17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਿ੍ੰ. ਸਰਵਣ ਸਿੰਘ ਕੈਨੇਡਾ 'ਚ 'ਸਤਿਗੁਰੂ ਰਾਮ ਸਿੰਘ ਲਾਈਫ ਟਾਈਮ ਅਚੀਵਮੈਂਟ' ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 21-09-2025
ਟੋਰਾਂਟੋ, 20 ਸਤੰਬਰ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ 'ਚ ਬੀਤੇ ਦਿਨੀ ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ ਵੱਲੋਂ ਸ੍ਰ. ਹਰਦਿਆਲ ਸਿੰਘ ਝੀਤਾ ਦੀ ਅਗਵਾਈ ਹੇਠ ਕਰਵਾਏ ਗਏ ਇਕ ਸਾਹਿਤਕ ਸਮਾਗਮ ਦੌਰਾਨ ਉੱਘੇ ਖੇਡ ਲੇਖਕ ਤੇ ਹਰ ੳਮਰ ਦੇ ਲੋਕਾਂ ਨੂੰ ਖੇਡਾਂ ਤੇ ਸਰੀਰਕ ਕਸਰਤ ਵੱਲ ਉਤਸ਼ਾਹਿਤ ਕਰਨ ਵਾਲੇ ਪਿ੍ੰਸੀਪਲ ਸਰਵਣ ਸਿੰਘ ਦਾ ਪ੍ਰਬੰਧਕਾਂ ਵੱਲੋਂ 'ਸਤਿਗੁਰੂ ਰਾਮ ਸਿੰਘ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ' ਐਵਾਰਡ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਜਿਸ 'ਚ ਉਹਨਾਂ ਦੇ ਨਾਮ ਵਾਲੀ ਪਲੈਕ, ਲੋਈ ਤੇ ਕੁਝ ਨਕਦ ਰਾਸ਼ੀ ਸੀ, ਜਿਸਨੂੰ ਪਿ੍ੰਸੀਪਲ ਸਰਵਣ ਸਿੰਘ ਨੇ ਪਿਆਰ ਤੇ ਸਤਿਕਾਰ ਸਾਹਿਤ ਕਬੂਲਦਿਆਂ ਨਕਦ ਰਾਸ਼ੀ ਨਾਲ ਦੀ ਨਾਲ ਹੀ ਪੰਜਾਬ 'ਚ ਹੜ੍ਹ ਪੀੜਤਾਂ ਲਈ ਦਾਨ ਕਰ ਦਿੱਤੀ, ਜਿਸਦੀ ਕਿ ਹਾਜ਼ਰੀਨ ਵੱਲੋਂ ਖੂਬ ਸ਼ਲਾਘਾ ਵੀ ਕੀਤੀ ਗਈ | ਇਸ ਮੌਕੇ ਬੋਲਦਿਆਂ ਕਿ੍ਪਾਲ ਸਿੰਘ ਪੰਨੂੰ, ਪ੍ਰੋ. ਰਾਮ ਸਿੰਘ,ਪੀਲ ਡਿਸਟਿ੍ਕਟ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਸਤਪਾਲ ਸਿੰਘ ਜੌਹਲ, ਡਾ. ਦਲਬੀਰ ਸਿੰਘ ਕਥੂਰੀਆ, ਸਤਬੀਰ ਸਿੰਘ ਸਿੱਧੂ, ਇੰਦਰਜੀਤ ਸਿੰਘ ਬੱਲ ਆਦਿ ਨੇ ਜਿੱਥੇ ਪਿ੍ੰਸੀਪਲ ਸਰਵਣ ਸਿੰਘ ਨੂੰ ਇਹ ਐਵਾਰਡ ਦੇਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਪਿ੍ੰਸੀਪਲ ਸਰਵਣ ਸਿੰਘ ਨੂੰ ਖੇਡਾਂ ਤੇ ਸਰੀਰਕ ਕਸਰਤ ਵੱਲ ਲੋਕਾਂ ਦਾ ਰੁਝਾਨ ਪੈਦਾ ਕਰਨ ਵਾਲਾ ਰਾਹ ਦਸੇਰਾ ਵੀ ਆਖਿਆ ਜਦੋਂ ਕਿ ਪਿ੍ੰਸੀਪਲ ਸਰਵਣ ਸਿੰਘ ਨੇ ਇਸ ਮੌਕੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਤੁਹਾਡੇ ਪਿਆਰ ਅਤੇ ਹੱਲਾਸ਼ੇਰੀ ਨਾਲ ਮੈਂ ਅੱਗੇ ਤੋਂ ਵੀ ਵਧੀਆ ਲਿਖਣ ਦੀ ਕੋਸ਼ਿਸ਼ ਕਰਦਾ ਰਹਾਂਗਾ | ਸਮਾਗਮ ਦੌਰਾਨ ਜਿੱਥੇ ਨੌਜਵਾਨ ਗਾਇਕ ਬੌਬੀ ਪੰਧੇਰ ਅਤੇ ਹੁਸਨੈਨ ਅਕਬਰ ਨੇ ਆਪਣੇ ਗੀਤਾਂ ਨਾਲ ਹਾਜ਼ਰੀ ਲੁਆਈ ਉੱਥੇ ਹੀ ਇਸ ਮੌਕੇ ਸੁਖਵਿੰਦਰ ਸਿੰਘ, ਪਿਆਰਾ ਸਿੰਘ ਕੁੱਦੋਵਾਲ,ਪਰਮਜੀਤ ਕੌਰ ਦਿਓਲ, ਗੁਲਾਟੀ ਪਬਲਿਸ਼ਰ ਤੋਂ ਸ਼ਤੀਸ਼ ਗੁਲਾਟੀ,ਪ੍ਰੋ. ਤਲਵਿੰਦਰ ਸਿੰਘ ਮੰਡ, ਡਾ. ਬਲਵਿੰਦਰ, ਸੁਰਜੀਤ ਕੌਰ, ਰੂਪ ਕੌਰ ਕਾਹਲੋਂ, ਜਸਵਿੰਦਰ ਸਿੰਘ ਬਿੱਟਾ, ਕਰਨੈਲ ਸਿੰਘ ਮਰਵਾਹਾ, ਬਲਬੀਰ ਕੌਰ ਰਾਏਕੋਟੀ, ਰਿੰਟੂ ਭਾਟੀਆ ਮਕਸੂਦ ਚੌਧਰੀ,ਪ੍ਰਸਿੱਧ ਕਵੀ ਸੁਜਾਨ ਸਿੰਘ ਸੁਜਾਨ,ਬਲਦੇਵ ਸਿੰਘ ਰਹਿਪਾ, ਪਿ੍ੰਸੀਪਲ ਗਿਆਨ ਸਿੰਘ ਘਈ, ਇੰਜ਼ੀ. ਈਸ਼ਰ ਸਿੰਘ,ਡਾ. ਸੁਖਦੇਵ ਸਿੰਘ ਝੰਡ, ਕਰਨ ਅਜਾਇਬ ਸਿੰਘ ਸੰਘਾ, ਡਾ. ਦਰਸ਼ਨਦੀਪ ਸਿੰਘ ਅਰੋੜਾ, ਹੀਰਾ ਸਿੰਘ ਹੰਸਪਾਲ, ਗੁਰਦਿਆਲ ਸਿੰਘ ਬੱਲ, ਭੁਪੰਦਰ ਸਿੰਘ ਰਤਨ, ਗੁਰਦੇਵ ਸਿੰਘ ਮਾਨ, ਸੁਖਚਰਨਜੀਤ ਕੌਰ ਗਿੱਲ, ਮਲੂਕ ਸਿੰਘ ਕਾਹਲੋਂ ਆਦਿ ਵੀ ਮੌਜੂਦ ਸਨ | ਸਮਾਗਮ ਦੌਰਾਨ ਕੁਝ ਵੀਡੀਓ ਸੰਦੇਸ਼ਾਂ ਰਾਹੀ ਵੀ ਸਨਮਾਨਿਤ ਸ਼ਖ਼ਸ਼ੀਅਤ ਨੂੰ ਵਧਾਈਆਂ ਆਈਆਂ |

Ad Position 22
No active advertisement
ਪਿਛਲੀ ਖ਼ਬਰ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਨੇ ਹਰਜਿੰਦਰ ਕੌਰ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ <br/> ਅਗਲੀ ਖ਼ਬਰ ਐਡੀਲੇਡ 'ਚ 27 ਨੂੰ ਹੋਵੇਗਾ ਰੰਗੀਨ ਦੀਵਾਲੀ ਮੇਲਾ <br/>
Ad Position 24