16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜਲੰਧਰ ਇੰਪਰੂਵਮੈਂਟ ਟਰੱਸਟ ਵੱਲ ਅਲਾਟੀਆਂ ਦੀ 102 ਕਰੋੜ ਤੱਕ ਪੁੱਜੀ ਦੇਣਦਾਰੀ

ਜਲੰਧਰ, 16 ਨਵੰਬਰ (ਸ਼ਿਵ)-ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ 3 ਪ੍ਰਮੁੱਖ ਸਕੀਮਾਂ ਬੀਬੀ ਭਾਨੀ ਕੰਪਲੈਕਸ, ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਤੇ ਸੂਰਿਆ ਇਨਕਲੇਵ ਐਕਸਟੈਨਸ਼ਨ 94. 97 ਏਕੜ ਦੇ ਅਲਾਟੀਆਂ ਨੂੰ ਬੁਨਿਆਦੀ ਸਹੂਲਤਾਂ ਵਾਲੇ ਫਲੈਟ ਤੇ ਪਲਾਟ ਮੁਹੱਈਆ ਨਾ ਕਰਵਾਉਣ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ।

Ad Position 21
No active advertisement
ਦਰਸ਼ਨ ਸਿੰਘ ਅਹੂੂਜਾ 17-11-2026
ਜਲੰਧਰ, 16 ਨਵੰਬਰ (ਸ਼ਿਵ)-ਜਲੰਧਰ ਇੰਪਰੂਵਮੈਂਟ ਟਰੱਸਟ ਦੀਆਂ 3 ਪ੍ਰਮੁੱਖ ਸਕੀਮਾਂ ਬੀਬੀ ਭਾਨੀ ਕੰਪਲੈਕਸ, ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਇਨਕਲੇਵ ਤੇ ਸੂਰਿਆ ਇਨਕਲੇਵ ਐਕਸਟੈਨਸ਼ਨ 94.97 ਏਕੜ ਦੇ ਅਲਾਟੀਆਂ ਨੂੰ ਬੁਨਿਆਦੀ ਸਹੂਲਤਾਂ ਵਾਲੇ ਫਲੈਟ ਤੇ ਪਲਾਟ ਮੁਹੱਈਆ ਨਾ ਕਰਵਾਉਣ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸਕੀਮਾਂ ਦੇ ਕਈ ਅਲਾਟੀਆਂ ਵਲੋਂ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਹੁਣ ਤੱਕ ਕਮਿਸ਼ਨ ਵਲੋਂ ਅਲਾਟੀਆਂ ਦੇ ਹੱਕ ’ਚ ਆਏ ਫੈਸਲਿਆਂ ਦੇ ਚੱਲਦਿਆਂ ਜਲੰਧਰ ਇੰਪਰੂਵਮੈਂਟ ਟਰੱਸਟ ਵੱਲ ਅਲਾਟੀਆਂ ਦੀ ਦੇਣਦਾਰੀ ਵਧ ਕੇ ਕਰੀਬ 10 2 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਇੰਨੀ ਵੱਡੀ ਰਕਮ ਦੀ ਦੇਣਦਾਰੀ ਸਾਹਮਣੇ ਆਉਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਅਲਾਟੀਆਂ ਨੂੰ ਉਨ੍ਹਾਂ ਦੇ ਹੱਕ ਦੀ ਇਹ ਰਕਮ ਕਦੋਂ ਤੇ ਕਿਵੇਂ ਮਿਲੇਗੀ। ਹੁਣ ਤੱਕ ਇਨ੍ਹਾਂ 3 ਸਕੀਮਾਂ ਨਾਲ ਸਬੰਧਤ ਕਰੀਬ 550 ਫੈਸਲੇ ਅਲਾਟੀਆਂ ਦੇ ਹੱਕ ਵਿਚ ਆ ਚੁੱਕੇ ਹਨ। ਇਨ੍ਹਾਂ ’ਚੋਂ ਟਰੱਸਟ ਵਲੋਂ ਕਈਆਂ ਅਲਾਟੀਆਂ ਨੂੰ ਅਦਾਇਗੀ ਕੀਤੀ ਜਾ ਚੁੱਕੀ ਹੈ, ਜਦਕਿ ਬਾਕੀ ਅਲਾਟੀ ਅਜੇ ਵੀ ਆਪਣੀ ਰਕਮ ਮਿਲਣ ਦੀ ਉਡੀਕ ਕਰ ਰਹੇ ਹਨ। ਸਾਲ 2021 ਤੋਂ ਇਨ੍ਹਾਂ ਸਕੀਮਾਂ ਦੇ ਅਲਾਟੀਆਂ ਨੇ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਿਚ ਕੇਸ ਦਾਇਰ ਕਰਨੇ ਸ਼ੁਰੂ ਕੀਤੇ ਸਨ। ਅਲਾਟੀਆਂ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਵਾਅਦੇ ਅਨੁਸਾਰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਵਾਲੇ ਫਲੈਟ ਤੇ ਪਲਾਟ ਮੁਹੱਈਆ ਨਹੀਂ ਕਰਵਾਏ ਗਏ। ਇਸ ਕਾਰਨ ਉਨ੍ਹਾਂ ਨੂੰ ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਅਲਾਟੀਆਂ ਵਲੋਂ ਆਪਣੇ ਨੁਕਸਾਨ ਤੇ ਹੱਕਾਂ ਦੀ ਭਰਪਾਈ ਲਈ ਕਮਿਸ਼ਨ ’ਚ ਕੇਸ ਦਾਇਰ ਕੀਤੇ ਗਏ। ਇਸ ਸਮੇਂ ਵੀ ਇਨ੍ਹਾਂ ਤਿੰਨਾਂ ਸਕੀਮਾਂ ਨਾਲ ਸਬੰਧਤ ਕਰੀਬ 200 ਕੇਸ ਅਦਾਲਤਾਂ ’ਚ ਵਿਚਾਰ ਅਧੀਨ ਚੱਲ ਰਹੇ ਹਨ। ਦੂਜੇ ਪਾਸੇ, ਜਲੰਧਰ ਇੰਪਰੂਵਮੈਂਟ ਟਰੱਸਟ ਵਲੋਂ ਕਈ ਵਾਰ ਅਲਾਟੀਆਂ ਨੂੰ ਭਰੋਸਾ ਦਿੱਤਾ ਜਾਂਦਾ ਰਿਹਾ ਹੈ ਕਿ ਟਰੱਸਟ ਆਪਣੀ ਜ਼ਮੀਨ ਵੇਚ ਕੇ ਪ੍ਰਾਪਤ ਹੋਣ ਵਾਲੀ ਰਕਮ ’ਚੋਂ ਉਨ੍ਹਾਂ ਦੀਆਂ ਬਕਾਇਆ ਅਦਾਇਗੀਆਂ ਕਰਦਾ ਰਹੇਗਾ। ਹਾਲਾਂਕਿ ਟਰੱਸਟ ਵਲੋਂ ਸਮੇਂ-ਸਮੇਂ ’ਤੇ ਕੁਝ ਅਲਾਟੀਆਂ ਨੂੰ ਥੋੜ੍ਹੀ-ਥੋੜ੍ਹੀ ਰਕਮ ਜਾਰੀ ਕੀਤੀ ਜਾਂਦੀ ਰਹੀ ਹੈ, ਪਰ ਦੂਜੇ ਪਾਸੇ ਕੁੱਲ ਦੇਣਦਾਰੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ’ਚ ਅਲਾਟੀਆਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਕੀ ਟਰੱਸਟ ਕੋਲ ਸਾਰੇ ਅਲਾਟੀਆਂ ਦੀ ਰਕਮ ਵਾਪਸ ਕਰਨ ਲਈ ਲੋੜੀਂਦੇ ਵਿੱਤੀ ਸਰੋਤ ਮੌਜੂਦ ਹਨ ਜਾਂ ਨਹੀਂ।
Ad Position 22
No active advertisement
ਪਿਛਲੀ ਖ਼ਬਰ ਅਗਲੇ ਸਾਲ ਕਾਂਗਰਸ ਦੀ ਪੰਜਾਬ ’ਚ ਬਣੇਗੀ ਸਰਕਾਰ-ਸੁਰਿੰਦਰ ਕੌਰ ਆਬਾਦਪੁਰਾ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਅਗਲੀ ਖ਼ਬਰ ਨਗਰ ਨਿਗਮ ਦੇ ਐਸ.ਈ. ਰਾਹੁਲ ਧਵਨ ਦੀ ਬਦਲੀ ਰੱਦ
Ad Position 24