17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਸਿੱਖ ਜੱਜ ਨੂੰ ਵੱਕਾਰੀ ਅੰਤਰਰਾਸ਼ਟਰੀ ਸਨਮਾਨ ਮਿਲਿਆ

Ad Position 21
No active advertisement
ਅਜੀਤ ਡੈਸਕ 23-10-2025
ਨਵੀਂ ਦਿੱਲੀ, 22 ਅਕਤੂਬਰ (ਮਿਸਰਦੀਪ ਭਾਟੀਆ)-ਬਹੁਤ ਸਾਰੀਆਂ ਉੱਘੀਆਂ ਸਿੱਖ ਔਰਤਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਇਨ੍ਹਾਂ ਸਿੱਖ ਔਰਤਾਂ ਨੇ ਸਿੱਖ ਇਤਿਹਾਸ ਦੇ ਮੁਢਲੇ ਦਿਨਾਂ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਬਹਾਦਰੀ, ਅਗਵਾਈ, ਸੇਵਾ ਅਤੇ ਸਮਾਜਿਕ ਸੁਧਾਰ ਦੇ ਖੇਤਰਾਂ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ | ਹੁਣ ਇਕ ਸਿੱਖ ਜੱਜ ਨੂੰ ਇਕ ਵੱਕਾਰੀ ਅੰਤਰਰਾਸ਼ਟਰੀ ਸਨਮਾਨ ਮਿਲਿਆ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਉੱਘੇ ਸਿੱਖ ਵਿਦਵਾਨ ਅਤੇ ਸਾਬਕਾ ਸੰਸਦ ਮੈਂਬਰ ਸ. ਤਰਲੋਚਨ ਸਿੰਘ ਨੇ ਦੱਸਿਆ ਕਿ ਇਹ ਸਿਰਫ ਨਾ ਸਿੱਖਾਂ ਲਈ ਸਗੋਂ ਸਾਰੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ ਕਿ ਦਿੱਲੀ ਹਾਈ ਕੋਰਟ ਦੀ ਜਸਟਿਸ ਪ੍ਰਤਿਭਾ ਐਮ. ਸਿੰਘ ਨੂੰ ਵਿਸ਼ਵ ਬੌਧਿਕ ਸੰਪਤੀ ਸੰਗਠਨ (ਡਬਲਿਉ.ਆਈ.ਪੀ.ਓ.) ਦੀ ਚੇਅਰਪਰਸਨ ਚੁਣਿਆ ਗਿਆ ਹੈ | ਬੋਰਡ ਵਿਚ ਦੁਨੀਆ ਭਰ ਦੇ 10 ਪ੍ਰਸਿੱਧ ਜੱਜ ਦੋ ਸਾਲਾਂ ਦੀ ਮਿਆਦ ਲਈ ਹਨ ਅਤੇ ਉਹ ਇਕ ਵੱਕਾਰੀ ਸਨਮਾਨ ਪ੍ਰਾਪਤ ਕਰਨ ਵਾਲੀ ਇਕਲੌਤੀ ਏਸ਼ਿਆਈ ਹੈ | ਉਨ੍ਹਾਂ ਅਗੇ ਦੱਸਿਆ ਕਿ ਜਸਟਿਸ ਪ੍ਰਤਿਭਾ ਐਮ. ਸਿੰਘ 2017 ਵਿਚ ਦਿੱਲੀ ਹਾਈ ਕੋਰਟ ਦੀ ਸਥਾਈ ਜੱਜ ਬਣੀ ਸੀ | ਉਹ ਵਰਤਮਾਨ ਵਿਚ ਵਿਸ਼ਵ ਸਿਹਤ ਸੰਗਠਨ ਦੁਆਰਾ ਗਠਿਤ 'ਵਰਕਿੰਗ ਗਰੁੱਪ ਆਫ਼ ਰੈਗੂਲੇਟਰੀ ਕੰਸੀਡਰੇਸ਼ਨ ਆਨ ਏ ਐਲ ਇਨ ਹੈਲਥ' ਦੀ ਸਹਿ-ਚੇਅਰਪਰਸਨ ਵਜੋਂ ਵੀ ਸੇਵਾ ਨਿਭਾ ਰਹੀ ਹੈ | ਉਸ ਨੇ 'ਪ੍ਰਤਿਭਾ ਐਮ. ਸਿੰਘ ਆਨ ਪੇਟੈਂਟ ਲਾਅ' ਸਿਰਲੇਖ ਵਾਲੇ ਪੇਟੈਂਟ ਕਾਨੂੰਨ 'ਤੇ ਭਾਰਤ ਦੀ ਪਹਿਲੀ ਵਿਆਪਕ ਟਿੱਪਣੀ ਲਿਖੀ | ਸ. ਤਰਲੋਚਨ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੇ ਪਤੀ ਇਕ ਪ੍ਰਮੁੱਖ ਵਕੀਲ ਹਨ ਅਤੇ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸਨ |
Ad Position 22
No active advertisement
ਪਿਛਲੀ ਖ਼ਬਰ ਛੱਠ ਪੂਜਾ ਨੂੰ ਲੈ ਕੇ ਮੁੱਖ ਮੰਤਰੀ ਰੇਖਾ ਗੁਪਤਾ ਦਾ ਐਲਾਨ, ਦਿੱਲੀ 'ਚ ਬਣਨਗੇ ਮਾਡਲ ਛੱਠ ਘਾਟ ਅਗਲੀ ਖ਼ਬਰ ਮਨਜਿੰਦਰ ਸਿੰਘ ਸਿਰਸਾ ਵਲੋਂ ਛੱਠ ਪੂਜਾ ਦੀ ਤਿਆਰੀਆਂ ਦਾ ਜਾਇਜ਼ਾ <br/>
Ad Position 24