27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਖਾਲੀ ਥਾਲੀਆਂ ਦੀ ਗੂੰਜ

Ad Position 21
No active advertisement
ਅਜੀਤ ਡੈਸਕ 21-09-2025

ਦੇਸ਼ ਦਿਉ ਸ਼ਹਿਨਸ਼ਾਹੋ, ਰਾਜੇ ਮਹਾਰਾਜਿਓ
ਵੇਖ ਲਓ ਪੰਜਾਬ ਦਾ ਵੀ ਹਾਲ।
ਪੰਜਾਂ ਦਰਿਆਵਾਂ ਗਲ਼ ਵਿੱਢ ਲਈ ਖੇਡ ਏਥੇ
ਇਕੋ ਵਹਿਣ ਵਗਣੇ ਦੀ ਚਾਲ।

ਮਹਿਲਾਂ ਦੀ ਓਟ ਛੁਪੇ ਢਾਰਿਆਂ ਨੂੰ ਢੂੰਡ-ਢੂੰਡ
ਮੌਸਮ ਵੀ ਖੇਡਦੇ ਕਮਾਲ।
ਸੌਣ ਆ ਕੇ ਡੋਬਦੇ ਤੇ ਹਾੜ੍ਹ ਬਾਲ ਸਾੜਦੇ ਨੇ
ਠਾਰ ਠਾਰ ਲੰਘਦੇ ਸਿਆਲ।

ਗੋਬਰਾਂ 'ਚ ਲੱਥ ਪੱਥ ਹੁੰਦੀ ਹੈ ਸ਼ਿੰਗਾਰ ਏਥੇ
ਜੋਬਨ-ਜੁਆਨੀ ਸਾਲੋ ਸਾਲ।
ਨਦੀਆਂ ਦੇ ਵਹਿਣ ਵਾਂਗ ਵਹਿੰਦੇ ਨੇ ਨੈਣ
ਕਿਵੇਂ ਸਾਂਭੋਗੇ ਭਿੱਜੇ ਹੋਏ ਰੁਮਾਲ।

ਘੁਸ ਜਾਣ ਕਾਸੇ ਉੱਚੇ ਦਰਾਂ ਦਰਵਾਜ਼ਿਆਂ 'ਤੇ
ਸਾਈਂ ਅਤੇ ਸੱਜਣਾਂ ਦੀ ਭਾਲ।
ਖਿੜੇ ਮੱਥੇ ਪੋਟਲੀ ਪੁਆਣ ਸਭ ਖ਼ੈਰਾਂ ਲੋਕ
ਏਥੇ ਤਾਂ ਹਰਾਮ ਵੀ ਹਲਾਲ।

ਕੀਹਦੇ ਗਲ਼ ਲੱਗ ਡੱਕੇ ਹੰਝੂਆਂ ਨੂੰ ਡੋਲ੍ਹਣ ਵੇ
ਕਿਹੜੇ ਹਾਲੀਂ ਦੱਸਣ ਵੇ ਹਾਲ।
ਝੂਠੀਆਂ ਨਿਆਮਤਾਂ ਤੇ ਰਹਿਮਤਾਂ ਹੰਢਾਂਵਦੇ ਹੀ
ਰੂਪ ਏਥੇ ਹੋਂਵਦੇ ਨਿਢਾਲ।

ਹੱਥ ਵਿਚ ਥਾਲੀ ਖਾਲੀ ਵਜਦੀ ਏ ਸਾਜ਼ ਬਣ
ਹਿਲਦੇ ਨੇ ਪੈਰ ਨਾਲੋ ਨਾਲ।
ਉੱਚੇ ਦਰੀਂ ਆਰਤੀ ਉਤਾਰਦੇ ਅਚਾਰੀਆਂ ਨੂੰ
ਮਾਤ ਪਾਉਂਦੇ ਨਿੱਕੇ ਨਿੱਕੇ ਬਾਲ।

-ਮੋਬਾਈਲ : 75086-65151

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀਆਂ ਅਗਲੀ ਖ਼ਬਰ ਦੋ ਗ਼ਜ਼ਲਾਂ, ਇਕ ਗੀਤ
Ad Position 24