12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਲੋਹੀਆਂ ਦੇ 'ਦਸਮੇਸ਼ ਪਾਰਕ' 'ਚ 'ਰਾਮ ਲੀਲ੍ਹਾ ਦਾ ਮੰਚਨ' 23 ਤੋਂ <br/>

Ad Position 21
No active advertisement
'ਪੰਡਿਤ ਸ਼੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ' ਵੱਲੋਂ ਲੋਹੀਆਂ ਦੇ ਪ੍ਰਾਚੀਨ ਸ਼ਿਵ ਮੰਦਿਰ 'ਚ 'ਰਾਮਲੀਲ੍ਹਾ ਅਤੇ ਦੁਸਹਿਰਾ ਉਤਸਵ ਸਬੰਧੀ ਸੱਦਾ ਪੱਤਰ ਤੇ ਪੋਸਟਰ ਰਿਲੀਜ਼ ਕਰਦੇ ਹੋਏ ਵੱਡੀ ਗਿਣਤੀ 'ਚ ਸੇਵਾਦਾਰ (ਸੱਜੇ) 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਮਾ: ਰਵੀ ਸ਼ੰਕਰ ਜੀ ਅਤੇ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 21-09-2025
ਲੋਹੀਆਂ ਖਾਸ, 20 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਜੀ ਮਹਾਰਾਜ ਦੀ ਸਰਪ੍ਰਸਤੀ ਹੇਠ ਲੋਹੀਆਂ ਦੀ ਪ੍ਰਸਿੱਧ ਕਲੱਬ 'ਪੰਡਿਤ ਸ਼੍ਰੀ ਕੁੰਦਨ ਲਾਲ ਰਾਮਲੀਲ੍ਹਾ ਕਲੱਬ (ਰਜਿ.) ਲੋਹੀਆਂ ਖਾਸ' ਵੱਲੋਂ ਪ੍ਰਾਚੀਨ ਸ਼ਿਵ ਮੰਦਿਰ ਲੋਹੀਆਂ ਖਾਸ ਵਿਖੇ ਪੂਜਾ ਅਰਚਨਾ ਕੀਤੀ ਗਈ ਅਤੇ ਰਾਮਲੀਲ੍ਹਾ ਅਤੇ ਦੁਸਹਿਰਾ ਉਤਸਵ ਮਨਾਉਣ ਲਈ ਸੱਦਾ ਪੱਤਰ ਤੇ ਪੋਸਟਰ ਰਿਲੀਜ਼ ਕੀਤੇ ਗਏ | ਇਸ ਮੌਕੇ ਮਾ: ਰਵੀ ਸ਼ੰਕਰ ਜੀ ਅਤੇ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਬ੍ਰਹਮਲੀਨ ਮਹੰਤ ਸ਼੍ਰੀ ਸ਼ਾਂਤੀ ਗਿਰੀ ਜੀ ਮਹਾਰਾਜ ਅਤੇ ਬ੍ਰਹਮਲੀਨ ਮਹੰਤ ਸ੍ਰੀ ਰਵਿੰਦਰਾ ਗਿਰੀ ਜੀ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਨਾਲ 'ਦਸਮੇਸ਼ ਪਾਰਕ ਲੋਹੀਆਂ' ਵਿਖੇ 23 ਸਤੰਬਰ ਤੋਂ ਕਰਵਾਈ ਜਾ ਰਹੀ 58ਵੀਂ ਰਾਮਲੀਲ੍ਹਾ ਅਤੇ 59ਵੇਂ ਦੁਸਹਿਰੇ ਦੇ ਉਤਸਵ ਨੂੰ ਮਨਾਉਣ ਲਈ ਰਾਮ ਭਗਤਾਂ ਨੂੰ ਪੂਰਾ ਉਤਸ਼ਾਹ ਹੈ | ਇਸ ਮੌਕੇ ਜਿਥੇ ਹਰ ਧਰਮ ਅਤੇ ਵਰਗ ਦੇ ਪਤਵੰਤੇ ਹਾਜ਼ਰ ਸਨ ਵੱਲੋਂ ਸਮਾਗਮਾਂ ਸਬੰਧੀ ਸੱਦਾ ਪੱਤਰ ਅਤੇ ਪੋਸਟਰ ਜਾਰੀ ਕੀਤੇ ਗਏ | ਇਸ ਮÏਕੇ ਮੰਦਰ ਦੇ ਪੰਡਿਤ ਪਾਰਸ ਜੀ, ਕਲੱਬ ਦੇ ਡਾਇਰੈਕਟਰ ਪ੍ਰੇਮ ਕੁਮਾਰ ਸੱਦੀ, ਸਹਾਇਕ ਡਾਇਰੈਕਟਰ ਗਜਰਾਜ ਯਦੂਵੰਸ਼ੀ, ਕਮਲੇਸ਼ ਰਾਣੀ, ਰੁਪੇਸ਼ ਕੁਮਾਰ ਸੱਦੀ, ਪਰਮਜੀਤ ਪੰਮਾ, ਵਿਸ਼ਾਲ ਹਸਪਤਾਲ ਦੇ ਡਾ. ਵਿਸ਼ਾਲ ਗੁਪਤਾ, ਕੌਂਸਲਰ ਪ੍ਰਦੀਪ ਕੁਮਾਰ ਟੀਟਾ, ਅਰਜੀ ਨਵੀਸ ਗÏਰਵ ਗੁਪਤਾ, ਬਿੱਕਰ ਸਿੰਘ ਟੁਰਨਾ, ਸਾ. ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਪ੍ਰਧਾਨ ਦਰਸ਼ਨ ਕੁਮਾਰ ਸੱਦੀ, ਪ੍ਰਧਾਨ ਪਵਨ ਗਾਂਧੀ, ਮਨੀਸ਼ ਕੁਮਾਰ ਮੰਗਾ, ਗÏਰਵ ਸੱਦੀ, ਸ਼ੁਭਮ ਸ਼ਰਮਾ, ਸ਼ਾਲੂ ਸੱਦੀ, ਮੋਨੂੰ ਸ਼ਾਹ, ਪ੍ਰਸ਼ੋਤਮ ਲਾਲ ਗੁਪਤਾ, ਬੋਬੀ ਕੰਡਾ, ਆਰਜੂ ਅਰੋੜਾ, ਅਸ਼ਵਨੀ ਕੰਡਾ, ਟੋਨੀ ਸ਼ਰਮਾ, ਲਖਨ ਵਰਮਾ, ਗੁਰਦੀਪ ਸਿੰਘ ਪੇਂਟਰ, ਡਿੰਪਲ ਹਰਸ਼, ਹਨੀ ਸ਼ਰਮਾ, ਨਰਿੰਦਰ ਕਾਲੀਆ, ਮੁਨੀਤ ਗਾਂਧੀ, ਖਜਾਨਚੀ ਦਾਸ, ਮਨਜਿੰਦਰ ਸਿੰਘ ਗੁੱਗੂ, ਵਿੱਕੀ, ਸÏਰਵ ਟਾਰਗਟ, ਸੰਤੋਖ ਸਿੰਘ, ਹੀਰਾ ਲਾਲ, ਪੰਡਿਤ ਧਰਮਰਾਜ ਸਮੇਤ ਰਾਮਲੀਲ੍ਹਾ ਦੇ ਕਲਾਕਾਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀਆਂ ਖ਼ਿਲਾਫ਼ ਭੜਕੇ ਨਿਹੰਗ ਸਿੰਘ, ਪੰਜਾਬ ਛੱਡਣ ਦੀ ਦਿੱਤੀ ਚਿਤਾਵਨੀ <br/> ਅਗਲੀ ਖ਼ਬਰ ਬੈੱ੍ਰਡ ਦੇ ਚੂਰੇ ਨਾਲ ਭਰੀ ਗੱਡੀ ਨੂੰ ਲੱਗੀ ਅੱਗ <br/>
Ad Position 24