08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰਾਜਧਾਨੀ ਦਿੱਲੀ ਦਾ ਘੁਟ ਰਿਹਾ ਹੈ ਦਮ • ਕਈ ਇਲਾਕਿਆਂ ਵਿਚ ਸਥਿਤੀ 'ਗੰਭੀਰ' <br/>

Ad Position 21
No active advertisement
ਅਜੀਤ ਡੈਸਕ 06-11-2025
ਨਵੀਂ ਦਿੱਲੀ, 5 ਨਵੰਬਰ (ਮਿਸਰਦੀਪ ਭਾਟੀਆ)-ਰਾਜਧਾਨੀ ਦਿੱਲੀ ਦਾ ਦਮ ਘੁਟ ਰਿਹਾ ਹੈ ਤੇ ਧੁੰਦ ਦੀ ਇਕ ਮੋਟੀ ਪਰਤ ਨੇ ਪੂਰੀ ਦਿੱਲੀ ਅਤੇ ਐਨ. ਸੀ. ਆਰ. ਨੂੰ ਘੇਰ ਲਿਆ ਹੈ | ਦਿੱਲੀ ਐਨ. ਸੀ. ਆਰ. ਦੇ ਕਈ ਇਲਾਕਿਆਂ ਵਿਚ ਹਵਾ ਗੁਣਵੱਤਾ ਸੂਚਕ ਅੰਕ 400 ਨੂੰ ਪਾਰ ਕਰ ਗਿਆ ਹੈ | ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਇਹ 'ਗੰਭੀਰ ਸ਼੍ਰੇਣੀ' ਵਿਚ ਆਉਂਦਾ ਹੈ | ਦਿੱਲੀ ਦੇ ਅਲੀਪੁਰ ਵਿਚ ਹਵਾ ਗੁਣਵੱਤਾ ਸੂਚਕ ਅੰਕ 420, ਆਨੰਦ ਵਿਹਾਰ ਵਿਚ 403, ਅਸ਼ੋਕ ਵਿਹਾਰ ਵਿਚ 370 ਦਰਜ ਕੀਤਾ ਗਿਆ, ਜਦਕਿ ਬਵਾਨਾ ਅਤੇ ਬੁਰਾੜੀ ਕਰਾਸਿੰਗ ਵਿਚ ਹਵਾ ਗੁਣਵੱਤਾ ਸੂਚਕ ਅੰਕ 390 ਤੋਂ ਉਪਰ ਦਰਜ ਕੀਤਾ ਗਿਆ | ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਪ੍ਰਦੂਸ਼ਣ ਏਨਾ ਜ਼ਿਆਦਾ ਹੋਣ ਦੇ ਕਾਰਨ ਸਾਹ ਦੀਆਂ ਬਿਮਾਰੀਆਂ, ਗਲੇ ਅਤੇ ਅੱਖਾਂ ਵਿਚ ਜਲਣ ਹੋ ਸਕਦੀ ਹੈ | ਪੁਰਾਣਾ ਦਮਾ ਅਤੇ ਫ਼ੇਫ਼ੜਿਆਂ ਦੀਆਂ ਬਿਮਾਰੀਆਂ ਵਧ ਸਕਦੀਆਂ ਹਨ | ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ | ਰਾਜਧਾਨੀ ਦੀ ਹਵਾ ਗੁਣਵੱਤਾ ਲਗਾਤਾਰ 'ਖਰਾਬ' ਹੋ ਰਹੀ ਹੈ | ਵੱਧਦੇ ਪ੍ਰਦੂਸ਼ਣ ਦੇ ਚਲਦਿਆਂ ਹੁਣ ਬੱਚਿਆਂ ਦੀ ਸਿਹਤ 'ਤੇ ਵੀ ਖ਼ਤਰਾ ਮੰਡਰਾਉਣ ਲੱਗਾ ਹੈ | ਇਸ ਕਾਰਨ ਦਿੱਲੀ ਦੇ ਬਹੁਤ ਸਾਰੇ ਸਕੂਲਾਂ ਨੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਆਊਟ ਡੋਰ ਗਤੀਵਿਧੀਆਂ ਜਿਵੇਂ ਖੇਡਾਂ, ਅਸੈਂਬਲੀ ਅਤੇ ਖੇਡਣ ਦੇ ਪੀਰੀਅਡ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ |
ਅਜੇ ਤੱਕ ਦਿੱਲੀ ਸਰਕਾਰ ਵਲੋਂ ਸਕੂਲਾਂ ਨੂੰ ਬੰਦ ਕਰਨ ਦਾ ਕੋਈ ਅਧਿਕਾਰਤ ਹੁਕਮ ਜਾਰੀ ਨਹੀਂ ਹੋਇਆ ਹੈ | ਸਰਕਾਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ | ਪ੍ਰਦੂਸ਼ਣ ਦੇ ਪੱਧਰ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ | ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਨੂੰ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਮਾਸਕ ਪਹਿਨਣ, ਕਲਾਸਰੂਮ ਵਿਚ ਏਅਰ ਪਿਓਰੀਫਾਇਰ ਲਗਾਉਣ ਵਰਗੇ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਜਲ ਬੋਰਡ ਦੇ ਅਧਿਕਾਰੀ ਦੀ ਹੱਤਿਆ, ਬਾਥਰੂਮ ਵਿਚ ਖ਼ੂਨ ਨਾਲ ਲਥਪਥ ਮਿਲੀ ਲਾਸ਼ <br/> ਅਗਲੀ ਖ਼ਬਰ ਦਲਿਤ ਸਮਾਜ ਦੀ ਇੱਜ਼ਤ 'ਤੇ ਹਮਲਾ • ਆਦਿ ਧਰਮ ਮਿਸ਼ਨ, ਦਿੱਲੀ ਯੂਨਿਟ ਵਲੋਂ ਸਖ਼ਤ ਨਿੰਦਾ <br/>
Ad Position 24