16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਨੂਰਮਹਿਲ ਦੇ ਇਕ ਖੋਖੇ 'ਚ ਚੋਰੀ

Ad Position 21
No active advertisement
ਅਜੀਤ ਡੈਸਕ 02-11-2025
ਜੰਡਿਆਲਾ ਮੰਜਕੀ, 1 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ ਦੇ ਪੁਰਾਣੇ ਬੱਸ ਅੱਡੇ 'ਤੇ ਸਥਿਤ ਇੱਕ ਬੀੜੀਆਂ, ਸਿਗਰਟਾਂ ਵਾਲੇ ਖੋਖੇ ਤੇ ਚੋਰੀ ਹੋਣ ਦਾ ਸਮਾਚਾਰ ਹੈ | ਅਭਿਸ਼ੇਕ ਬੱਗਾ ਪੁੱਤਰ ਯਸ਼ਪਾਲ ਬੱਗਾ ਵਾਸੀ ਮੁਹੱਲਾ ਮਿਸ਼ਰਾਂ ਨੂਰਮਹਿਲ ਨੇ ਦੱਸਿਆ ਕਿ ਉਹ ਰਾਤ ਗਿਆਰ੍ਹਾਂ ਵਜੇ ਆਪਣਾ ਖੋਖਾ ਬੰਦ ਕਰ ਕੇ ਘਰ ਗਿਆ ਸੀ | ਸਵੇਰੇ ਆ ਕੇ ਦੇਖਿਆ ਤਾਂ ਖੋਖੇ ਵਿਚ ਸਾਮਾਨ ਨਹੀਂ ਸੀ | ਸਾਰਾ ਸਾਮਾਨ ਰਾਤ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ | ਉਸ ਨੇ ਦੱਸਿਆ ਕਿ ਚੋਰ ਲਗਭਗ ਵੀਹ ਹਜ਼ਾਰ ਰੁਪਏ ਦਾ ਸਾਮਾਨ ਤੇ ਤਿੰਨ ਰੁਪਏ ਦੀ ਭਾਨ ਲੈ ਕੇ ਰਫੂ ਚੱਕਰ ਹੋ ਗਏ ਹਨ | ਉਸ ਨੇ ਦੱਸਿਆ ਕਿ ਚੋਰ ਜਰੂਰੀ ਕਾਗਜ਼ਾਤ ਵੀ ਚੁੱਕ ਕੇ ਲੈ ਗਏ | ਖੋਖੇ ਦੇ ਮਾਲਕ ਵਲੋਂ ਇਸ ਦੀ ਸੂਚਨਾ ਥਾਣਾ ਨੂਰਮਹਿਲ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਈ.ਟੀ.ਯੂ. ਪੰਜਾਬ ਅੱਜ ਤਰਨ ਤਾਰਨ ਝੰਡਾ ਮਾਰਚ 'ਚ ਕਰੇਗੀ ਭਰਵੀਂ ਸ਼ਮੂਲੀਅਤ ਅਗਲੀ ਖ਼ਬਰ ਡੀ.ਏ.ਵੀ. ਸ਼ਤਾਬਦੀ ਕਾਲਜ ਫਿਲੌਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸੈਮੀਨਾਰ
Ad Position 24