08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕੇ.ਐੱਮ.ਵੀ. ਕਾਲਜ ਵਲੋਂ 'ਵਾਈਬ੍ਰੈੱਟ ਐਂਡ ਗਰੈਂਡ ਦੀਵਾਲੀ ਫੀਏਸਟਾ' ਦਾ ਸਫ਼ਲ ਆਯੋਜਨ <br/>

Ad Position 21
No active advertisement
ਮੇਲੇ ਦੌਰਾਨ ਡੀ. ਜੇ. 'ਤੇ ਜਸ਼ਨ ਮਨਾਉਂਦੀਆਂ ਵਿਦਿਆਰਥਣਾਂ | ਤਸਵੀਰਾਂ ਜੀ. ਪੀ. ਸਿੰਘ <br/> 18-10-2025
ਜਲੰਧਰ, 17 ਅਕਤੂਬਰ (ਜਸਪਾਲ ਸਿੰਘ)-ਕੰਨਿਆਂ ਮਹਾਂਵਿਦਿਆਲਾ ਵੱਲੋਂ ਦੀਵਾਲੀ ਫ਼ੀਏਸਟਾ–ਪ੍ਰਦਰਸ਼ਨੀ–ਕਮ–ਵਿਕਰੀ ਦਾ ਸਫਲ ਆਯੋਜਨ ਕੀਤਾ ਗਿਆ ¢ਇਸ ਮੌਕੇ ਚੰਦਰ ਮੋਹਨ ਪ੍ਰਧਾਨ ਆਰਿਆ ਸ਼ਿਕਸ਼ਾ ਮੰਡਲ ਅਤੇ ਨੀਰਜਾ ਚੰਦਰ ਮੋਹਨ ਮੈਂਬਰ ਕੇ.ਐੱਮ.ਵੀ. ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਕਾਲਜ ਦੀ ਪਿ੍ੰਸੀਪਲ ਪ੍ਰੋ. (ਡਾ.) ਅਤੀਮਾ ਸ਼ਰਮਾ ਦੁਵੇਦੀ ਵੱਲੋਂ ਦੋਵਾਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਗਿਆ | ਇਸ ਮÏਕੇ ਡਾ. ਸੁਸ਼ਮਾ ਚਾਵਲਾ (ਉਪ ਪ੍ਰਧਾਨ), ਡਾ. ਸੁਸ਼ਮਾ ਚੋਪੜਾ (ਸੈਕਟਰੀ), ਡਾ. ਐਸ.ਪੀ. ਗੁਪਤਾ, ਡਾ. ਕਮਲ ਗੁਪਤਾ, ਡਾ. ਦੀਪਾਲੀ ਲੂਥਰਾ ਅਤੇ ਅਨੁਰਾਧਾ ਸੋਂਧੀ (ਮੈਂਬਰ, ਮੈਨੇਜਿੰਗ ਕਮੇਟੀ) ਵੀ ਹਾਜ਼ਰ ਸਨ ¢ ਇਹ ਪ੍ਰੋਗਰਾਮ ਪੀ.ਜੀ. ਵਿਭਾਗ ਫੈਸ਼ਨ ਡਿਜ਼ਾਇਨਿੰਗ, ਕਾਸਮੈਟੋਲੋਜੀ ਵਿਭਾਗ, ਫਾਈਨ ਆਰਟਸ ਵਿਭਾਗ, ਪੱਤਰਕਾਰਤਾ ਅਤੇ ਜਨਸੰਚਾਰ ਵਿਭਾਗ, ਰਿਟੇਲ ਮੈਨੇਜਮੈਂਟ ਵਿਭਾਗ ਹੋਸਪਿਟੈਲਿਟੀ ਅਤੇ ਟੂਰਿਜ਼ਮ ਵਿਭਾਗ ਅਤੇ ਬੋਟਨੀ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ | ਵਿਦਿਆਰਥਣਾਂ ਵੱਲੋਂ ਪ੍ਰਦਰਸ਼ਨੀ ਅਤੇ ਵਿਕਰੀ ਲਈ ਤਿਆਰ ਕੀਤੀਆਂ ਆਕਰਸ਼ਕ ਚੀਜ਼ਾਂ ਦੀ ਪ੍ਰਸ਼ੰਸਾ ਕਰਦਿਆਂ ਚੰਦਰ ਮੋਹਨ ਨੇ ਕਿਹਾ ਕਿ ਵਿਦਿਆਰਥਣਾਂ ਦੀ ਪੇਸ਼ਕਸ਼ ਤੇ ਉਤਸ਼ਾਹ ਬਹੁਤ ਹੀ ਸਰਾਹਣਯੋਗ ਹੈ¢ ਇਸ ਮੌਕੇ ਵਿਦਿਆਰਥਣਾਂ ਵੱਲੋਂ ਲਗਾਈ ਗਈ 'ਇਨੋਕ੍ਰੀਏਸ਼ਨਜ਼' ਪ੍ਰਦਰਸ਼ਨੀ ਵਿੱਚ ਉਨ੍ਹਾਂ ਨੇ ਆਪਣੀ ਕਲਾ ਤੇ ਕਾਬਲੀਅਤ ਦਿਖਾਉਂਦਿਆਂ ਕਈ ਰਚਨਾਤਮਕ ਚੀਜ਼ਾਂ ਜਿਵੇਂ ਸਿਹਤਮੰਦ ਮਿੱਠਾਈਆਂ, ਸੁਆਦਲੇ ਸਨੈਕਸ, ਹੱਥ ਨਾਲ ਬਣੇ ਦੀਏ, ਜੈਲ ਕੈਂਡਲਾਂ, ਘਰ ਸਜਾਵਟ ਦੀਆਂ ਚੀਜ਼ਾਂ, ਜੂਟ ਬੈਗ, ਹਰਬਲ ਸਾਬਣ ਅਤੇ ਦੀਵਾਰ ਸਜਾਵਟ ਲਈ ਪੇਂਟਿੰਗਾਂ ਤੇ ਫੋਟੋ ਫਰੇਮ ਆਦਿ ਪ੍ਰਦਰਸ਼ਿਤ ਕੀਤੀਆਂ ¢ ਵਿਦਿਆਰਥਣਾਂ ਨੇ ਗੀਤਾਂ 'ਤੇ ਸ਼ਾਨਦਾਰ ਨਾਚ ਪ੍ਰਸਤੁਤ ਕਰਕੇ ਸਾਰਿਆਂ ਦਾ ਮਨ ਮੋਹ ਲਿਆ | ਇਸ ਮੌਕੇ ਡਾ. ਮਧੁਮੀਤ ਅਤੇ ਡਾ. ਗੁਰਜੋਤ ਨੂੰ ਪਿ੍ੰਸੀਪਲ ਪ੍ਰੋ. (ਡਾ.) ਅਤੀਮਾ ਸ਼ਰਮਾ ਦੁਵੇਦੀ ਨੇ ਸਮਾਗਮ ਦੀ ਸਫਲਤਾ ਲਈ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਮਾਸਟਰ ਕ੍ਰਿਸ਼ਨ ਭਗਵਾਨ ਨਾਗਪਾਲ ਨੂੰ ਸਮਰਪਿਤ ਪ੍ਰੀਸ਼ਦ ਭਵਨ 'ਚ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜੌਹਲਾਂ ਗੇਟ ਲਾਗੇ ਹੋਏ ਸੜਕ ਹਾਦਸੇ ਸਬੰਧੀ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ
Ad Position 24