27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਨਗਰ ਕਰਮਚਾਰੀ ਯੂਨੀਅਨ ਹਰਿਆਣਾ ਦੇ ਪਪਲਾ ਪ੍ਰਧਾਨ ਤੇ ਸੁਭਾਸ਼ ਯੂਨਿਟ ਸਕੱਤਰ ਚੁਣੇ ਗਏ <br/>

Ad Position 21
No active advertisement
ਅਜੀਤ ਡੈਸਕ 21-09-2025
ਯਮੁਨਾਨਗਰ, 20 ਸਤੰਬਰ (ਗੁਰਦਿਆਲ ਸਿੰਘ ਨਿਮਰ)-ਨਗਰ ਕਰਮਚਾਰੀ ਯੂਨੀਅਨ ਹਰਿਆਣਾ ਦੇ ਯਮੁਨਾਨਗਰ ਬਲਾਕ ਨਾਲ ਸੰਬੰਧਤ ਸਰਵ ਕਰਮਚਾਰੀ ਸੰਘ ਹਰਿਆਣਾ ਇਕਾਈ ਦਾ ਤਿੰਨ ਸਾਲਾ ਪ੍ਰਤੀਨਿਧੀ ਸੰਗਠਨਾਤਮਕ ਸੰਮੇਲਨ ਨਗਰ ਨਿਗਮ ਦਫ਼ਤਰ ਦੇ ਅਹਾਤੇ 'ਚ ਕਰਵਾਇਆ ਗਿਆ | ਇਸ ਸੰਮੇਲਨ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਪਰੋਚਾ ਨੇ ਕੀਤੀ, ਜਦਕਿ ਮੰਚ ਸੰਚਾਲਨ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਕੀਤਾ | ਸਭ ਤੋਂ ਪਹਿਲਾਂ ਸਮੁੱਚੇ ਮੈਂਬਰਾਂ ਨੇ ਸਾਬਕਾ ਯੂਨਿਟ ਕੈਸ਼ੀਅਰ ਸਵ. ਗੁਲਜ਼ਾਰ ਅਹਿਮਦ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਜਥੇਬੰਦੀ ਦੀ ਚੋਣ ਲਈ ਉਦਘਾਟਨੀ ਭਾਸ਼ਣ ਐਸ. ਕੇ. ਐਸ. ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ ਨੇ ਦਿੱਤਾ ਜਦਕਿ ਇਕਾਈ ਸਕੱਤਰ ਪ੍ਰਵੇਸ਼ ਪਰੋਚਾ ਨੇ ਕਾਨਫ਼ਰੰਸ 'ਚ ਪਿਛਲੇ ਤਿੰਨ ਸਾਲਾਂ ਦੀ ਸੰਗਠਨਾਤਮਕ ਰਿਪੋਰਟ ਤੇ ਵਿੱਤੀ ਰਿਪੋਰਟ ਪੇਸ਼ ਕੀਤੀ | ਇਨ੍ਹਾਂ ਰਿਪੋਰਟਾਂ ਨੂੰ ਹਾਜ਼ਰ ਸਾਰੇ ਅਧਿਕਾਰੀਆਂਅਤੇ ਕਰਮਚਾਰੀਆਂ ਨੇ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ | ਜਨਰਲ ਸਕੱਤਰ ਮੰਗੇ ਰਾਮ ਤਿਗਰਾ, ਸੂਬਾ ਸਕੱਤਰ ਸ਼ਾਰਦਾ, ਸੂਬਾ ਉਪ ਪ੍ਰਧਾਨ ਵੀਰਭਾਨ, ਕਰਨਾਲ ਜ਼ਿਲ੍ਹਾ ਸਕੱਤਰ ਇੰਦਰਜੀਤ ਤੇ ਮੈਂਬਰ ਰਾਮ ਸਿੰਘ, ਜੋ ਕਿ ਸੂਬਾ ਕਮੇਟੀ ਵਲੋਂ ਚੋਣ ਨਿਗਰਾਨ ਵਜੋਂ ਮੌਜੂਦ ਸਨ, ਦੀ ਨਿਗਰਾਨੀ ਹੇਠ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ 31 ਮੈਂਬਰੀ ਇਕਾਈ ਕਮੇਟੀ ਗਠਿਤ ਕੀਤੀ, ਉਪਰੰਤ ਜਨਰਲ ਸਕੱਤਰ ਮੰਗੇ ਰਾਮ ਤਿਗਰਾ ਨੇ ਨਵੀਂ ਚੁਣੀ ਗਈ ਬਲਾਕ ਕਮੇਟੀ ਨੂੰ ਅਹੁਦੇ ਤੇ ਗੁਪਤਤਾ ਦੀ ਸਹੁੰ ਚੁਕਾਈ | ਇਸ ਮੌਕੇ ਕਮੇਟੀ 'ਚ ਯੂਨਿਟ ਪ੍ਰਧਾਨ ਪਾਪਲਾ, ਸੀਨੀਅਰ ਉਪ ਪ੍ਰਧਾਨ ਬਲਦੀਪ ਤੁੰਬੀ, ਕੈਸ਼ੀਅਰ ਰਮੇਸ਼ ਕੁਮਾਰ, ਸਕੱਤਰ ਸੁਭਾਸ਼, ਸੰਯੁਕਤ ਸਕੱਤਰ ਸੰਜੀਤ ਕੁਮਾਰ, ਉਪ ਪ੍ਰਧਾਨ ਰਮਨ ਤੇ ਸੰਨੀ, ਜਨਕ ਰਾਜ ਦਫ਼ਤਰ ਸਕੱਤਰ ਸੋਰਨ ਦਿਲੋਦ, ਮੁੱਖ ਪ੍ਰਬੰਧਕ ਰਾਜਾਰਾਮ, ਪ੍ਰਬੰਧਕ ਸੁਰੇਸ਼ ਕੁਮਾਰ, ਪ੍ਰੈਸ ਸਕੱਤਰ ਮੋਹਨ, ਸੁਨੀਲ, ਚੰਦ ਤੇ ਸੁਨੀਲ ਸੌਦਾ, ਪ੍ਰਚਾਰ ਸਕੱਤਰ ਦੀਪਾਂਸ਼ੂ, ਜੀਤੋ ਦੇਵੀ, ਅਨੀਤਾ ਤੇ ਪਾਰੁਲ, ਫਾਇਰ ਆਡੀਟਰ ਵਿਜੇਂਦਰ, ਸੰਗਠਨ ਸਕੱਤਰ ਸ਼ਿਆਮ ਲਾਲ, ਸਲਾਹਕਾਰ ਰਾਜਕੁਮਾਰ ਧਾਰੀਵਾਲ, ਪ੍ਰਵੇਸ਼ ਪਰੋਚਾ ਤੇ ਰਾਜਕੁਮਾਰ ਸਸ਼ੋਲੀ ਅਤੇ ਕਾਰਜਕਾਰੀ ਮੈਂਬਰ ਸੰਜੇ, ਅਨਿਲ, ਚਰਨਜੀਤ, ਜੋਤੀ, ਕਮਲੇਸ਼, ਸੰਜੇ, ਅਮਿਤ ਤੇ ਸੰਜੀਵ ਆਦਿ ਚੁਣੇ ਗਏ | ਆਪਣੇ ਸੰਬੋਧਨ 'ਚ ਨਵੀਂ ਚੁਣੀ ਗਈ ਇਕਾਈ ਕਮੇਟੀ ਨੇ ਐਲਾਨ ਕੀਤਾ ਕਿ ਉਹ ਮਿਊਾਸੀਪਲ ਕਰਮਚਾਰੀ ਯੂਨੀਅਨ, ਹਰਿਆਣਾ ਤੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਆਉਣ ਵਾਲੇ ਸਾਰੇ ਪ੍ਰੋਗਰਾਮਾਂ 'ਚ ਸਰਗਰਮੀ ਨਾਲ ਹਿੱਸਾ ਲੈਣਗੇ | ਸਰਵ ਕਰਮਚਾਰੀ ਸੰਘ ਹਰਿਆਣਾ ਦੇ ਸੱਦੇ 'ਤੇ, ਪਾਰਟੀ ਦੇ ਬੈਨਰ ਹੇਠ, 23 ਸਤੰਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ 'ਤੇ ਇਕ ਰੋਜ਼ਾ ਵਿਰੋਧ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ 'ਚ ਅਸਥਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਨੀਤੀ ਨੂੰ ਬਹਾਲ ਕਰਨ, ਕੌਸ਼ਲ ਨਿਗਮ ਕਰਮਚਾਰੀਆਂ ਨੂੰ ਤਨਖਾਹ 'ਤੇ ਲੈ ਕੇ 58 ਸਾਲ ਦੀ ਉਮਰ ਤੱਕ ਨੌਕਰੀ ਸੁਰੱਖਿਆ ਦੀ ਗਰੰਟੀ ਦੇਣ, ਤਨਖਾਹ 'ਚ ਅੰਤਰ ਨੂੰ ਦੂਰ ਕਰਨ ਆਦਿ ਦੀ ਮੰਗ ਕੀਤੀ ਜਾਵੇਗੀ | ਇਸ ਮੌਕੇ ਮੌਜੂਦ ਐਸ.ਕੇ.ਐਸ. ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ ਤੇ ਬਲਾਕ ਉਪ ਪ੍ਰਧਾਨ ਰਿੰਕੂ ਕੁਮਾਰ ਨੇ ਨਵ-ਨਿਯੁਕਤ ਕਮੇਟੀ ਨੂੰ ਮੁਬਾਰਕਬਾਦ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਕਿਰਤ ਭਲਾਈ ਬੋਰਡ ਨੇ ਦੋ ਰੋਜ਼ਾ ਡਵੀਜ਼ਨਲ-ਪੱਧਰੀ ਵਰਕਰਜ਼ ਸਪੋਰਟਸ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ 21-09-25
Ad Position 24