08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰੂ ਨਗਰੀ ਦੀ ਸੜਕ ਤੋਂ ਦਰੱਖ਼ਤ ਕੱਟੇ ਜਾਣ ਕਾਰਨ ਵਾਤਾਵਰਨ ਪ੍ਰੇਮੀ ਨਿਰਾਸ਼-ਜਸਵੰਤ ਸਿੰਘ

Ad Position 21
No active advertisement
ਅਜੀਤ ਡੈਸਕ 05-11-2025
ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਵਾਤਾਵਰਣ ਪ੍ਰੇਮੀ ਜਸਵੰਤ ਸਿੰਘ ਐਮ.ਡੀ. ਜਸਵੰਤ ਕੋਰੀਅਰ ਸਰਵਿਸ ਸੁਲਤਾਨਪੁਰ ਲੋਧੀ ਨੇ ਆਪਣੇ ਬਿਆਨ ਰਾਹੀਂ ਕਿਹਾ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੱਖ ਵੱਖ ਥਾਵਾਂ ਤੇ ਦਰਖ਼ਤ ਲਗਾ ਕੇ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਲਈ ਸ਼ਲਾਘਾ ਯੋਗ ਯਤਨ ਕੀਤੇ ਜਾ ਰਹੇ ਹਨ, ਉੱਥੇ ਕੁੱਝ ਲੋਕਾਂ ਵੱਲੋਂ ਸ਼ਹਿਰ ਦੀਆਂ ਸੜਕਾਂ ਕਿਨਾਰੇ ਲੱਗੇ ਦਰਖ਼ਤਾਂ ਦੇ ਟਾਹਣੇ ਬਿਨਾ ਕਿਸੇ ਕਾਰਨ ਕੱਟ ਵੱਢ ਕੇ ਸੁੱਟੇ ਜਾ ਰਹੇ ਹਨ ਜਿਸ ਕਾਰਨ ਵਾਤਾਵਰਣ ਪ੍ਰੇਮੀਆਂ ਵਿਚ ਨਿਰਾਸ਼ਾ ਤੇ ਰੋਸ ਹੈ | ਜਸਵੰਤ ਸਿੰਘ ਨੇ ਦੱਸਿਆ ਕਿ ਮੁਹੱਲਾ ਸਿੱਖਾਂ ਤੋਂ ਸ਼ਹਿਰ ਦੀ ਪੁਰਾਣੀ ਦਾਨਾ ਮੰਡੀ ਵੱਲ ਆਉਂਦੀ ਸੜਕ ਕਿਨਾਰੇ ਬੀਤੇ ਦਿਨ ਬਿਨਾ ਕਿਸੇ ਕਾਰਨ ਕੁੱਝ ਲੋਕਾਂ ਵੱਲੋਂ ਦਰਖ਼ਤ ਬੁਰੀ ਤਰ੍ਹਾਂ ਕੱਪਰ ਦਿੱਤੇ ਗਏ ਹਨ ਤੇ ਹਰੇ ਭਰੇ ਰੁੱਖਾਂ ਨੂੰ ਬਰਬਾਦ ਕੀਤਾ ਗਿਆ ਹੈ |


Ad Position 22
No active advertisement
ਪਿਛਲੀ ਖ਼ਬਰ ਕਾਰਤਿਕ ਦੀਪਦਾਨ ਮਹਾਉਤਸਵ ਮਨਾਇਆ ਅਗਲੀ ਖ਼ਬਰ ਮਾਤਾ ਸਾਹਿਬ ਕÏਰ ਖ਼ਾਲਸਾ ਸਕੂਲ ਦੇ ਧਾਰਮਿਕ ਪ੍ਰੀਖਿਆ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
Ad Position 24