29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਓ.ਬੀ. ਸੀ. ਰੇਲਵੇ ਕਰਮਚਾਰੀ ਸੰਗਠਨ ਵਲੋਂ ਪੇਰੀਅਰ ਈ.ਵੀ. ਰਾਮਾ ਸਵਾਮੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ <br/>

Ad Position 21
No active advertisement
ਅਜੀਤ ਡੈਸਕ 20-09-2025
ਹੁਸੈਨਪੁਰ, 19 ਸਤੰਬਰ (ਤਰਲੋਚਨ ਸਿੰਘ ਸੋਢੀ)-ਓ.ਬੀ.ਸੀ. ਰੇਲਵੇ ਕਰਮਚਾਰੀ ਸੰਗਠਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਨੇ ਵਰਕਰਜ਼ ਕਲੱਬ ਵਿਖੇ ਮਹਾਨ ਸਮਾਜ ਸੁਧਾਰਕ ਪੇਰੀਅਰ ਈ.ਵੀ. ਰਾਮਾ ਸਵਾਮੀ ਨਾਇਕਰ ਦਾ ਜਨਮ ਦਿਨ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਆਰ.ਕੇ. ਪਾਲ ਦੁਆਰਾ ਸੰਵਿਧਾਨ ਦੀ ਪ੍ਰਸਤਾਵਨਾ ਦੇ ਪਾਠ ਨਾਲ ਹੋਈ | ਸਟੇਜ ਸਕੱਤਰ ਦੀ ਭੂਮਿਕਾ ਵਿੱਤ ਸਕੱਤਰ ਅਜੀਤ ਕੁਮਾਰ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਸਮਾਗਮ ਵਿਚ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਸੰਗਠਨ ਦੇ ਪ੍ਰਧਾਨ ਅਰਵਿੰਦ ਪ੍ਰਸਾਦ ਨੇ ਕਿਹਾ ਕਿ ਸਮਾਜ ਵਿਚ ਅਸਲ ਤਬਦੀਲੀ ਸਿਰਫ਼ ਮਹਾਨ ਪੁਰਸ਼ਾਂ ਦੇ ਵਿਚਾਰਾਂ ਦੁਆਰਾ ਹੀ ਸੰਭਵ ਹੈ ਅਤੇ ਕਮਜ਼ੋਰ ਮਨੁੱਖ ਨਿਆਂ ਪ੍ਰਾਪਤ ਨਹੀਂ ਕਰ ਸਕਦੇ | ਉਨ੍ਹਾਂ ਕਿਹਾ ਕਿ ਪਹਿਲਾਂ ਸ਼ਕਤੀ ਦਾ ਨਿਰਮਾਣ ਕਰਨਾ ਚਾਹੀਦਾ ਹੈ ਅਤੇ ਸੰਗਠਨ ਤੋਂ ਬਿਨਾਂ ਸ਼ਕਤੀ ਦਾ ਨਿਰਮਾਣ ਅਸੰਭਵ ਹੈ | ਇਸ ਸਮਾਗਮ ਵਿਚ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੇ ਮੁੱਖ ਪ੍ਰੋਜੈਕਟ ਮੈਨੇਜਰ ਰਤਨ ਲਾਲ ਖੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਪੇਰੀਅਰ ਦੇ ਸਮਾਜਿਕ ਸੁਧਾਰ ਵਿਚਾਰਾਂ ਅਤੇ ਸਮਾਜਿਕ ਸਮਾਨਤਾ ਲਈ ਅੰਦੋਲਨ ਨੂੰ ਮੌਜੂਦਾ ਸਮੇਂ ਵਿਚ ਹੋਰ ਵੀ ਜ਼ਰੂਰੀ ਦੱਸਿਆ | ਇਸੇ ਦੌਰਾਨ ਮੌਜੂਦ ਸਾਰੇ ਸਾਥੀਆਂ ਨੇ ਪੇਰੀਅਰ ਨੂੰ ਫ਼ੁਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਜਾਤੀ ਰਹਿਤ ਅਤੇ ਸਮਾਨਤਾਵਾਦੀ ਸਮਾਜ ਬਣਾਉਣ ਦਾ ਸੰਕਲਪ ਲਿਆ | ਇਸ ਮੌਕੇ ਇਸ ਮਹੀਨੇ ਸੇਵਾਮੁਕਤ ਹੋਏ ਰੇਲ ਕੋਚ ਫ਼ੈਕਟਰੀ ਦੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਪ੍ਰੋਜੈਕਟ ਮੈਨੇਜਰ ਆਰ.ਐਲ. ਖੁੱਲਰ ਸਹਾਇਕ ਵਰਕਸ ਮੈਨੇਜਰ (ਫਰਨੀਸ਼ਿੰਗ), ਗਜੇਂਦਰ ਕੁਮਾਰ ਕਾਰਜਕਾਰੀ ਇੰਜੀਨੀਅਰ, ਅਤਰ ਵੀਰ (ਸਹਾਇਕ ਇੰਜੀਨੀਅਰ), ਐਸ.ਸੀ/ਐਸ.ਟੀ. ਰੇਲਵੇ ਕਰਮਚਾਰੀ ਸੰਘ ਦੇ ਪ੍ਰਧਾਨ ਜੀਤ ਸਿੰਘ, ਸਮਾਜਸੇਵੀ ਰਣਜੀਤ ਸਿੰਘ, ਬਾਮਸੇਫ ਦੇ ਅਤਰ ਵੀਰ, ਓ. ਬੀ. ਸੀ. ਸੰਗਠਨ ਦੇ ਸਕੱਤਰ ਅਸ਼ੋਕ ਕੁਮਾਰ, ਕਾਰਜਕਾਰੀ ਪ੍ਰਧਾਨ ਭੁਪਿੰਦਰ ਕੁਮਾਰ, ਸੰਜੇ ਕੁਮਾਰ, ਸੁਮਨ ਕੁਮਾਰ, ਰਾਜਕੁਮਾਰ ਪ੍ਰਜਾਪਤੀ ਅਤੇ ਨਾਰੀ ਸ਼ਕਤੀ ਸੰਗਠਨ ਦੀ ਪ੍ਰਧਾਨ ਕਮਲਾਵਤੀ ਅਤੇ ਵਿਭਾ ਨੇ ਵੀ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ | ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸੰਜੀਵ ਕੁਮਾਰ, ਹੁਸ਼ਿਆਰ ਸਿੰਘ, ਅਭੀਨਵ ਕੁਮਾਰ, ਦਿਨੇਸ਼ ਕੁਮਾਰ, ਆਨੰਦ ਰਾਜ, ਪ੍ਰਮੋਦ ਕੁਮਾਰ ਅਤੇ ਰਾਜਿੰਦਰ ਕੁਮਾਰ ਨੇ ਵਿਸ਼ੇਸ਼ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਫ਼ਸਲ ਹਲਦੀ ਰੋਗ ਦੀ ਲਪੇਟ ਆਉਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਣ ਖ਼ਦਸ਼ਾ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਚੱਲਦੀਆਂ ਸੇਵਾਵਾਂ ਵਾਸਤੇ 1 ਲੱਖ 11 ਹਜ਼ਾਰ ਸੰਤ ਸੀਚੇਵਾਲ ਨੂੰ ਭੇਟ ਕੀਤੇ <br/>
Ad Position 24