26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਕਲੋਵਰਡੇਲ ਫੁੱਟਬਾਲ ਟੀਮ ਨੇ ਸੂਬਾਈ ਖ਼ਿਤਾਬ ਜਿੱਤਿਆ

ਵੈਨਕੂਵਰ, 26 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਬਾਹਰਵਾਰ ਪੈਂਦੇ ਕਲੋਵਰਡੇਲ ਇਲਾਕੇ ਦੀ ਕਲੋਵਰਡੇਲ ਕਮਿਊਨਿਟੀ ਫੁੱਟਬਾਲ ਐਸੋਸੀਏਸ਼ਨ ਨਾਲ ਸਬੰਧਿਤ ਜੂਨੀਅਰ ਬੈਂਟਮ ਕੂਗਰਜ਼ ਟੀਮ ਨੇ ਸੂਬਾਈ ਫੁੱਟਬਾਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ। ਬੀਤੀ 22 ਨਵੰਬਰ ਨੂੰ ਕੈਮਲੂਪਸ ਵਿਖੇ ਹੋਏ ਸੂਬਾਈ ਮੁਕਾਬਲਿਆਂ ਵਿਚ ਇਸ ਟੀਮ ਨੇ ਇਹ ਵੱਡੀ ਪ੍ਰਾਪਤੀ ਕੀਤੀ ਹੈ।

Ad Position 21
No active advertisement
ਅਜੀਤ ਡੈਸਕ 27-11-2026

ਵੈਨਕੂਵਰ, 26 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਬਾਹਰਵਾਰ ਪੈਂਦੇ ਕਲੋਵਰਡੇਲ ਇਲਾਕੇ ਦੀ ਕਲੋਵਰਡੇਲ ਕਮਿਊਨਿਟੀ ਫੁੱਟਬਾਲ ਐਸੋਸੀਏਸ਼ਨ ਨਾਲ ਸਬੰਧਿਤ ਜੂਨੀਅਰ ਬੈਂਟਮ ਕੂਗਰਜ਼ ਟੀਮ ਨੇ ਸੂਬਾਈ ਫੁੱਟਬਾਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ। ਬੀਤੀ 22 ਨਵੰਬਰ ਨੂੰ ਕੈਮਲੂਪਸ ਵਿਖੇ ਹੋਏ ਸੂਬਾਈ ਮੁਕਾਬਲਿਆਂ ਵਿਚ ਇਸ ਟੀਮ ਨੇ ਇਹ ਵੱਡੀ ਪ੍ਰਾਪਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕਲੋਵਰਡੇਲ ਦੀ ਇਸ ਟੀਮ ਨੇ ਸਮੁੱਚੇ ਸਾਲ ਦੇ ਖੇਡ ਸੈਸ਼ਨ ਦੌਰਾਨ ਇਕ ਵੀ ਮੁਕਾਬਲਾ ਨਹੀਂ ਹਾਰਿਆ ਅਤੇ ਅਜੇਤੂ ਰਹਿੰਦਿਆਂ ਸੂਬਾਈ ਖ਼ਿਤਾਬ ਜਿੱਤ ਕੇ ਸਰੀ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ। ਨੰਨ੍ਹੇ ਖਿਡਾਰੀਆਂ ਦੀ ਇਹ ਪ੍ਰਾਪਤੀ ਸਥਾਨਕ ਖੇਡ ਜਗਤ ਲਈ ਮਾਣ ਵਾਲੀ ਗੱਲ ਹੈ।

Ad Position 22
No active advertisement
ਪਿਛਲੀ ਖ਼ਬਰ ਮਮਦਾਨੀ ਦੀ ਅਦਾਲਤੀ ਜਿੱਤ , ਨਿਊਯਾਰਕ ਦੇ ਕਰੀਬ ਦਸ ਲੱਖ ਫਲੈਟਾਂ ਦੇ ਕਿਰਾਏ ਵਿਚ ਵਾਧੇ ’ ਤੇ ਰੋਕ ਬਰਕਰਾਰ ਅਗਲੀ ਖ਼ਬਰ ਬਰਤਾਨਵੀ ਸਮੁੰਦਰੀ ਫ਼ੌਜ ਦੇ ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Ad Position 24