08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਦੋ ਖਿਡਾਰੀਆਂ ਨੇ ਸਟੇਟ ਖੇਡਾਂ ਜੂਡੋ ਵਿਚ ਤੀਜਾ ਸਥਾਨ ਕੀਤਾ ਹਾਸਿਲ <br/>

Ad Position 21
No active advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ, ਗੁਰਾਇਆ ਦੇ ਰਾਜ ਪੱਧਰੀ ਜੂਡੋ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨਾਲ ਪਿ੍ੰਸੀਪਲ ਸਤਵਿੰਦਰ ਪਾਲ ਸਿੰਘ, ਕੋਚ ਜਸ ਮਾਨ ਅਤੇ ਹੋਰ ਸਟਾਫ਼ | ਤਸਵੀਰ:ਬਲਵਿੰਦਰ ਸਿੰਘ ਗੁਰਾਇਆ <br/> 18-10-2025
ਗੁਰਾਇਆ, 17 ਅਕਤੂਬਰ (ਬਲਵਿੰਦਰ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ, ਗੁਰਾਇਆ ਦੇ ਰਾਜ ਪੱਧਰੀ ਜੂਡੋ ਖਿਡਾਰੀਆਂ ਸਤਿਅਮ ਰਾਏ ਅਤੇ ਸਤਿੰਦਰ ਸਿੰਘ ਨੇ 17 ਸਾਲ ਉਮਰ ਵਰਗ ਵਿਚ ਆਪਣੇ-ਆਪਣੇ ਭਾਰ ਵਰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪਹੁੰਚਣ 'ਤੇ, ਸਕੂਲ ਦੇ ਪਿ੍ੰਸੀਪਲ ਸਤਵਿੰਦਰ ਪਾਲ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਬੱਚੇ ਪਹਿਲਾਂ ਹੀ 2014 ਵਿਚ ਕਰਾਟੇ ਅਤੇ ਬਾਕਸਿੰਗ, ਤਾਈਕਵਾਡੋਂ ਵਿਚ ਰਾਜ ਪੱਧਰ 'ਤੇ ਵਧੀਆ ਪ੍ਰਦਰਸ਼ਨ ਕਰ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਕਰਾਟੇ ਟੀਮ ਜ਼ਿਲ੍ਹਾ ਖੇਡਾਂ ਵਿਚ ਵੀ ਵਧੀਆ ਪ੍ਰਦਰਸ਼ਨ ਕਰੇਗੀ | ਸਕੂਲ ਪਿ੍ੰਸੀਪਲ ਸਤਵਿੰਦਰ ਪਾਲ ਸਿੰਘ ਨੇ ਇਨ੍ਹਾਂ ਬੱਚਿਆਂ ਨੂੰ ਨਵੇਂ ਜੂਡੋ ਕਿੱਟ ਪ੍ਰਦਾਨ ਕੀਤੇ | ਪਹਿਲਾਂ, ਖਿਡਾਰੀਆਂ ਨੂੰ ਤਾਈਕਵਾਂਡੋ ਕਿੱਟਾਂ ਵੀ ਪ੍ਰਦਾਨ ਕੀਤੀਆਂ ਗਈਆਂ ਸਨ | ਕੋਚ ਜਸ ਮਾਨ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਕਾਲਜ ਢੰਡੋਵਾਲ ਦਾ ਬੀ.ਏ. ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ 2 ਰੋਜ਼ਾ 45ਵੀਆਂ ਬਲਾਕ ਪੱਧਰੀ ਖੇਡਾਂ ਪਿੰਡ ਪ੍ਰਤਾਬਪੁਰਾ 'ਚ ਕਰਵਾਈਆਂ <br/>
Ad Position 24