17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਿੱਖ ਫੈਡਰੇਸ਼ਨ ਯੂ.ਕੇ. ਦੀ 41ਵੀਂ ਸਾਲਾਨਾ ਅੰਤਰਰਾਸ਼ਟਰੀ ਸਿੱਖ ਕਨਵੈਨਸ਼ਨ 28 ਨੂੰ <br/>

Ad Position 21
No active advertisement
ਅਜੀਤ ਡੈਸਕ 21-09-2025
ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜ਼ਲੀ ਸਟਰੀਟ, ਵੁਲਵਰਹੈਂਪਟਨ ਯੂ. ਕੇ. ਵਿਖੇ ਸਿੱਖ ਫੈਡਰੇਸ਼ਨ ਯੂ.ਕੇ. ਦੀ 41ਵੀਂ ਸਾਲਾਨਾ ਅੰਤਰਰਾਸ਼ਟਰੀ ਸਿੱਖ ਕਨਵੈਨਸ਼ਨ 28 ਸਤੰਬਰ ਕਰਵਾਈ ਜਾ ਰਹੀ ਹੈ | ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਭਾਈ ਅਮਰੀਕ ਸਿੰਘ ਗਿੱਲ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਨਰਿੰਦਰਜੀਤ ਸਿੰਘ ਥਾਂਦੀ, ਭਾਈ ਹਰਦੀਸ਼ ਸਿੰਘ, ਭਾਈ ਦਬਿੰਦਰਜੀਤ ਸਿੰਘ, ਜਸ ਸਿੰਘ, ਜਤਿੰਦਰ ਸਿੰਘ ਬਾਸੀ ਨੇ ਦੱਸਿਆ ਕਿ ਇਸ ਮੌਕੇ ਸਿੱਖ ਫੈਡਰੇਸ਼ਨ (ਯੂ.ਕੇ.) ਦੀ ਹੁਣ ਤੱਕ ਦੀ ਕਾਰਗੁਜ਼ਾਰੀ ਤੋਂ ਇਲਾਵਾ ਬਰਤਾਨੀਆ ਦੀ ਲੇਬਰ ਸਰਕਾਰ ਮੌਕੇ ਯੂ.ਕੇ. ਦੀ ਧਰਤੀ 'ਤੇ ਅੰਤਰਰਾਸ਼ਟਰੀ ਦਮਨ ਤੇ ਸਿੱਖ ਅਜ਼ਾਦੀ ਦੀ ਮੰਗ ਕਿਉਂ ਕਰ ਰਹੇ ਹਨ? ਤੋਂ ਇਲਾਵਾ ਯੂ.ਕੇ. 'ਚ ਸਿੱਖਾਂ 'ਤੇ ਵੱਧ ਰਹੇ ਨਸਲੀ ਹਮਲੇ ਮੁੱਖ ਮੁੱਦੇ ਹੋਣਗੇ | ਖਾਲਸਾ ਰਾਜ ਮੌਕੇ ਦੀਆਂ ਕਲਾਕਿ੍ਤੀਆਂ ਦੀ ਸੰਭਾਲ ਤੋਂ ਇਲਾਵਾ ਲੇਬਰ ਸਰਕਾਰ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ, ਅਗਲੇ 12 ਮਹੀਨਿਆਂ 'ਚ ਸਿੱਖਾਂ ਨੂੰ ਉਮੀਦਾਂ, ਭਾਰਤ ਦੇ ਰੂਸ ਅਤੇ ਚੀਨ ਨਾਲ ਨਵੇਂ ਸਬੰਧਾਂ ਨਾਲ ਬਦਲਦਾ ਭੂ-ਰਾਜਨੀਤਿਕ ਦਿ੍ਸ਼ ਦਾ ਸਿੱਖਾਂ ਦੇ ਅਜ਼ਾਦੀ ਸੰਘਰਸ਼ ਤੇ ਅਸਰ ਬਾਰੇ ਦੇਸ਼ ਵਿਦੇਸ਼ ਤੋਂ ਆਏ ਸਿੱਖ ਆਗੂ ਵਿਚਾਰ ਪੇਸ਼ ਕਰਨਗੇ | ਸਿੱਖ ਆਗੂਆਂ ਨੇ ਕਿਹਾ ਕਿ ਸਿੱਖ ਕਨਵੈਨਸ਼ਨ 'ਚ ਦੇਸ਼ ਵਿਦੇਸ਼ ਤੋਂ ਅਜ਼ਾਦੀ ਪਸੰਦ ਤੇ ਸ਼ੰਘਰਸ਼ੀ ਬੁਲਾਰੇ ਪਹੁੰਚ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਪਹਿਲੀ ਪਸੰਦ 'ਚ ਸ਼ਾਮਿਲ <br/> ਅਗਲੀ ਖ਼ਬਰ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ...
Ad Position 24