18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਜੇਕਰ ਸ਼ੈਲਰ ਵਾਲਿਆਂ ਨੇ ਪ੍ਰਸ਼ਾਸਨ ਨੂੰ ਸਹਿਯੋਗ ਨਾ ਦਿੱਤਾ, ਤਾਂ ਜ਼ਿਲ੍ਹੇ ਦੀਆਂ ਮੰਡੀਆਂ 'ਚ ਪਿਆ ਝੋਨਾ ਬਾਹਰਲੇ ਸ਼ੈਲਰਾਂ ਨੂੰ ਭੇਜਿਆ ਜਾਵੇਗਾ-ਡਾ. ਬਲਜੀਤ ਕੌਰ

Ad Position 21
No active advertisement
ਅਜੀਤ ਡੈਸਕ 23-10-2025
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਹਰਮਹਿੰਦਰ ਪਾਲ)-ਜੇਕਰ ਸ਼ੈਲਰ ਵਾਲਿਆਂ ਨੇ ਪ੍ਰਸ਼ਾਸਨ ਨੂੰ ਸਹਿਯੋਗ ਨਾ ਦਿੱਤਾ ਤੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਤਾਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪਿਆ ਝੋਨਾ ਆਰ.ਓ. ਕੱਟ ਕੇ ਬਾਹਰਲੇ ਸ਼ੈਲਰਾਂ ਨੂੰ ਭੇਜਿਆ ਜਾਵੇਗਾ | ਇਹ ਸ਼ਬਦ ਸ਼ੈਲਰ ਮੈਂਬਰਾਂ ਦੇ ਰਵੱਈਏ ਨੂੰ ਭਾਂਪਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਹੇ | ਉਨ੍ਹਾਂ ਕਿਹਾ ਕਿ ਉਹ ਲਗਾਤਾਰ ਮੰਡੀਆਂ ਦਾ ਦੌਰਾ ਕਰ ਰਹੇ ਹਨ | ਹੁਣ ਝੋਨੇ ਵਿਚ ਨਮੀ ਵੀ ਜ਼ਿਆਦਾ ਨਹੀਂ ਹੈ, ਪਰ ਸ਼ੈਲਰ ਮਾਲਕ ਕਿਸੇ ਨਾ ਕਿਸੇ ਬਹਾਨੇ ਟਰੱਕ ਰੋਕ ਕੇ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ਆੜ੍ਹਤੀਏ ਅੱਗੇ ਜਿਸ ਕਿਸਾਨਾਂ ਦਾ ਝੋਨਾ ਹੁੰਦਾ ਹੈ, ਉਸ ਨੂੰ ਫ਼ੋਨ ਕਰਦੇ ਹਨ | ਜੇਕਰ ਸ਼ੈਲਰ ਮਾਲਕਾਂ ਨੂੰ ਆਪਣੇ ਇਲਾਕੇ ਦਾ ਝੋਨਾ ਪਸੰਦ ਨਹੀਂ ਤਾਂ ਸਰਕਾਰ ਇਹ ਝੋਨਾ ਬਾਹਰ ਭੇਜਣ 'ਤੇ ਸੰਜੀਦਗੀ ਨਾਲ ਵਿਚਾਰ ਕਰ ਰਹੀ ਹੈ | ਜ਼ਿਕਰਯੋਗ ਹੈ ਕਿ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਕਾਕਾ ਉੜਾਂਗ ਨੇ ਇਸ ਮਸਲੇ ਨੂੰ ਕੈਬਨਿਟ ਮੰਤਰੀ ਕੋਲ ਉਠਾਇਆ ਤੇ ਸਮਝਾਇਆ ਕਿ ਸ਼ੈਲਰ ਮਾਲਕ ਜਾਣਬੁੱਝ ਕੇ ਵੱਟਾ ਲੈਣ ਦੇ ਬਹਾਨੇ ਬਣਾ ਰਹੇ ਹਨ | ਪਹਿਲਾਂ ਹੀ ਝੋਨੇ ਦਾ ਝਾੜ 20-25 ਫ਼ੀਸਦੀ ਘੱਟ ਹੈ, ਜਿਸ ਕਾਰਨ ਕਿਸਾਨਾਂ ਦਾ ਆਰਥਿਕ ਤੌਰ 'ਤੇ ਵੱਡਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਕੈਬਨਿਟ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਦੇਰੀ ਕੀਤੇ ਜ਼ਿਲ੍ਹੇ ਦਾ ਝੋਨਾ ਆਰ.ਓ. ਕੱਟ ਕੇ ਬਾਹਰ ਭੇਜਿਆ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਨਿਯਮਾਂ ਦੀ ਉਲੰਘਣਾ ਕਰਨ 'ਤੇ ਅਲਾਟਮੈਂਟ ਤੋਂ ਪੰਜ ਗੁਣਾਂ ਵੱਧ ਮਾਲ ਕੀਤਾ ਸਟੋਰ ਅਗਲੀ ਖ਼ਬਰ ਮੰਡੀ ਬਰੀਵਾਲਾ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ
Ad Position 24