18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਨਿਯਮਾਂ ਦੀ ਉਲੰਘਣਾ ਕਰਨ 'ਤੇ ਅਲਾਟਮੈਂਟ ਤੋਂ ਪੰਜ ਗੁਣਾਂ ਵੱਧ ਮਾਲ ਕੀਤਾ ਸਟੋਰ

Ad Position 21
No active advertisement
ਅਜੀਤ ਡੈਸਕ 23-10-2025
• ਰਾਇਲ ਰਾਇਸ ਮਿੱਲ ਤਾਮਕੋਟ ਦੇ ਮਾਲਕਾਂ ਵਿਰੁੱਧ ਧੋਖਾਧੜੀ ਅਤੇ ਜਮ੍ਹਾਂਖੋਰੀ ਦਾ ਮਾਮਲਾ ਦਰਜ
ਮੰਡੀ ਲੱਖੇਵਾਲੀ, 22 ਅਕਤੂਬਰ (ਮਿਲਖ ਰਾਜ)-ਸਰਕਾਰ ਵਲੋਂ ਵੱਡੇ ਦਾਅਵਿਆਂ ਦੇ ਬਾਵਜੂਦ ਜ਼ਿਲੇ੍ਹ ਅੰਦਰ ਬਾਹਰੀ ਰਾਜਾਂ ਤੋਂ ਝੋਨਾ ਖ਼ਰੀਦਣ ਦਾ ਕੰਮ ਰੁਕ ਨਹੀਂ ਰਿਹਾ | ਇਸ ਮਾਮਲੇ 'ਤੇ ਭਾਵੇਂ ਇਕ ਵਿਅਕਤੀ ਵਲੋਂ ਸ਼ਿਕਾਇਤ ਤੋਂ ਬਾਅਦ ਕੀਤੀ ਜਾਂਚ 'ਤੇ ਸ਼ੈਲਰ ਮਾਲਕਾਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ, ਪਰ ਇਸ ਨਾਲ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜੇ੍ਹ ਹੋ ਗਏ ਹਨ | ਜ਼ਿਕਰਯੋਗ ਹੈ ਕਿ ਪਿੰਡ ਤਾਮਕੋਟ ਵਿਖੇ ਰਾਇਲ ਰਾਈਸ ਮਿੱਲ ਦੇ ਮਾਲਕਾਂ ਵਲੋਂ ਵੱਡੀ ਪੱਧਰ 'ਤੇ ਪੈਡੀ ਸੰਬੰਧੀ ਕਾਨੂੰਨ ਦੀ ਉਲੰਘਣਾ ਕਰਕੇ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ | ਇਸ ਸੰਬੰਧੀ ਜਾਗਰੂਕ ਧਿਰਾਂ ਤੇ ਕਿਸਾਨ ਆਗੂਆਂ ਨੇ ਆਵਾਜ਼ ਚੁੱਕੀ ਸੀ ਕਿ ਮੰਡੀਆਂ 'ਚ ਕਿਸਾਨ ਰੁਲ ਰਿਹਾ ਹੈ, ਜਦਕਿ ਸ਼ੈਲਰ ਮਾਲਕਾਂ ਵਲੋਂ ਸਿਆਸੀ ਰਸੂਖ਼ ਦੇ ਚੱਲਦਿਆਂ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਦੋ ਨੰਬਰ ਵਿਚ ਝੋਨਾ ਖ਼ਰੀਦ ਕੇ ਸਟੋਰ ਕੀਤਾ ਜਾ ਰਿਹਾ ਸੀ | ਇਸ ਮਾਮਲੇ 'ਤੇ ਜਿਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ ਅਤੇ ਨਾਲ ਹੀ ਸਰਕਾਰ ਨੂੰ ਵੀ ਚੂਨਾ ਲੱਗ ਰਿਹਾ ਸੀ | ਇਸ ਮਾਮਲੇ 'ਤੇ ਪੰਜਾਬ ਪੱਧਰ ਦੇ ਅਧਿਕਾਰੀਆਂ ਨੂੰ ਭੇਜੀਆਂ ਸ਼ਿਕਾਇਤਾਂ ਤੋਂ ਬਾਅਦ ਜ਼ਿਲ੍ਹਾ ਪ੍ਰਸਾਸ਼ਨ ਹਰਕਤ ਵਿਚ ਆਇਆ | ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਵਲੋਂ ਕਰਵਾਈ ਪੜਤਾਲ ਤੋਂ ਬਾਅਦ ਇਸ ਘਪਲੇ ਦਾ ਖ਼ੁਲਾਸਾ ਹੋਇਆ | ਇਸ ਸੰਬੰਧੀ ਪਨਸਪ ਦੇ ਜ਼ਿਲ੍ਹਾ ਮੈਨੇਜਰ ਵਿਜੈ ਕੁਮਾਰ ਨੇ ਪੱਤਰਕਾਰਾਂ ਤੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ 2025-26 ਤਹਿਤ ਰਾਇਲ ਰਾਈਸ ਮਿੱਲ ਤਾਮਕੋਟ ਪਨਸਪ ਨੂੰ ਅਲਾਟ ਹੋਈ ਸੀ | 19 ਅਕਤੂਬਰ ਨੂੰ ਇਸ ਸ਼ੈਲਰ ਵਿਰੁੱਧ ਮਿਲੀ ਸ਼ਿਕਾਇਤ ਦੀ ਭੌਤਿਕ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਸ਼ੈਲਰ ਅੰਦਰ 48,894 ਬੋਰੀਆਂ ਝੋਨਾ ਮਿਲਿਆ ਹੈ | ਜਦਕਿ ਮੰਡੀ ਇੰਚਾਰਜ ਤਾਮਕੋਟ ਵਲੋਂ ਅਜੇ ਤੱਕ 9598 ਬੋਰੀਆਂ ਹੀ ਭੇਜੀਆਂ ਹਨ | ਸ਼ੈਲਰ ਅੰਦਰ 40,296 ਬੋਰੀਆਂ ਝੋਨੇ ਦੀਆਂ ਵੱਧ ਮਿਲੀਆਂ | ਸ਼ੈਲਰ ਮਾਲਕ ਵਲੋਂ ਪੰਜਾਬ ਸਰਕਾਰ ਦੀ ਕਸਟਮ ਮਿਲਿੰਗ ਨੀਤੀ 25/26 ਦੀ ਧਾਰਾ 9 ਅਤੇ 17(ਬੀ) ਦੀ ਉਲੰਘਣਾ ਕੀਤੀ ਹੈ | ਇਸ ਲਈ ਉਕਤ ਮਿੱਲ ਮਾਲਕਾਂ ਵਿਰੁੱਧ ਐੱਫ਼.ਆਈ.ਆਰ. ਦਰਜ ਕੀਤੀ ਜਾਵੇ | ਇਸ ਮਾਮਲੇ 'ਤੇ ਥਾਣਾ ਲੱਖੇਵਾਲੀ ਦੀ ਪੁਲਿਸ ਨੇ ਰਾਇਲ ਰਾਈਸ ਮਿੱਲ ਤਾਮਕੋਟ ਦੇ ਮਾਲਕਾਂ ਵਿਰੁੱਧ ਅ/ਧ 318(4) ਅਤੇ ਜ਼ਰੂਰੀ ਵਸਤਾਂ ਕਾਨੂੰਨ 1955 ਤਹਿਤ ਧੋਖਾਧੜੀ ਤੇ ਜਮ੍ਹਾਂਖੋਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ | ਜ਼ਿਕਰਯੋਗ ਹੈ ਕਿ ਸ਼ੈਲਰ ਮਾਲਕ ਵਲੋਂ ਆਪਣੇ ਸਿਆਸੀ ਰਸੂਖ਼ ਕਰਕੇ ਇਹ ਕਥਿਤ ਬੇਨਿਯਮੀਆਂ ਕੀਤੀਆਂ ਜਾ ਰਹੀਆਂ ਸਨ, ਜਿਸ ਵਿਚ ਮਾਰਕੀਟ ਕਮੇਟੀ ਅਤੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਭੂਮਿਕਾ 'ਤੇ ਵੀ ਸਵਾਲ ਉਠ ਰਹੇ ਹਨ | ਇਹ ਵੀ ਪਤਾ ਲੱਗਾ ਹੈ ਕਿ ਇਸ ਮਾਮਲੇ ਨੂੰ ਦਬਾਉਣ ਲਈ ਵੀ ਅੰਤ ਤੱਕ ਹਰਬੇ ਵਰਤੇ ਗਏ, ਪਰ ਜਨਤਕ ਦਬਾਅ ਕਰਕੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਮਜ਼ਬੂਰ ਹੋਣਾ ਪਿਆ |
Ad Position 22
No active advertisement
ਪਿਛਲੀ ਖ਼ਬਰ ਦੀਵਾਲੀ 'ਤੇ ਭਾਜਪਾ ਦਫ਼ਤਰ ਵਿਖੇ ਦੇਵ ਪਿ੍ਆ ਤਿਆਗੀ ਅਤੇ ਹਰਜੋਤ ਕਮਲ ਨੇ ਵਰਕਰਾਂ ਨਾਲ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਜੇਕਰ ਸ਼ੈਲਰ ਵਾਲਿਆਂ ਨੇ ਪ੍ਰਸ਼ਾਸਨ ਨੂੰ ਸਹਿਯੋਗ ਨਾ ਦਿੱਤਾ, ਤਾਂ ਜ਼ਿਲ੍ਹੇ ਦੀਆਂ ਮੰਡੀਆਂ 'ਚ ਪਿਆ ਝੋਨਾ ਬਾਹਰਲੇ ਸ਼ੈਲ...
Ad Position 24