28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਫਗਵਾੜਾ ਦੇ ਹੋਟਲ 'ਚ ਚੱਲ ਰਹੇ ਫ਼ਰਜੀ ਕਾਲ ਸੈਂਟਰ ਦਾ ਪਰਦਾਫ਼ਾਸ਼-39 ਗਿ੍ਫ਼ਤਾਰ ਲੈਪਟਾਪ, ਮੋਬਾਈਲ ਤੇ ਲੱਖਾਂ ਦੀ ਨਕਦੀ ਬਰਾਮਦ <br/>

Ad Position 21
No active advertisement
ਅਜੀਤ ਡੈਸਕ 20-09-2025
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਸਾਈਬਰ ਸੈੱਲ ਕਪੂਰਥਲਾ ਨੇ ਪਲਾਹੀ ਰੋਡ 'ਤੇ ਸਥਿਤ ਇਕ ਹੋਟਲ 'ਚ ਛਾਪੇਮਾਰੀ ਕਰਕੇ ਲੋਕਾਂ ਨਾਲ ਸਾਈਬਰ ਠੱਗੀ ਕਰਨ ਵਾਲੇ ਗਰੋਹ ਦੇ 39 ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਲੈਪਟਾਪ, ਮੋਬਾਈਲ ਫ਼ੋਨ ਤੇ ਨਕਦੀ ਬਰਾਮਦ ਕੀਤੀ ਹੈ | ਪੁਲਿਸ ਵਲੋਂ ਦਰਜ ਕੀਤੀ ਐਫ਼.ਆਈ.ਆਰ. ਮੁਤਾਬਿਕ ਪਲਾਹੀ ਰੋਡ 'ਤੇ ਸਥਿਤ ਤਾਜ ਵਿਲਾ ਨਾਮੀ ਹੋਟਲ 'ਚ ਫ਼ਰਜੀ ਕਾਲ ਸੈਂਟਰ ਚੱਲ ਰਿਹਾ ਹੈ, ਜਿਸ 'ਚ ਸਾਈਬਰ ਧੋਖਾਧੜੀ ਦਾ ਅੰਤਰਰਾਸ਼ਟਰੀ ਪੱਧਰ ਦਾ ਗਰੋਹ ਚੱਲ ਰਿਹਾ ਹੈ, ਜਿਸ 'ਤੇ ਕਾਰਵਾਈ ਕਰਦਿਆਂ ਦੇਰ ਰਾਤ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ | ਇਸ ਦੌਰਾਨ ਪੁਲਿਸ ਵਲੋਂ ਹੋਟਲ ਦੇ ਅੰਦਰੋਂ 40 ਲੈਪਟਾਪ, 67 ਮੋਬਾਈਲ ਫ਼ੋਨ ਤੇ 10 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ | ਸਾਈਬਰ ਸੈੱਲ ਕਪੂਰਥਲਾ ਦੀ ਇੰਸਪੈਕਟਰ ਅਮਨਦੀਪ ਕੌਰ ਤੇ ਫਗਵਾੜਾ ਪੁਲਿਸ ਦੀ ਸਾਂਝੀ ਟੀਮ ਨਾਲ ਕਈ ਘੰਟਿਆਂ ਤੱਕ ਇਹ ਅਪ੍ਰੇਸ਼ਨ ਚਲਾਇਆ ਗਿਆ, ਜਿਸ ਦੌਰਾਨ ਦੌਰਾਨ 39 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਸ 'ਚ 6 ਲੜਕੀਆਂ ਤੇ 33 ਵਿਅਕਤੀ ਸ਼ਾਮਿਲ ਹਨ | ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਮਰਿੰਦਰ ਸਿੰਘ ਉਰਫ਼ ਸਾਬੀ ਟੋਹਰੀ ਵਾਸੀ ਮੁਹੱਲਾ ਗੁਜਰਾਤੀਆਂ ਜੋ ਕਿ ਇਸ ਹੋਟਲ ਨੂੰ ਲੀਜ਼ 'ਤੇ ਲੈ ਕੇ ਚਲਾ ਰਿਹਾ ਹੈ ਅਤੇ ਇਸ ਹੋਟਲ ਦੀ ਪਹਿਲੀ ਮੰਜ਼ਿਲ 'ਤੇ ਕਾਲ ਸੈਂਟਰ ਬਣਾਇਆ ਹੋਇਆ ਸੀ, ਜਿਸ ਦੀ ਦੇਖਭਾਲ ਲਈ ਜਸਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਸਾਊਥ ਪਟੇਲ ਨਗਰ, ਸਾਜਨ ਮਦਾਨ ਪੁੱਤਰ ਨਰੇਸ਼ ਮਦਾਨ ਵਾਸੀ ਵੈਸਟ ਪਟੇਲ ਨਗਰ ਨਿਊ ਤੇ ਵਰੁਣ ਉਰਫ਼ ਰੋਹਨ ਪੁੱਤਰ ਮਹਿੰਦਰ ਲੋਮਾਸ ਵਾਸੀ ਪਿਆਰੇ ਲਾਲ ਰੋਡ ਕਰੋਲ ਬਾਗ ਨਿਊ ਦਿੱਲੀ ਨੂੰ ਰੱਖਿਆ ਹੋਇਆ ਸੀ | ਇਸ ਕਾਲ ਸੈਂਟਰ ਦਾ ਕੰਮ ਕੰਪਿਊਟਰ, ਲੈਪਟਾਪ ਤੇ ਸੈੱਟਅਪ ਦੀ ਮਦਦ ਨਾਲ ਅਣਜਾਣ ਲੋਕਾਂ ਦੀ ਇਲੈਕਟ੍ਰੋਨਿਕ ਡਿਵਾਈਜ਼ ਨੂੰ ਹੈੱਕ ਕਰਕੇ ਸਾਈਬਰ ਧੋਖਾਧੜੀ ਕਰਨਾ ਸੀ ਅਤੇ ਇਹ ਸੈਂਟਰ ਰਾਤ 10 ਵਜੇ ਤੋਂ ਸਵੇਰੇ 3 ਵਜੇ ਤੱਕ ਕੰਮ ਕਰਦਾ ਸੀ | ਨਾਮਜ਼ਦ ਕੀਤੇ ਵਿਅਕਤੀਆਂ ਦੀ ਪਛਾਣ ਅਮਰਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮੁਹੱਲਾ ਗੁਜਰਾਤੀਆਂ, ਜਸਪ੍ਰੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਟੇਲ ਨਗਰ ਨਿਊ ਦਿੱਲੀ, ਸਾਜਨ ਮਦਾਨ ਪੁੱਤਰ ਨਰੇਸ਼ ਮਦਾਨ ਵਾਸੀ ਵੈਸਟ ਪਟੇਲ ਨਗਰ ਸਾਊਥ ਇੰਨਕਲੇਵ ਦਿੱਲੀ, ਵਰੁਨ ਉਰਫ਼ ਰੌਸ਼ਨ ਪੁੱਤਰ ਮਹਿੰਦਰ ਲੋਮਾਸ ਵਾਸੀ ਦਿੱਲੀ, ਸੌਰਵ ਪੁੱਤਰ ਅਸ਼ੋਕ ਚੰਦ ਵਾਸੀ ਪਿਖਰੋਗੜ੍ਹ ਉੱਤਰਾਖੰਡ, ਰਾਜ ਕੁਮਾਰ ਯਾਦਵ ਪੁੱਤਰ ਸ਼ੈਕਲ ਵਾਸੀ ਖਲੀਸਾਪੁਰ ਜੰਗੀਬਹਾਦਰ ਉਤਰ ਪ੍ਰਦੇਸ਼, ਬਿ੍ਜੇਸ਼ ਪੁੱਤਰ ਨਰਾਇਣ ਵਾਸੀ ਗੁੜਗਾਉਂ, ਅਜਹਰੁਦੀਨ ਪੁੱਤਰ ਜਾਮਿਲ ਅਹਿਮਦ ਵਾਸੀ ਉੱਤਰ ਪ੍ਰਦੇਸ਼, ਵਿਕਾਟੋ ਅਚੁਮੀ ਵਾਸੀ ਪੂਰਨਾ ਬਾਜ਼ਾਰ ਨਾਗਾਲੈਂਡ, ਮਿਰਾਜ ਪੁੱਤਰ ਮੁਹੰਮਦ ਜਲਾਲੂਦੀਨ ਵਾਸੀ ਭਵਾਨੀਗੜ੍ਹ, ਸੁਮਿਤ ਪੁੱਤਰ ਅੰਕੁਜ ਕੁਮਾਰ ਵਾਸੀ ਗਾਜ਼ੀਆਬਾਦ, ਅਮਿੱਤ ਕੁਮਾਰ ਪੁੱਤਰ ਲੇਟ ਰਾਜ ਕੁਮਾਰ ਵਾਸੀ ਨਿਊ ਦਿੱਲੀ, ਸੌਰਵ ਪੁੱਤਰ ਜੇ.ਐਨ. ਕੌਲ ਵਾਸੀ ਫ਼ਰੀਦਾਬਾਦ, ਭਾਰਤ ਸ਼ਰਮਾ ਪੁੱਤਰ ਯੋਗੇਸ਼ ਵਾਸੀ ਨਿਊ ਦਿੱਲੀ, ਅਨੰਦ ਪੁੱਤਰ ਮਨੋਜ ਵਾਸੀ ਉੱਤਰ ਨਗਰ, ਰਵਨੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਮੋਤੀ ਨਗਰ ਦਿੱਲੀ, ਪਾਰਸ ਮਲਹੋਤਰਾ ਪੁੱਤਰ ਰਾਜ ਕੁਮਾਰ ਮਲਹੋਤਰਾ ਵਾਸੀ ਹੈਬੋਵਾਲ, ਮੈਕਸਕੇਰੀਅਨ ਸ਼ੂਲੈਅ ਪੁੱਤਰ ਪੋਲਿਨ ਵਾਸੀ ਮੇਘਾਲਿਆ, ਅੰਕਿਤ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਧੰਨਵਾਦ ਝਾਰਖੰਡ, ਉੱਜਵਲ ਪੁੱਤਰ ਸੰਜੀਵ ਮਲਿਕ ਵਾਸੀ ਦਿੱਲੀ, ਦੀਪਕ ਪੁੱਤਰ ਅਰੁਣ ਵਾਸੀ ਗੁੜਗਾਓਾ ਫੈਜਨ ਭੱਟ ਪੁੱਤਰ ਮੁਜੱਫ਼ਰ ਭੱਡਟ ਵਾਸੀ ਜੰਮੂ ਐਂਡ ਕਸ਼ਮੀਰ, ਮੈਹਰਾਜ ਖ਼ਾਨ ਪੁੱਤਰ ਅਮੀਨ ਵਾਸੀ ਸ਼ਿਵਾਜੀ ਨਗਰ ਮਹਾਰਾਸ਼ਟਰ, ਪ੍ਰਵੀਨ ਪੁੱਤਰ ਪਰਮਾਨੰਦ ਵਾਸੀ ਸੁਭਾਸ਼ ਨਗਰ ਦੇਹਰਾਦੂਨ, ਪ੍ਰਤੀਕ ਪੁੱਤਰ ਰੱਤੀ ਰਾਮ ਵਾਸੀ ਦੇਹਰਾਦੂਨ, ਇਮਨਾ ਏਅਰ ਪੁੱਤਰ ਇਮਤੀ ਏਅਰ ਵਾਸੀ ਦਿਪਹੂਪਰ, ਆਕਾਸ਼ ਅਨੰਦ ਪੁੱਤਰ ਸੂਰਜ ਆਨੰਦ ਵਾਸੀ ਦੇਹਰਾਦੂਨ, ਦੁਸ਼ਅੰਤ ਪੁੱਤਰ ਆਜ਼ਾਦ ਸਿੰਘ ਵਾਸੀ ਦਿੱਲੀ, ਆਕਾਸ਼ ਭਾਰਤੀ ਪੁੱਤਰ ਰਮਨ ਭਾਰਤੀ ਵਾਸੀ ਧੰਨਬੰਦ ਝਾਰਖੰਡ, ਅੰਸ਼ੂਲ ਪੁੱਤਰ ਜੇ. ਮੋਚੇਹਰੀ ਵਾਸੀ ਰਾਣੀਪੁਰ ਹਰਿਦੁਆਰ, ਸਿਮਾਨਜਲੀ ਲੋਹਾਰ ਪੁੱਤਰੀ ਊਦੈ ਚੰਦਰ ਵਾਸੀ ਓਡੀਸ਼ਾ, ਸੂਨੈਨਾ ਪੁੱਤਰੀ ਜਸਵਿੰਦਰ ਸਿੰਘ ਵਾਸੀ ਦਿੱਲੀ, ਤੰਨੂ ਠਾਕੁਰ ਪੁੱਤਰੀ ਪੱਪੂ ਠਾਕੁਰ ਵਾਸੀ ਪ੍ਰੇਮ ਨਗਰ ਦੇਹਰਾਦੂਨ, ਸੁਹਾਸਨੀ ਪੁੱਤਰੀ ਸੁਰੇਸ਼ ਕੁਮਾਰ ਵਾਸੀ ਦਿੱਲੀ, ਸਿਮਰਨ ਪੁੱਤਰੀ ਜੇਹਾਨਗੀਰ ਵਾਸੀ ਜੰਮੂ ਐਂਡ ਕਸ਼ਮੀਰ, ਸਿਦਾਨਥ ਕੁਮਾਰ ਪੁੱਤਰ ਮਨਮੋਹਨ ਵਾਸੀ ਰਾਜਪੁਰ ਦੇਹਰਾਦੂਨ, ਕਰਨ ਪਾਂਡੇ ਪੁੱਤਰ ਹਿਮਾਂਸ਼ੂ ਪਾਂਡੇ ਵਾਸੀ ਗੁਜਰਾਤ, ਤੰਨੂ ਠਾਕੁਰ ਪੁੱਤਰੀ ਪੱਪੂ ਠਾਕੁਰ ਵਾਸੀ ਦੇਹਰਾਦੂਨ ਵਜੋਂ ਹੋਈ ਹੈ | ਪੁਲਿਸ ਵਲੋਂ ਮੌਕੇ ਤੋਂ ਇਨ੍ਹਾਂ ਸਾਰਿਆਂ ਨੂੰ ਗਿ੍ਫ਼ਤਾਰ ਕਰਕੇ ਕਪੂਰਥਲਾ ਲਿਜਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਉਦੈਵੀਰ ਸਿੰਘ ਜੌਹਲ ਨੇ ਨੈਸ਼ਨਲ ਸੇਲਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਆਗਾਮੀ ਵਿਧਾਨ ਸਭਾ ਇਜਲਾਸ 'ਚ ਆਫ਼ਤ ਪ੍ਰਬੰਧਨ ਫੰਡਾਂ ਨਾਲ ਸੰਬੰਧਿਤ ਮੁੱਦਿਆਂ 'ਤੇ ਹੋਵੇਗੀ ਚਰਚਾ-ਚੀਮਾ
Ad Position 24