12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਸਰਕਾਰ ਤੋਂ ਦੁੱਧ ਉਤਪਾਦਕ ਨਾਰਾਜ਼, ਨਹੀਂ ਵਧਾਇਆ ਦੁੱਧ ਦਾ ਭਾਅ <br/>

Ad Position 21
No active advertisement
ਅਜੀਤ ਡੈਸਕ 22-09-2025
ਮੋਰਿੰਡਾ, 21 ਸਤੰਬਰ (ਤਰਲੋਚਨ ਸਿੰਘ ਕੰਗ)-ਪਿਛਲੇ ਸਾਢੇ ਤਿੰਨ ਸਾਲਾਂ ਵਿਚ ਪੰਜਾਬ ਦੇ ਲੋਕੀਂ ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਤੋਂ ਤੰਗ ਆ ਚੁੱਕੇ ਹਨ ਕਿਉਂਕਿ ਇਹ ਸਰਕਾਰ ਦਾਅਵੇ ਤਾਂ ਬਹੁਤ ਵੱਡੇ ਵੱਡੇ ਕਰਦੀ ਹੈ ਪ੍ਰੰਤੂ ਦਾਅਵਿਆਂ ਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੁੰਦੀ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕੇ ਦੇ ਦੁੱਧ ਉਤਪਾਦਕ ਸੁਖਦੀਪ ਸਿੰਘ ਭੰਗੂ, ਪਰਮਿੰਦਰ ਸਿੰਘ ਚਲਾਕੀ, ਰਵਿੰਦਰ ਸਿੰਘ ਚਲਾਕੀ, ਹਰਮਨ ਸਿੰਘ ਸਹੇੜੀ, ਬਚਿੱਤਰ ਸਿੰਘ, ਰਣਜੋਧ ਸਿੰਘ ਢੰਗਰਾਲੀ, ਖੁਸ਼ਵੰਤ ਸਿੰਘ ਮੜੌਲੀ, ਸੁੱਖੀ ਰਤਨਗੜ੍ਹ, ਬੱਬੂ ਕੰਗ ਕਾਂਜਲਾ, ਬਲਦੀਪ ਸਿੰਘ ਸੰਗਤਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਮਿਲਕਫੈੱਡ ਪੰਜਾਬ ਹਰ ਸਾਲ ਗਰਮੀਆਂ ਦੇ ਸੀਜ਼ਨ ਵਿਚ ਦੁੱਧ ਉਤਪਾਦਕਾਂ ਨੂੰ ਲਾਭ ਪਹੁੰਚਾਉਣ ਲਈ ਦੁੱਧ ਦੇ ਭਾਅ ਵਧਾਉਂਦੀ ਹੈ | ਕਿਉਂਕਿ ਗਰਮੀਆਂ ਵਿਚ ਪਸ਼ੂਆਂ ਦਾ ਦੁੱਧ ਘੱਟ ਜਾਂਦਾ ਹੈ ਤੇ ਦੁੱਧ ਉਤਪਾਦਕ ਘਾਟੇ ਵਿਚ ਜਾਣਾ ਸ਼ੁਰੂ ਹੋ ਜਾਂਦੇ ਹਨ | ਪ੍ਰੰਤੂ ਇਸ ਸਾਲ ਮਿਲਕਫੈੱਡ ਪੰਜਾਬ ਨੇ ਦੁੱਧ ਦਾ ਭਾਅ ਬਿਲਕੁਲ ਹੀ ਨਹੀਂ ਵਧਾਇਆ ਜਦਕਿ ਦਵਾਈਆਂ, ਫੀਡ, ਚਾਰੇ ਆਦਿ ਦੇ ਭਾਅ ਲਗਾਤਾਰ ਵਧਦੇ ਜਾ ਰਹੇ ਹਨ | ਇਸੇ ਸਬੰਧ ਵਿਚ ਸਾਬਕਾ ਚੇਅਰਮੈਨ ਸ੍ਰੀ ਚਲਾਕੀ ਨੇ ਦੱਸਿਆ ਕਿ ਪੰਜਾਬ ਦਾ ਸਭ ਤੋਂ ਵੱਡਾ ਦੁੱਧ ਇਕੱਠਾ ਕਰਨ ਵਾਲਾ ਅਦਾਰਾ ਵੇਰਕਾ ਦੀ ਵਿੱਕਰੀ ਇੱਕ ਸਾਲ ਵਿਚ 12 ਲੱਖ ਲੀਟਰ ਘਟੀ ਹੈ | ਜਦਕਿ ਸਾਡੇ ਮੁੱਖ ਮੰਤਰੀ ਇਸ਼ਤਿਹਾਰਬਾਜ਼ੀ ਰਾਹੀਂ ਵੇਰਕਾ ਦੀ ਟਰਨਓਵਰ ਵੱਧ ਦਿਖਾ ਰਹੇ ਹਨ | ਉਨ੍ਹਾਂ ਕਿਹਾ ਕਿ ਅਗਰ ਵੇਰਕਾ ਦੀ ਟਰਨਓਵਰ ਵਧੀ ਹੈ ਤਾਂ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਅੱਗੇ ਕਿਹਾ ਕਿ ਹੁਣ ਮੁੱਖ ਮੰਤਰੀ ਵਲੋਂ ਦੁੱਧ ਦੇ ਪ੍ਰੋਡਕਟਾਂ ਦੀਆਂ ਘਟੀਆਂ ਕੀਮਤਾਂ ਬਾਰੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਪ੍ਰੋਡਕਟਾਂ ਦੀਆਂ ਕੀਮਤਾਂ ਤਾਂ ਜੀ.ਐੱਸ.ਟੀ ਘਟਣ ਕਾਰਨ ਘੱਟ ਹੋਣਗੀਆਂ | ਇਸ ਵਿਚ ਪੰਜਾਬ ਸਰਕਾਰ ਦਾ ਕੋਈ ਯੋਗਦਾਨ ਨਹੀਂ ਹੈ | ਇਲਾਕੇ ਦੇ ਸਮੂਹ ਦੁੱਧ ਉਤਪਾਦਕਾਂ ਨੇ ਮਿਲਕਫੈੱਡ ਪੰਜਾਬ ਤੋਂ ਮੰਗ ਕੀਤੀ ਹੈ ਕਿ ਦੁੱਧ ਦੇ ਭਾਅ ਵਧਾਏ ਜਾਣ ਤਾਂ ਜੋ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ 70 ਫ਼ੀਸਦੀ ਫਸਲ ਦੀ ਹੋਈ ਗਿਰਦਾਵਰੀ, 30 ਫੀਸਦੀ ਹੋਏਗੀ ਪਾਣੀ ਸੁੱਕਣ ਤੋਂ ਬਾਅਦ <br/> ਅਗਲੀ ਖ਼ਬਰ ਸਰਕਾਰਾਂ ਪਰਾਲੀ ਪ੍ਰਬੰਧਨ ਲਈ ਬਦਲਵੇਂ ਤਰੀਕੇ ਵਿਕਸਿਤ ਕਰਨ- ਡਾ. ਜੰਮੂ
Ad Position 24