15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਕਾਰਜ 78 ਵਰਿ੍ਹਆਂ ਬਾਅਦ ਵੀ ਅਜੇ ਅਧੂਰਾ ਹੈ-ਅਮੋਲਕ ਸਿੰਘ

Ad Position 21
No active advertisement
ਅਜੀਤ ਡੈਸਕ 21-09-2025
ਕਪੂਰਥਲਾ, 20 ਸਤੰਬਰ (ਅਮਰਜੀਤ ਕੋਮਲ)-ਆਜ਼ਾਦੀ ਦੇ 78 ਵਰਿ੍ਹਆਂ ਬਾਅਦ ਵੀ ਸ਼ਹੀਦਾਂ ਦਾ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਦਾ ਕਾਰਜ ਅਜੇ ਅਧੂਰਾ ਹੈ ਤੇ ਗਲਤ ਸਰਕਾਰੀ ਨੀਤੀਆਂ ਕਾਰਨ ਅੱਜ ਵੀ ਸਮਾਜ ਵਿਚ ਗਰੀਬੀ,, ਬੇਰੁਜ਼ਗਾਰੀ ਮਹਿੰਗਾਈ, ਭਿ੍ਸ਼ਟਾਚਾਰ ਤੇ ਨਸ਼ਿਆਂ ਵਰਗੀਆਂ ਅਲਾਮਤਾਂ ਫੈਲੀਆਂ ਹੋਈਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਮੋਲਕ ਸਿੰਘ ਪ੍ਰਧਾਨ ਪੰਜਾਬ ਲੋਕ ਸਭਿਆਚਾਰਕ ਮੰਚ ਨੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵਲੋਂ ਆਰ.ਸੀ.ਐਫ. ਦੇ ਵਰਕਰਜ਼ ਕਲੱਬ ਵਿਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਗਦਰੀ ਬੀਬੀ ਗੁਲਾਬ ਕੌਰ ਦੀ ਸ਼ਤਾਬਦੀ ਨੂੰ ਸਮਰਪਿਤ 19ਵੇਂ ਇਨਕਲਾਬੀ ਨਾਟਕ ਮੇਲੇ ਮੌਕੇ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਲੋਕਾਂ ਦਾ ਧਿਆਨ ਅਸਲੀ ਸਮੱਸਿਆਵਾਂ ਤੋਂ ਭਟਕਾਉਣ ਲਈ ਉਨ੍ਹਾਂ ਨੂੰ ਫ਼ਿਰਕੂ ਮੁੱਦਿਆਂ ਵਿਚ ਉਲਝਾਇਆ ਜਾ ਰਿਹਾ ਹੈ | ਅਮੋਲਕ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਸਾਮਰਾਜ ਪੱਖੀ ਨੀਤੀਆਂ ਕਾਰਨ ਜਨਤਕ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਕੁਦਰਤੀ ਸਰੋਤਾਂ ਤੇ ਮਜ਼ਦੂਰਾਂ ਦੀ ਲੁੱਟ ਕੀਤੀ ਜਾ ਸਕੇ | ਉਨ੍ਹਾਂ ਸ਼ੋਸ਼ਿਤ ਵਰਗਾਂ ਜਿਨ੍ਹਾਂ ਵਿਚ ਮੁਲਾਜ਼ਮ, ਮਜ਼ਦੂਰ, ਕਿਸਾਨ ਤੇ ਨੌਜਵਾਨ ਸ਼ਾਮਲ ਹਨ ਨੂੰ ਇੱਕਜੁੱਟ ਹੋ ਕੇ ਇਨ੍ਹਾਂ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ | ਨਾਟਕ ਮੇਲੇ ਵਿਚ ਮੰਚ ਦੀ ਸਭਿਆਚਾਰਕ ਟੀਮ ਨੇ ਗੁਰਜਿੰਦਰ ਸਿੰਘ ਦੇ ਨਿਰਦੇਸ਼ਨਾ ਹੇਠ ਨਾਟਕ 'ਇਨਕਲਾਬ ਜ਼ਿੰਦਾਬਾਦ' ਦਾ ਸਫ਼ਲ ਮੰਚਨ ਕਰਕੇ ਦਰਸ਼ਕਾਂ ਵਿਚ ਇਨਕਲਾਬੀ ਜੋਸ਼ ਭਰਿਆ | ਟੀਮ ਦੇ ਮੈਂਬਰਾਂ ਨੇ ਇਨਕਲਾਬੀ ਗੀਤ ਦੇ ਕਵਿਤਾਵਾਂ ਪੇਸ਼ ਕੀਤੀਆਂ | ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਨੇ ਹਰਕੇਸ਼ ਚੌਧਰੀ ਦੀ ਅਗਵਾਈ ਹੇਠ ਬੀਬੀ ਗੁਲਾਬ ਕੌਰ ਦੇ ਸੰਘਰਸ਼ ਮਈ ਜੀਵਨ ਦੇ ਆਧਾਰਤ 'ਧਰਤਿ ਵੰਗਾਰੇ ਤਖ਼ਤ ਨੂੰ ' ਤੇ ਪ੍ਰਵਾਸ ਦੇ ਮੁੱਦੇ ਨਾਲ ਸਬੰਧਿਤ ਨਾਟਕ 'ਬੇੜੀਆਂ ਲੱਗੇ ਸੁਫਨੇ' ਦੀ ਬਾਖ਼ੂਬੀ ਨਾਲ ਪੇਸ਼ਕਾਰੀ ਕੀਤੀ | ਨਾਟਕ ਮੇਲੇ ਦੌਰਾਨ ਮੰਚ ਸੰਚਾਲਨ ਦੇ ਫ਼ਰਜ ਨੌਜਵਾਨ ਆਗੂ ਭਰਤ ਰਾਜ ਨੇ ਨਿਭਾਏ | ਮੰਚ ਦੇ ਪ੍ਰਧਾਨ ਧਰਮਪਾਲ ਨੇ ਸਮੂਹ ਦਰਸ਼ਕਾਂ ਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ | ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਨਾਟਕ ਮੇਲਾ ਸਫ਼ਲ ਹੋਇਆ | ਇਸ ਮੌਕੇ ਮੰਚ ਦੇ ਸਕੱਤਰ ਚੰਦਰ ਭਾਨ, ਗੁਰਜਿੰਦਰ ਸਿੰਘ, ਤਰਸੇਮ ਸਿੰਘ, ਵਿਨੋਦ ਕੁਮਾਰ, ਰਾਮ ਦਾਸ, ਸੁਰਿੰਦਰ ਕੁਮਾਰ ਬਠਿੰਡਾ, ਰਾਜ ਕੁਮਾਰ ਪਰਜਾਪਤੀ, ਅਮਰੀਕ ਸਿੰਘ, ਗੁਰਮੇਲ ਸਿੰਘ ਕੋਟਲੀ, ਸਰਬਜੀਤ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਜਸਪਾਲ ਸਿੰਘ ਸੇਖੋਂ, ਸੁਖਵਿੰਦਰ ਸੁੱਖੀ, ਸੰਜੀਵ ਕੁਮਾਰ, ਅਰਵਿੰਦਰ ਸ਼ਾਹ, ਸਾਕਿਟ ਕੁਮਾਰ ਯਾਦਵ, ਤੇਜਪਾਲ, ਸੰਦੀਪ ਕੁਮਾਰ ਅਤੇ ਰਜਿੰਦਰ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਰ.ਸੀ.ਐੱਫ. ਨੇ ਰੇਲ ਡੱਬਿਆਂ ਦੇ ਸਾਮਾਨ ਦੀ ਸਪਲਾਈ ਤੇ ਤਕਨੀਕੀ ਜ਼ਰੂਰਤਾਂ ਨੂੰ ਸਮਝਣ ਲਈ ਵਿਕਰੇਤਾ ਨੂੰ ਇਕ ਪਲੇਟਫ਼ਾਰ... ਅਗਲੀ ਖ਼ਬਰ ਆਨੰਦ ਪਬਲਿਕ ਸਕੂਲ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਸੇਖੋਂ ਦਾ ਸਰਬੋਤਮ ਪਿ੍ੰਸੀਪਲ ਐਵਾਰਡ ਨਾਲ ਸਨਮਾਨ <br/>
Ad Position 24