08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

'ਆਪ' ਆਗੂਆਂ ਵਲੋਂ ਰਾਜ ਕੁਮਾਰ ਬਾਂਸਲ ਤੇ ਪਰਮਵੀਰ ਸਿੰਘ ਪੰਮਾ ਦਾ ਵਿਸ਼ੇਸ਼ ਸਨਮਾਨ <br/>

Ad Position 21
No active advertisement
'ਆਪ' ਹਲਕਾ ਸ਼ਾਹਕੋਟ ਦੇ ਮੀਡੀਆ ਇੰਚਾਰਜ ਰਾਜ ਕੁਮਾਰ ਬਾਂਸਲ ਅਤੇ ਵਾਈਸ ਮੀਡੀਆ ਇੰਚਾਰਜ ਪਰਮਵੀਰ ਸਿੰਘ ਪੰਮਾ ਦਾ ਸਨਮਾਨ ਕਰਦੇ ਤਰਨਦੀਪ ਮੀਡੀਆ ਦੋਆਬਾ ਇੰਚਾਰਜ, ਜ਼ਿਲ੍ਹਾ ਜਲੰਧਰ ਦੇ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾਂ, ਦੋਆਬਾ ਜ਼ੋਨ ਦੇ ਮੀਡੀਆ ਇੰਚਾਰਜ ਆਤਮਾ ਪ੍ਰਕਾਸ਼ ਸਿੰਘ, ਮੀਡੀਆ ਸਕੱਤਰ ਪਿ੍ਤਪਾਲ ਸਿੰਘ ਟਵੇਣਾ ਤੇ ਹੋਰ | ਤਸਵੀਰ- ਸੁਖਦੀਪ ਸਿੰਘ <br/> 18-10-2025
ਸ਼ਾਹਕੋਟ, 17 ਅਕਤੂੁਬਰ (ਸੁਖਦੀਪ ਸਿੰਘ)-ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਸਰਗਰਮ ਵਰਕਰ ਰਾਜ ਕੁਮਾਰ ਬਾਂਸਲ ਅਤੇ ਪਰਮਵੀਰ ਸਿੰਘ ਪੰਮਾ ਦੀਆਂ ਪਾਰਟੀ ਪ੍ਰਤੀ ਵਧੀਆਂ ਸੇਵਾਵਾਂ ਨੂੰ ਦੇਖਦਿਆਂ ਪਾਰਟੀ ਹਾਈਕਮਾਂਡ ਵੱਲੋਂ ਰਾਜ ਕੁਮਾਰ ਬਾਂਸਲ ਨੂੰ ਹਲਕਾ ਸ਼ਾਹਕੋਟ ਦਾ ਮੀਡੀਆ ਇੰਚਾਰਜ ਅਤੇ ਪਰਮਵੀਰ ਸਿੰਘ ਪੰਮਾ ਨੂੰ ਵਾਈਸ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਨਵੇਂ ਚੁਣੇ ਆਗੂਆਂ ਦਾ ਪਾਰਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਬਾਂਸਲ ਅਤੇ ਪੰਮਾ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਨਿਯੁਕਤੀ 'ਤੇ ਉਨ੍ਹਾਂ 'ਆਪ' ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਤਰਨਦੀਪ ਮੀਡੀਆ ਦੋਆਬਾ ਇੰਚਾਰਜ, ਜ਼ਿਲ੍ਹਾ ਜਲੰਧਰ ਦੇ ਮੀਡੀਆ ਇੰਚਾਰਜ ਮੇਲਾ ਸਿੰਘ ਰੁੜਕਾਂ, ਦੋਆਬਾ ਜ਼ੋਨ ਦੇ ਮੀਡੀਆ ਇੰਚਾਰਜ ਆਤਮਾ ਪ੍ਰਕਾਸ਼ ਸਿੰਘ, ਮੀਡੀਆ ਸਕੱਤਰ ਪਿ੍ਤਪਾਲ ਸਿੰਘ ਟਵੇਣਾ ਦਾ ਧੰਨਵਾਦ ਕੀਤਾ | ਇਸ ਮੌਕੇ ਹਲਕਾ ਫਿਲੌਰ ਤੋਂ ਕੋਆਰਡੀਨੇਟਰ ਮਨਦੀਪ ਸਿੰਘ ਸ਼ਾਹਪੁਰ, ਵਾਈਸ ਕੋਆਰਡੀਨੇਟਰ ਗੌਰਵ ਬਾਵਾ, ਹਲਕਾ ਨਕੋਦਰ ਤੋਂ ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਵਾਈਸ ਕੋਆਰਡੀਨੇਟਰ ਵੇਦ ਪ੍ਰਕਾਸ਼ ਸਿੱਧੂ, ਹਲਕਾ ਆਦਮਪੁਰ ਤੋਂ ਕੋਆਰਡੀਨੇਟਰ ਅਮਨਦੀਪ ਹਨੀ, ਵਾਈਸ ਕੋਆਰਡੀਨੇਟਰ ਅਮਰਜੀਤ ਜੰਡੀਰ, ਹਲਕਾ ਕਰਤਾਰਪੁਰ ਤੋਂ ਕੋਆਰਡੀਨੇਟਰ ਲੱਕੀ ਅਟਵਾਲ, ਵਾਈਸ ਕੋਆਰਡੀਨੇਟਰ ਦਵਿੰਦਰਪਾਲ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਸੈਦਪੁਰ ਝਿੜੀ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਲੱਖੇਵਾਲੀ ਨੇ ਐਜੂਕੇਸ਼ਨ ਵਰਲਡ ਰੈਂਕਿੰਗ 'ਚ ਇਤਿਹਾਸ ਰਚਿਆ • ਭਾਰਤ 'ਚੋਂ 25ਵਾਂ ਸਥਾਨ ਹਾਸਿਲ ਕੀ...
Ad Position 24