17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਇੰਗਲੈਂਡ 'ਚ ਇਕ ਕਾਰ 'ਚੋਂ ਹਥਿਆਰ ਜ਼ਬਤ-4 ਪੰਜਾਬੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 21-09-2025
ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ 'ਚ ਇਕ ਕਾਰ 'ਚੋਂ ਹਥਿਆਰ ਜ਼ਬਤ ਕਰਨ ਤੋਂ ਬਾਅਦ ਪੰਜਾਬੀ ਮੂਲ ਦੇ 4 ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਹਨਾਂ 'ਤੇ ਹਥਿਆਰਾਂ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਸੋਮਵਾਰ 15 ਸਤੰਬਰ ਨੂੰ ਬਲੈਕ ਕੰਟਰੀ ਰੂਟ 'ਤੇ ਰੋਕੀ ਗਈ ਇਕ ਕਾਰ 'ਚੋਂ ਇਕ ਹੈਂਡਗੰਨ ਤੇ ਤਲਵਾਰਾਂ ਮਿਲਣ ਤੋਂ ਬਾਅਦ ਇਹ ਗਿ੍ਫਤਾਰੀਆਂ ਹੋਈਆਂ ਹਨ | ਮੇਜਰ ਕ੍ਰਾਈਮ ਯੂਨਿਟ ਨੇ ਦੱਸਿਆ ਕਿ ਕਿ ਜ਼ੋਰਾਵਰ ਸਿੰਘ (30), ਗੁਰਵਿੰਦਰ ਸਿੰਘ (24), ਹਰਪਨਦੀਪ ਸਿੰਘ (22), ਅਤੇ ਹਰਸ਼ਹਿਜਦੀਪ ਸਿੰਘ (20), ਸਾਰਿਆਂ 'ਤੇ ਹਿੰਸਾ ਦਾ ਡਰ ਪੈਦਾ ਕਰਨ ਦੇ ਇਰਾਦੇ ਨਾਲ ਹਥਿਆਰ ਰੱਖਣ, ਗੋਲਾ ਬਾਰੂਦ ਰੱਖਣ, ਤੇਜ਼ਧਾਰ ਹਥਿਆਰ ਰੱਖਣ ਤੇ ਜ਼ਖਮੀ ਕਰਨ ਦੇ ਇਰਾਦੇ ਦੇ ਦੋਸ਼ ਲਗਾਏ ਗਏ ਹਨ | ਚਾਰੇ ਵਿਅਕਤੀਆਂ ਬਾਅਦ 'ਚ ਵੁਲਵਰਹੈਂਪਟਨ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ... ਅਗਲੀ ਖ਼ਬਰ ਭਾਰਤ-ਪਾਕਿ ਮੈਚ ਲਈ ਪਾਈਕ੍ਰਾਫਟ ਮੁੜ ਹੋਣਗੇ ਮੈਚ ਰੈਫਰੀ <br/>
Ad Position 24