29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਹੜ੍ਹ ਪੀੜਤਾਂ ਲਈ ਚੱਲਦੀਆਂ ਸੇਵਾਵਾਂ ਵਾਸਤੇ 1 ਲੱਖ 11 ਹਜ਼ਾਰ ਸੰਤ ਸੀਚੇਵਾਲ ਨੂੰ ਭੇਟ ਕੀਤੇ <br/>

Ad Position 21
No active advertisement
ਅਜੀਤ ਡੈਸਕ 20-09-2025
ਸੁਲਤਾਨਪੁਰ ਲੋਧੀ, 19 ਸਤੰਬਰ (ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਹੜ੍ਹ ਪੀੜਤਾਂ ਲਈ ਚਲਾਈਆਂ ਜਾ ਰਹੀਆਂ ਸੇਵਾਵਾਂ ਵਿਚ ਹਿੱਸਾ ਪਾਉਂਦਿਆਂ ਸੰਤ ਅਜੀਤ ਸਿੰਘ ਨੌਲੀ ਵਾਲੇ, ਸੰਤ ਬਲਰਾਜ ਸਿੰਘ ਜਿਆਣ ਵਾਲੇ ਅਤੇ ਸੰਤ ਅਵਤਾਰ ਸਿੰਘ ਭੀਖੋਵਾਲ ਵਾਲਿਆਂ ਨੇ 1 ਲੱਖ 11 ਹਜ਼ਾਰ ਰੁਪਏ ਭੇਟ ਕੀਤੇ |ਜਰਨੈਲ ਸਿੰਘ ਗੜ੍ਹਦੀਵਾਲ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਵਾਸਤੇ ਜਿਹੜੀ ਡਿਊਟੀ ਵੀ ਸੰਤ ਸੀਚੇਵਾਲ ਵੱਲੋਂ ਲਾਈ ਜਾਵੇਗੀ ਉਸ 'ਤੇ ਹੀ ਫ਼ੁਲ ਚੜ੍ਹਾਏ ਜਾਣਗੇ | ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਲਈ ਡੀਜ਼ਲ, ਖਾਦਾਂ, ਬੀਜ ਅਤੇ ਖੇਤੀ ਵਾਸਤੇ ਜਿਹੜੀ ਵੀ ਸਹਾਇਤਾ ਦੀ ਲੋੜ ਪਵੇਗੀ, ਉਸ ਦੀ ਪਹੁੰਚ ਸੰਤ ਸੀਚੇਵਾਲ ਤੱਕ ਕਰ ਦਿੱਤੀ ਜਾਵੇਗੀ |ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਾਨ ਕਰਨ ਵਾਲੀਆਂ ਸਾਰੀਆਂ ਧਾਰਮਿਕ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸਲ ਵਿਚ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਵੇਲਾ ਆ ਗਿਆ ਹੈ | ਉਨ੍ਹਾਂ ਕਿਹਾ ਕਿ ਬਾਊਪੁਰ ਮੰਡ ਇਲਾਕੇ ਦੇ ਵੱਡੇ ਹਿੱਸੇ ਵਿਚੋਂ ਪਾਣੀ ਉਤਰ ਰਿਹਾ ਹੈ | ਖੇਤਾਂ ਨੂੰ ਤਿਆਰ ਕਰਨ ਅਤੇ ਟੁੱਟੇ ਹੋਏ ਆਰਜ਼ੀ ਬੰਨ੍ਹਾਂ ਨੂੰ ਮੁੜ ਤੋਂ ਬੰਨ੍ਹਣ ਅਤੇ ਮਜ਼ਬੂਤ ਕੀਤਾ ਜਾਵੇਗਾ |ਉਨ੍ਹਾਂ ਇਲਾਕੇ ਭਰ ਦੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਜਿਵੇਂ ਉਨ੍ਹਾਂ ਨੇ ਹੜ੍ਹਾਂ ਦੌਰਾਨ ਰਾਹਤ ਸਮਗਰੀ ਪਹੁੰਚਾਈ ਸੀ, ਹੁਣ ਉਸੇ ਤਰ੍ਹਾਂ ਹੜ੍ਹ ਪੀੜਤਾਂ ਦੇ ਖੇਤਾਂ ਨੂੰ ਤਿਆਰ ਕੀਤਾ ਜਾਵੇਗਾ ਤੇ ਪਹਿਲ ਦੇ ਆਧਾਰ 'ਤੇ ਆਰਜ਼ੀ ਬੰਨ੍ਹ ਬਣਾਏ ਜਾਣਗੇ | ਸੰਤ ਸੀਚੇਵਾਲ ਨੇ ਮੰਡ ਇਲਾਕੇ ਦੇ ਪਿੰਡ ਬਾਊਪੁਰ, ਸਾਂਗਰਾ ਤੇ ਆਹਲੀ ਕਲਾਂ ਨੂੰ ਮੋਟਰ ਬੋਟਾਂ ਅਤੇ ਪਾਣੀ ਵਾਲੇ ਪੰਜ-ਪੰਜ ਹਜ਼ਾਰ ਲੀਟਰ ਵਾਲੇ ਟੈਂਕਰਾਂ ਲਈ ਗਰਾਂਟਾਂ ਦਿੱਤੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਓ.ਬੀ. ਸੀ. ਰੇਲਵੇ ਕਰਮਚਾਰੀ ਸੰਗਠਨ ਵਲੋਂ ਪੇਰੀਅਰ ਈ.ਵੀ. ਰਾਮਾ ਸਵਾਮੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ <br/> ਅਗਲੀ ਖ਼ਬਰ ਰਿਹਾਣਾ ਜੱਟਾਂ ਦਾ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ <br/>
Ad Position 24