27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਡੀ.ਏ.ਵੀ. ਕਾਲਜ ਵਿਖੇ 'ਫਾਇਨਾਂਸ਼ੀਅਲ ਲਿਟਰੇਸੀ' ਵਿਸ਼ੇ 'ਤੇ ਸੈਮੀਨਾਰ

Ad Position 21
No active advertisement
ਅਜੀਤ ਡੈਸਕ 20-09-2025
ਨਕੋਦਰ, 19 ਸਤੰਬਰ (ਗੁਰਵਿੰਦਰ ਸਿੰਘ)-ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪਿ੍ੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਕਾਮਰਸ ਵਿਭਾਗ ਵਲੋਂ 'ਕੋਨਾ-ਕੋਨਾ ਸ਼ਿਕਸ਼ਾ ਯੋਜਨਾ' ਅਧੀਨ ਫਾਇਨੈਂਸ਼ੀਅਲ ਲਿਟਰੇਸੀ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਰਿਸੋਰਸ ਪਰਸਨ ਵਜੋਂ ਸਰਟੀਫਾਈਡ ਸਕਿਉਰਿਟੀਜ਼ ਮਾਰਕੀਟ ਟ੍ਰੇਨਰ ਡਾ. ਜਸਵਿੰਦਰ ਕÏਰ ਹੈੱਡ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕਾਮਰਸ ਐਂਡ ਮੈਨੇਜਮੈਂਟ, ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਸ਼ਾਮਲ ਹੋਏ¢ ਪਿ੍ੰਸੀਪਲ ਡਾ. ਅਨੂਪ ਕੁਮਾਰ ਨੇ ਰਿਸੋਰਸ ਪਰਸਨ ਡਾ. ਜਸਵਿੰਦਰ ਕÏਰ ਨੂੰ ਜੀ ਆਇਆਂ ਆਖਿਆ¢
ਉਨ੍ਹਾਂ ਨਿਵੇਸ਼ਾਂ ਦੇ ਪ੍ਰੈਕਟੀਕਲ ਉਦਾਹਰਣ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀ ਬੇਮਤਲਬ ਦੇ ਰੋਜ਼ਾਨਾ ਖਰਚਿਆਂ 'ਤੇ ਪੈਸਾ ਲਗਾਉਣ ਦੀ ਬਜਾਏ ਬਚਤ ਕਰਨ ਵੱਲ ਧਿਆਨ ਦੇਣ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਕਿ ਉਹ ਆਪਣੇ ਮਾਪਿਆਂ ਦੀ ਮਿਹਨਤ ਨਾਲ ਕੀਤੀ ਹੋਈ ਕਮਾਈ ਦੀ ਕਦਰ ਕਰਨ ਅਤੇ ਸੈਮੀਨਾਰ ਵਿੱਚ ਦਿੱਤੀ ਗਈਆਂ ਸਲਾਹਾਂ ਨੂੰ ਆਪਣੇ ਅਮਲ ਵਿੱਚ ਲਿਆਉਣ¢ ਰਿਸੋਰਸ ਪਰਸਨ ਡਾ. ਜਸਵਿੰਦਰ ਕÏਰ ਨੇ ਵਿਦਿਆਰਥੀਆਂ ਨਾਲ ਨਿਵੇਸ਼, ਖਤਰੇ ਤੇ ਮੁਨਾਫ਼ੇ, ਬਜਟਿੰਗ ਅਤੇ ਆਧੁਨਿਕ ਜ਼ਿੰਦਗੀ ਵਿੱਚ ਫਾਇਨੈਂਸ਼ੀਅਲ ਪਲਾਨਿੰਗ ਦੀ ਮਹੱਤਤਾ ਬਾਰੇ ਆਪਣਾ ਗਿਆਨ ਸਾਂਝਾ ਕੀਤਾ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੈਸੇ ਦੀ ਮੈਨੇਜਮੈਂਟ, ਬਚਤ ਅਤੇ ਮਹਿੰਗਾਈ ਦੇ ਯੁੱਗ ਵਿੱਚ ਸੁਰੱਖਿਅਤ ਨਿਵੇਸ਼ ਵਿਕਲਪਾਂ ਦੀ ਸਹੀ ਜਾਣਕਾਰੀ ਪ੍ਰਦਾਨ ਕੀਤੀ¢ ਉਨ੍ਹਾਂ ਨੇ ਰਿਸਕ ਤੇ ਰਿਟਰਨ ਦੇ ਸੰਤੁਲਨ ਦੀ ਲੋੜ ਨੂੰ ਲੰਬੇ ਸਮੇਂ ਦੀਆਂ ਫਾਇਨੈਂਸ਼ੀਅਲ ਸੁਰੱਖਿਆ ਲਈ ਬਹੁਤ ਜ਼ਰੂਰੀ ਕਰਾਰ ਦਿੱਤਾ¢ ਇਸ ਤੋਂ ਇਲਾਵਾ ਉਨ੍ਹਾਂ ਨੇ ਮਿਊਚਅਲ ਫੰਡ, ਸਿਸਟੇਮੈਟਿਕ ਇਨਵੈਸਟਮੈਂਟ ਪਲਾਨ ਅਤੇ ਪੇਪਰ ਸਕਿਉਰਿਟੀਜ਼ ਬਾਰੇ ਵਿਸਥਾਰ ਨਾਲ ਸਮਝਾਇਆ ਅਤੇ ਵਿਦਿਆਰਥੀਆਂ ਲਈ ਇਹਨਾਂ ਨੂੰ ਅਮਲੀ ਵਿਕਲਪ ਵਜੋਂ ਸਿਫਾਰਸ਼ ਕੀਤਾ¢ ਨਾਲ ਹੀ ਉਨ੍ਹਾਂ ਨੇ ਫਾਇਨੈਂਸ਼ੀਅਲ ਮਾਰਕੀਟ ਵਿੱਚ ਉਪਲਬਧ ਵੱਖ-ਵੱਖ ਕਰੀਅਰ ਮÏਕੇ ਬਾਰੇ ਵੀ ਜਾਣਕਾਰੀ ਦਿੱਤੀ, ਜੋ ਵਿਦਿਆਰਥੀਆਂ ਦੇ ਭਵਿੱਖ ਲਈ ਬਹੁਤ ਲਾਭਕਾਰੀ ਸਾਬਤ ਹੋਣਗੇ¢ ਪ੍ਰੋਫੈਸਰ ਮੁਸਕਾਨ ਨੇ ਵਿਦਿਆਰਥੀਆਂ ਨੂੰ ਫਾਈਨੈਂਸ਼ੀਅਲ ਪਲੈਨਿੰਗ ਬਾਰੇ ਜਾਣਕਾਰੀ ਦਿੱਤੀ¢ ਅਖੀਰ ਚ ਕਾਲਜ ਦੇ ਵਾਈਸ ਪਿ੍ੰਸੀਪਲ ਪ੍ਰੋ. ਇੰਦੂ ਬੱਤਰਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ 'ਫਾਇਨੈਂਸ਼ੀਅਲ ਲਿਟਰੇਸੀ' ਬਾਰੇ ਵਿਚਾਰ ਸਾਂਝੇ ਕੀਤੇ¢ ਇਸ ਮÏਕੇ ਕਾਲਜ ਵਲੋਂ ਡਾ. ਜਸਵਿੰਦਰ ਕÏਰ ਨੂੰ ਸਨਮਾਨਿਤ ਕੀਤਾ ¢ ਇਸ ਮÏਕੇ ਪ੍ਰੋ. ਬਲਜੀਤ ਕÏਰ, ਪ੍ਰੋ. ਮੁਸਕਾਨ, ਪ੍ਰੋ. ਮੋਨਿਕਾ, ਪ੍ਰੋ. ਰਿੰਕੂ, ਪ੍ਰੋ. ਰੋਜ਼ੀ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸਾਬੀ ਮੋਗਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, ਗਹਿਣੇ, ਵੀਹ ਹਜ਼ਾਰ ਤੇ ਡਾਲਰ ਚੋਰੀ
Ad Position 24