅਨੁਸਾਰ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਸ.ਐੱਸ. ਮਿਸ਼ਰਾ ਜਨਰਲ ਮੈਨੇਜਰ ਆਰ.ਸੀ.ਐਫ਼ ਨੇ ਅੱਜ ਰੇਲ ਕੋਚ ਫ਼ੈਕਟਰੀ ਵਿਚ ਵਿਕਰੇਤਾ ਵਿਕਾਸ ਪ੍ਰੋਗਰਾਮ ਵਿਚ ਪੰਜਾਬ ਤੇ ਇਸਦੇ ਆਸ ਪਾਸ ਦੇ ਖੇਤਰਾਂ ਵਿਚ 500 ਦੇ ਕਰੀਬ ਸੰਭਾਵੀ ਵਿਕਰੇਤਾਵਾਂ ਤੇ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਕਿਹਾ ਕਿ ਉਦਯੋਗਾਂ ਵਿਚ ਮੌਜੂਦਾ ਸਮੇਂ ਵਿਚ ਆਯਾਤ ਕੀਤੀਆਂ ਜਾਣ ਵਾਲੀਆਂ ਵਸਤੂਆਂ ਸਥਾਨਕ ਤੌਰ 'ਤੇ ਨਿਰਮਾਣ ਕਰਨ ਦੀ ਸਮਰੱਥਾ ਹੈ | ਜਨਰਲ ਮੈਨੇਜਰ ਨੇ ਕਿਹਾ ਕਿ ਰੇਲ ਕੋਚ ਫ਼ੈਕਟਰੀ ਕਪੂਰਥਲਾ ਦਾ ਮੁੱਖ ਉਦੇਸ਼ ਰੇਲ ਡੱਬਿਆਂ ਦੇ ਉਤਪਾਦਨ ਵਿਚ ਉਦਯੋਗ ਅਤੇ ਸਪਲਾਇਰ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਹੈ | ਉਨ੍ਹਾਂ ਕਿਹਾ ਕਿ ਆਰ.ਸੀ.ਐਫ. ਨੇ ਵਿਕਰੇਤਾਵਾਂ ਤੇ ਉੱਦਮੀਆਂ ਨੂੰ ਆਰ.ਸੀ.ਐਫ. ਦੀ ਖ਼ਰੀਦ ਪ੍ਰਕਿਰਿਆਵਾਂ, ਗੁਣਵੱਤਾ ਦੇ ਮਿਆਰਾਂ ਤੇ ਰੇਲ ਡੱਬਿਆਂ ਦੇ ਸਮਾਨ ਦੀ ਸਪਲਾਈ ਲਈ ਤਕਨੀਕੀ ਜ਼ਰੂਰਤਾਂ ਨੂੰ ਸਮਝਣ ਲਈ ਇਕ ਪਲੇਟ ਫਾਰਮ ਪ੍ਰਦਾਨ ਕੀਤਾ ਹੈ | ਇਸ ਪੋ੍ਰਗਰਾਮ ਨੂੰ ਆਰ.ਕੇ. ਜੈਨ ਪਿ੍ੰਸੀਪਲ ਚੀਫ਼ ਇਲੈਕਟ੍ਰੀਕਲ ਇੰਜੀਨੀਅਰ, ਸੰਜੇ ਅਗਰਵਾਲ ਪਿੰ੍ਰਸੀਪਲ ਚੀਫ਼ ਮੈਟੀਰੀਅਲ ਮੈਨੇਜਰ, ਰਵੀ ਕੁਮਾਰ ਪਿ੍ੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ, ਕੇ.ਐੱਸ. ਅਸਲਾ ਪਿ੍ੰਸੀਪਲ ਵਿੱਤੀ ਸਲਾਹਕਾਰ ਅਤੇ ਐਮ.ਐੱਸ.ਐਮ.ਈ. ਦੇ ਪ੍ਰਤੀਨਿਧਾਂ ਨੇ ਸੰਬੋਧਨ ਕੀਤਾ | ਸੰਜੇ ਅਗਰਵਾਲ ਨੇ ਵਿਕਰੇਤਾਵਾਂ ਨੂੰ ਆਰ.ਸੀ.ਐਫ. ਦੀਆਂ ਮੌਜੂਦਾ ਤੇ ਭਵਿੱਖ ਦੀਆਂ ਲੋੜਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਵਿਕਰੇਤਾਵਾਂ ਨੂੰ ਰੇਲਵੇ ਖ਼ਰੀਦ ਪ੍ਰਣਾਲੀ ਤੇ ਆਰ.ਸੀ.ਐਫ. ਦੀਆਂ ਆਗਾਮੀ ਕੋਚ ਨਿਰਮਾਣ ਯੋਜਨਾ ਬਾਰੇ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਸਵਦੇਸ਼ੀਕਰਨ ਵਿਚ ਗੁਣਵੱਤਾ ਬਹੁਤ ਮਹੱਤਵਪੂਰਨ ਹੈ | ਬੁਲਾਰਿਆਂ ਨੇ ਮੇਕ ਇਨ ਇੰਡੀਆ ਤੇ ਹੋਰ ਪਹਿਲੂਆਂ ਬਾਰੇ ਵਿਚਾਰ ਚਰਚਾ ਕੀਤੀ | ਪ੍ਰੋਗਰਾਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਅਮਿਤ ਰਾਣਾ ਡਿਪਟੀ ਸੀ.ਐਮ.ਐਮ. ਨੇ ਨਿਭਾਈ | ਇਸ ਮੌਕੇ ਇਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿਚ ਰੇਲ ਡੱਬਿਆਂ ਵਿਚ ਲੱਗਣ ਵਾਲੇ ਕਲ-ਪੁਰਜ਼ੇ ਪ੍ਰਦਰਸ਼ਿਤ ਕੀਤੇ ਗਏ | ਇੱਥੇ ਵਰਨਣਯੋਗ ਹੈ ਕਿ ਇਸ ਪ੍ਰੋਗਰਾਮ ਵਿਚ ਆਧੁਨਿਕ ਰੇਲ ਡੱਬਿਆਂ ਦੇ ਉਤਪਾਦਨ ਲਈ ਸਵਦੇਸ਼ੀ ਸਪਲਾਈ ਵਧਾਉਣ ਦੀ ਲੜੀ ਨੂੰ ਉਤਸ਼ਾਹਿਤ ਕੀਤਾ ਗਿਆ | ਇਸਤੋਂ ਇਲਾਵਾ ਰੇਲ ਡੱਬਿਆਂ ਦੇ ਨਿਰਮਾਣ ਤੇ ਇਸਨੂੰ ਲੱਗਣ ਵਾਲੇ ਕਲ ਪੁਰਜ਼ਿਆਂ ਬਾਰੇ ਵੀ ਪੇਸ਼ਕਾਰੀਆਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਲੋਂ ਕੱਢੀ ਗਈ ਐਚ. ਆਈ.ਵੀ. ਸੰਬੰਧੀ ਰੈਲੀ <br/> ਅਗਲੀ ਖ਼ਬਰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਕਾਰਜ 78 ਵਰਿ੍ਹਆਂ ਬਾਅਦ ਵੀ ਅਜੇ ਅਧੂਰਾ ਹੈ-ਅਮੋਲਕ ਸਿੰਘ
Ad Position 24