08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਦਲਿਤ ਸਮਾਜ ਦੀ ਇੱਜ਼ਤ 'ਤੇ ਹਮਲਾ • ਆਦਿ ਧਰਮ ਮਿਸ਼ਨ, ਦਿੱਲੀ ਯੂਨਿਟ ਵਲੋਂ ਸਖ਼ਤ ਨਿੰਦਾ <br/>

Ad Position 21
No active advertisement
ਅਜੀਤ ਡੈਸਕ 06-11-2025
ਨਵੀਂ ਦਿੱਲੀ, 5 ਨਵੰਬਰ (ਮਿਸਰਦੀਪ ਭਾਟੀਆ)-ਆਦਿ ਧਰਮ ਮਿਸ਼ਨ, ਦਿੱਲੀ ਯੂਨਿਟ ਦੇ ਪ੍ਰਧਾਨ ਜੀ. ਸੀ. ਸਲਹਨ ਨੇ ਕਿਹਾ ਕਿ ਹਾਲ ਹੀ ਵਿਚ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਤਰਨ ਤਾਰਨ ਵਿਚ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਰੰਗ ਤੇ ਸਮਾਜਿਕ ਪਿੱਠਭੂਮੀ ਨੂੰ ਲੈ ਕੇ ਕਹੇ ਸ਼ਬਦ ਬਹੁਤ ਹੀ ਨਿੰਦਣਯੋਗ ਹਨ | 'ਕਾਲੇ ਰੰਗ ਦਾ ਮਜ਼੍ਹਬੀ ਸਿੱਖ ਖੇਤਾਂ ਵਿਚੋਂ ਘਾਹ ਕੱਢਣ ਵਾਲਾ ਵਿਅਕਤੀ ਭਾਰਤ ਦਾ ਗ੍ਰਹਿ ਮੰਤਰੀ ਬਣ ਗਿਆ |' ਇਹ ਸ਼ਬਦ ਦਲਿਤ ਭਰਾਵਾਂ ਦੀ ਇੱਜ਼ਤ ਦਾ ਅਪਮਾਨ ਹਨ ਅਤੇ ਸੰਵਿਧਾਨ ਵੀ ਬਰਾਬਰੀ ਦੀ ਆਤਮਾ ਦੇ ਖ਼ਿਲਾਫ਼ ਹਨ | ਉਨ੍ਹਾਂ ਕਿਹਾ ਕਿ ਬਾਅਦ ਵਿਚ ਮਾਫ਼ੀ ਮੰਗਣ ਨਾਲ ਇਹ ਅਪਰਾਧ ਘੱਟ ਨਹੀਂ ਹੁੰਦਾ | ਇਹ ਸੋਚ ਦਰਸਾਉਂਦੀ ਹੈ ਕਿ ਅਜੇ ਵੀ ਕੁੱਝ ਲੋਕਾਂ ਦੇ ਦਿਲਾਂ ਵਿਚ ਦਲਿਤਾਂ ਪ੍ਰਤੀ ਨਫ਼ਰਤ ਅਤੇ ਭੇਦਭਾਵ ਵੱਸਦਾ ਹੈ | ਉਨ੍ਹਾਂ ਕਿਹਾ ਕਿ ਆਦਿ ਧਰਮ ਮਿਸ਼ਨ, ਦਿੱਲੀ ਯੂਨਿਟ ਇਸ ਬਿਆਨ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਐਸ. ਸੀ/ਐਸ. ਟੀ. ਕਮਿਸ਼ਨ ਨੂੰ ਬੇਨਤੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |
ਉਨ੍ਹਾਂ ਕਿਹਾ ਕਿ ਬੂਟਾ ਸਿੰਘ 8 ਵਾਰ ਸੰਸਦ ਮੈਂਬਰ, ਬਿਹਾਰ ਦੇ ਰਾਜਪਾਲ ਤੇ ਐਸ. ਸੀ./ਐਸ. ਟੀ. ਕਮਿਸ਼ਨ ਦੇ ਚੇਅਰਮੈਨ ਵੀ ਸਨ | ਉਨ੍ਹਾਂ ਦੇ ਸਮਾਜ ਨੂੰ ਨਿਸ਼ਾਨਾ ਬਣਾਉਣਾ ਅਸਵੀਕਾਰਯੋਗ ਹੈ | ਅੰਤ ਵਿਚ ਉਨ੍ਹਾਂ ਦਲਿਤ ਸਮਾਜ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਸਮਾਜ ਦੇ ਸਭ ਵਰਗਾਂ ਨੂੰ ਇਕੱਠੇ ਹੋ ਕੇ ਇਸ ਭੇਦਭਾਵਪੂਰਨ ਸੋਚ ਦਾ ਵਿਰੋਧ ਕਰਨ ਦੀ ਅਪੀਲ ਕਰਦੇ ਹਾਂ

Ad Position 22
No active advertisement
ਪਿਛਲੀ ਖ਼ਬਰ ਰਾਜਧਾਨੀ ਦਿੱਲੀ ਦਾ ਘੁਟ ਰਿਹਾ ਹੈ ਦਮ • ਕਈ ਇਲਾਕਿਆਂ ਵਿਚ ਸਥਿਤੀ 'ਗੰਭੀਰ' <br/> ਅਗਲੀ ਖ਼ਬਰ ਸਦਰ ਬਾਜ਼ਾਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ • ਦੇਸ਼ ਦੀ ਏਕਤਾ...
Ad Position 24