27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਐੱਨ.ਸੀ.ਸੀ.ਐੱਫ. ਨੇ ਖੂਨਦਾਨ ਕੈਂਪ ਲਾਇਆ

Ad Position 21
No active advertisement
ਅਜੀਤ ਡੈਸਕ 20-09-2025

ਜਲੰਧਰ ਛਾਉਣੀ, 19 ਸਤੰਬਰ (ਪਵਨ ਖਰਬੰਦਾ)-ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ਼ ਇੰਡੀਆ (ਐੱਨ ਸੀ ਸੀ ਐਫ) ਨੇ ਅੱਜ ਮੁਹੱਲਾ ਨੰਬਰ 16 ਵਿੱਚ ਇੱਕ ਖੂਨਦਾਨ ਕੈਂਪ ਲਾਇਆ, ਜਿੱਥੇ 20 ਤੋਂ ਵੱਧ ਨੌਜਵਾਨਾਂ ਨੇ ਖੂਨਦਾਨ ਕੀਤਾ | ਖੂਨਦਾਨ ਕੈਂਪ ਦੌਰਾਨ ਲੋਕਾਂ ਵਿੱਚ ਰੋਜ਼ਾਨਾ ਜ਼ਰੂਰੀ ਚੀਜ਼ਾਂ ਨੂੰ ਕਿਫਾਇਤੀ ਕੀਮਤਾਂ 'ਤੇ ਖਰੀਦਣ ਦੀਆਂ ਸਰਕਾਰ ਦੀਆਂ ਯੋਜਨਾਵਾਂ ਬਾਰੇ ਵੀ ਜਾਗਰੂਕਤਾ ਵੀ ਪੈਦਾ ਕੀਤੀ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਬਲੱਡ ਕੈਂਪ ਦਾ ਉਦੇਸ਼ ਖੂਨਦਾਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਦੌਰਾ ਚੰਡੀਗੜ੍ਹ ਸ਼ਾਖਾ ਦੀ ਮੁਖੀ ਰੇਖਾ ਮਿਸ਼ਰਾ ਨੇ ਕਿਹਾ ਕਿ ਸਰਕਾਰ ਨੇ ਅਜਿਹੇ ਕੇਂਦਰ ਖੋਲ੍ਹੇ ਹਨ, ਜਿੱਥੇ ਦਾਲਾਂ, ਮਸਾਲੇ, ਸਰ੍ਹੋਂ ਦਾ ਤੇਲ, ਨਮਕ ਅਤੇ ਸ਼ਹਿਦ ਕਿਫਾਇਤੀ ਕੀਮਤਾਂ 'ਤੇ ਉਪਲਬਧ ਹੋਣਗੇ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਹਰ ਸ਼ਹਿਰ ਵਿੱਚ ਅਜਿਹੇ ਕੇਂਦਰ ਖੋਲ੍ਹ ਰਹੀ ਹੈ | ਇਨ੍ਹਾਂ ਕੇਂਦਰਾਂ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ ਅਤੇ ਇਨ੍ਹਾਂ ਕੇਂਦਰਾਂ ਤੋਂ ਸਾਮਾਨ ਖਰੀਦਣ ਦੇ ਚਾਹਵਾਨ ਕਿਸੇ ਵੀ ਵਿਅਕਤੀ ਨੂੰ ਆਪਣਾ ਆਧਾਰ ਕਾਰਡ ਲਿਆਉਣਾ ਪਵੇਗਾ | ਇਸ ਮੌਕੇ ਅਮਨ, ਵੀਰ ਸਿੰਘ, ਗੁਰਪ੍ਰੀਤ ਕੌਰ, ਮਨੂ, ਅਨੁਭਵ, ਕਮਨ, ਵੀਰ ਸਿੰਘ, ਮਨੀਸ਼ ਗੋਤਰਾ, ਵਿਪਨ ਕੁਮਾਰ, ਵਿਪਨ ਕਾਂਡਾ, ਲਵ ਰਾਜੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਦੋ ਘਰਾਂ ਨੂੰ ਬਣਾਇਆ ਨਿਸ਼ਾਨਾ, ਗਹਿਣੇ, ਵੀਹ ਹਜ਼ਾਰ ਤੇ ਡਾਲਰ ਚੋਰੀ ਅਗਲੀ ਖ਼ਬਰ ਚਿੱਟੀ ਵੇਈਾ ਦੇ ਪਾਣੀ ਨਾਲ ਮਹਿਮੂਵਾਲ ਯੂਸਫ਼ਪੁਰ ਦੇ 70 ਤੋਂ ਵੱਧ ਘਰ ਨੁਕਸਾਨੇ ਗਏ-ਐਡ: ਕੋਹਾੜ
Ad Position 24