28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਉਦੈਵੀਰ ਸਿੰਘ ਜੌਹਲ ਨੇ ਨੈਸ਼ਨਲ ਸੇਲਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ

Ad Position 21
No active advertisement
ਸੋਨ ਤਗਮਾ ਪ੍ਰਾਪਤ ਕਰਦਾ ਹੋਇਆ ਉਦੈਵੀਰ ਸਿੰਘ ਜੌਹਲ |<br/> 20-09-2025

ਜੰਡਿਆਲਾ ਮੰਜਕੀ (ਜਲੰਧਰ), 19 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਦੇ ਹਰਬੰਸ ਸਿੰਘ ਜੌਹਲ ਅਤੇ ਰਣਜੀਤ ਕੌਰ ਜੌਹਲ ਦੇ ਪੋਤੇ ਉਦੈਵੀਰ ਸਿੰਘ ਜੌਹਲ ਨੇ ਨੈਸ਼ਨਲ ਸੇਲਿੰਗ ਸੈਂਟਰ ਸਿੰਗਾਪੁਰ ਵਿਖੇ ਸਿੰਗਾਪੁਰ ਨੈਸ਼ਨਲ ਸੇਲਿੰਗ ਚੈਂਪੀਅਨਸ਼ਿਪ 'ਚ ਟੈਕਨੋ 293 ਈਵੈਂਟ 'ਚ ਸੋਨ ਤਗਮਾ (ਅੰਡਰ-15) ਜਿੱਤ ਕੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਭਾਰਤੀ ਫ਼ੌਜ 'ਚ ਉੱਚ ਅਹੁਦੇ 'ਤੇ ਰਹੇ ਸਾਬਕਾ ਭਾਰਤੀ ਉਲੰਪੀਅਨ ਮਲਾਹ ਨਛੱਤਰ ਸਿੰਘ ਜੌਹਲ ਦੇ ਇਸ ਪੁੱਤਰ ਨੇ ਆਪਣੇ ਪਿਤਾ ਵਾਂਗ ਹੀ ਸਮੁੰਦਰੀ ਲਹਿਰਾਂ ਨੂੰ ਚੁਣਿਆ ਹੈ | ਨਛੱਤਰ ਸਿੰਘ ਜੌਹਲ ਨੇ 2008 ਦੀਆਂ ਬੀਜਿੰਗ ਓਲੰਪਿਕ ਖੇਡਾਂ 'ਚ ਹਿੱਸਾ ਲਿਆ ਸੀ | ਨਛੱਤਰ ਸਿੰਘ ਜੌਹਲ ਅੱਜ-ਕੱਲ੍ਹ ਸਪੋਰਟਸ ਅਥਾਰਟੀ ਆਫ ਇੰਡੀਆ 'ਚ ਉੱਚ ਅਧਿਕਾਰੀ ਹਨ | ਉਨ੍ਹਾਂ ਦੱਸਿਆ ਕਿ ਉਦੈਵੀਰ ਸਿੰਘ ਜੌਹਲ ਦੇ ਕੋਚ ਇਬਾਦ ਅਲੀ ਮੁਤਾਬਿਕ ਉਹ ਇਸ ਨੌਜਵਾਨ 'ਚ ਉੱਜਲ ਭਵਿੱਖ ਦੇਖ ਰਹੇ ਹਨ | ਉਦੈਵੀਰ ਨੇ 2026 'ਚ ਏਸ਼ੀਅਨ ਖੇਡਾਂ ਲਈ ਕੁਆਲੀਫਾਈ ਕਰਨ 'ਤੇ ਆਪਣੀਆਂ ਨਜ਼ਰਾਂ ਰੱਖੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ. ਚੰਡੀਗੜ੍ਹ 'ਚ ਰਾਸ਼ਟਰੀ ਹੇਮਾਟੋਲੋਜੀ ਕੁਇਜ਼ ਅਤੇ ਸਿਖਲਾਈ ਵਰਕਸ਼ਾਪ ਲਗਾਈ <br/> ਅਗਲੀ ਖ਼ਬਰ ਫਗਵਾੜਾ ਦੇ ਹੋਟਲ 'ਚ ਚੱਲ ਰਹੇ ਫ਼ਰਜੀ ਕਾਲ ਸੈਂਟਰ ਦਾ ਪਰਦਾਫ਼ਾਸ਼-39 ਗਿ੍ਫ਼ਤਾਰ ਲੈਪਟਾਪ, ਮੋਬਾਈਲ ਤੇ ਲੱਖਾਂ ਦੀ ਨਕਦੀ...
Ad Position 24