18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕਿਉਂ ਮਹੱਤਵਪੂਰਨ ਹੈ ਸਰੀਰਕ ਮਿਹਨਤ

Ad Position 21
No active advertisement
ਅਜੀਤ ਡੈਸਕ 07-11-2025

ਕਈ ਖੋਜਾਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਕਸਰਤ ਤੇ ਸਰੀਰਕ ਮਿਹਨਤ ਸਾਡੇ ਸਰੀਰ ਲਈ ਬਹੁਤ ਹੀ ਮਹੱਤਵਪੂਰਨ ਹਨ। ਸਾਡੀਆਂ ਮਾਸਪੇਸ਼ੀਆਂ ਜਦੋਂ ਵੀ ਕੋਈ ਕੰਮ ਕਰਦੀਆਂ ਹਨ ਤਾਂ ਉਨ੍ਹਾਂ ਦੀ ਆਕਸੀਜਨ ਦੀ ਜ਼ਰੂਰਤ ਵਧ ਜਾਂਦੀ ਹੈ। ਸਰੀਰਕ ਮਿਹਨਤ ਅਤੇ ਐਕਸਰਸਾਈਜ਼ ਦੌਰਾਨ ਅਸੀਂ ਡੂੰਘਾ ਸਾਹ ਲੈਂਦੇ ਹਾਂ, ਜਿਸ ਨਾਲ ਸਾਡੇ ਦਿਲ ਤੇ ਫੇਫੜਿਆਂ ਵਿਚੋਂ ਜ਼ਿਆਦਾ ਮਾਤਰਾ ਵਿਚ ਆਕਸੀਜਨ ਗ੍ਰਹਿਣ ਕੀਤੀ ਜਾਂਦੀ ਹੈ ਅਤੇ ਦਿਲ ਮਾਸਪੇਸ਼ੀਆਂ ਨੂੰ ਤੇਜ਼ੀ ਨਾਲ ਖੂਨ ਦੀ ਪੂਰਤੀ ਕਰਦਾ ਹੈ।
ਅੱਜ ਦਿਲ ਦੇ ਰੋਗੀਆਂ ਦੀ ਗਿਣਤੀ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਜੇਕਰ ਦਿਲ ਦੇ ਰੋਗੀਆਂ 'ਤੇ ਧਿਆਨ ਦਿੱਤਾ ਜਾਵੇ ਤਾਂ ਉਨ੍ਹਾਂ ਵਿਚੋਂ ਜ਼ਿਆਦਾਤਰ ਰੋਗੀ ਐਕਸਰਸਾਈਜ਼ ਨਹੀਂ ਕਰਦੇ। ਦਿਲ ਦੇ ਰੋਗ ਹੀ ਨਹੀਂ, ਜੋ ਲੋਕ ਐਕਸਰਸਾਈਜ਼ ਨਹੀਂ ਕਰਦੇ, ਉਨ੍ਹਾਂ ਨੂੰ ਕਈ ਹੋਰ ਰੋਗਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਕਿਸੇ ਬਿਮਾਰੀ ਕਾਰਨ ਬਿਸਤਰ 'ਤੇ ਕਈ ਦਿਨਾਂ ਤੱਕ ਪਏ ਰਹਿਣਾ ਪਵੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਸਰੀਰ ਵਿਚ ਕਿੰਨੀ ਕਮਜ਼ੋਰੀ ਆ ਗਈ ਹੈ। ਬਿਸਤਰ 'ਤੇ ਪਏ ਰਹਿਣ ਕਾਰਨ ਤੁਹਾਡੀਆਂ ਮਾਸਪੇਸ਼ੀਆਂ ਕੋਈ ਕੰਮ ਨਾ ਕਰ ਸਕਣ ਕਾਰਨ ਕਮਜ਼ੋਰ ਪੈ ਜਾਂਦੀਆਂ ਹਨ। ਇਹੀ ਨਤੀਜਾ ਤੁਸੀਂ ਆਪਣੇ ਸਰੀਰ 'ਤੇ ਵੀ ਦੇਖਦੇ ਹੋ ਜਦੋਂ ਤੁਸੀਂ ਕੋਈ ਐਕਸਰਸਾਈਜ਼ ਨਹੀਂ ਕਰਦੇ। ਤੁਹਾਡੀਆਂ ਹੱਡੀਆਂ, ਦਿਲ, ਫੇਫੜੇ, ਮਾਸਪੇਸ਼ੀਆਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਇਸ ਨਾਲ ਸਰੀਰ ਦੇ ਦੂਜੇ ਅੰਗਾਂ 'ਤੇ ਪ੍ਰਭਾਵ ਪੈਂਦਾ ਹੈ ਜਿਵੇਂ ਜੋੜ ਆਦਿ।
ਜਿੰਨਾ ਤੁਸੀਂ ਆਪਣੇ ਸਰੀਰ ਤੋਂ ਕੰਮ ਲਓਗੇ, ਓਨਾ ਹੀ ਤੁਹਾਡੇ ਸਰੀਰ 'ਤੇ ਚੰਗਾ ਪ੍ਰਭਾਵ ਪਵੇਗਾ। ਤੈਰਾਕੀ, ਜਾਗਿੰਗ ਆਦਿ ਤੁਹਾਡੇ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਨਾਲ ਤੁਹਾਡਾ ਸਰੀਰ ਤੇ ਦਿਮਾਗ਼ ਦੋਵੇਂ ਸਰਗਰਮ ਰਹਿੰਦੇ ਹਨ ਅਤੇ ਤੁਸੀਂ ਫਿਟ ਰਹਿੰਦੇ ਹੋ।
ਐਕਸਰਸਾਈਜ਼ ਦੇ ਨਤੀਜੇ ਵਜੋਂ ਤੁਸੀਂ ਮਾਨਸਿਕ ਤੌਰ 'ਤੇ ਵੀ ਚੰਗਾ ਮਹਿਸੂਸ ਕਰਦੇ ਹੋ। ਐਕਸਰਸਾਈਜ਼ ਤੋਂ ਬਾਅਦ ਤੁਸੀਂ ਡੂੰਘੀ ਨੀਂਦ ਲੈਂਦੇ ਹੋ। ਆਪਣੇ ਅੰਦਰ ਚੁਸਤੀ ਮਹਿਸੂਸ ਕਰਦੇ ਹੋ। ਆਪਣਾ ਧਿਆਨ ਪੜ੍ਹਾਈ ਤੇ ਹੋਰ ਕੰਮਾਂ ਵਿਚ ਚੰਗੀ ਤਰ੍ਹਾਂ ਲਗਾ ਪਾਉਂਦੇ ਹੋ। ਐਕਸਰਸਾਈਜ਼ ਤੁਹਾਨੂੰ ਪਤਲਾ ਰੱਖਣ ਵਿਚ ਵੀ ਮਦਦਗਾਰ ਸਿੱਧ ਹੁੰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਮਾਲਕ ਬਣਨ ਲਈ ਸਿਆਸਤਦਾਨ ਸੇਵਕ ਵਜੋਂ ਪੇਸ਼ ਆਉਂਦੇ ਹਨ। -ਚਾਰਲਸ ਡੀ.ਗਾਲ ਅਗਲੀ ਖ਼ਬਰ ਤਣਾਅ : ਪਛਾਣੋ ਅਤੇ ਸਹੀ ਰਸਤਾ ਅਪਣਾਓ
Ad Position 24